Hema Malini: ਨਾ ਧਰਮਿੰਦਰ, ਨਾ ਜਤਿੰਦਰ, ਨਾ ਸੰਜੀਵ ਕੁਮਾਰ, ਇਸ ਸੁਪਰਸਟਾਰ ਨੂੰ ਆਪਣਾ ਜਵਾਈ ਬਣਾਉਣਾ ਚਾਹੁੰਦੀ ਸੀ ਹੇਮਾ ਮਾਲਿਨੀ ਦੀ ਮਾਂ
ਬਾਲੀਵੁੱਡ ਦੇ ਬਿਹਤਰੀਨ ਜੋੜਿਆਂ 'ਚ ਕਈ ਨਾਂ ਸ਼ਾਮਲ ਹਨ। ਇਨ੍ਹਾਂ 'ਚੋਂ ਇਕ ਹਨ ਧਰਮਿੰਦਰ ਅਤੇ ਹੇਮਾ ਮਾਲਿਨੀ ਜਿਨ੍ਹਾਂ ਨੇ ਇਕੱਠੇ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਇਨ੍ਹਾਂ ਦੀ ਜੋੜੀ ਨੂੰ ਵੱਡੇ ਪਰਦੇ ਅਤੇ ਆਫ ਕੈਮਰੇ 'ਤੇ ਵੀ ਕਾਫੀ ਪਸੰਦ ਕੀਤਾ ਗਿਆ ਸੀ।
Download ABP Live App and Watch All Latest Videos
View In Appਇਹ ਜੋੜੀ ਬਣਨਾ ਇੰਨਾ ਆਸਾਨ ਨਹੀਂ ਸੀ ਪਰ ਹੇਮਾ ਅਤੇ ਧਰਮਿੰਦਰ ਦਾ ਇਰਾਦਾ ਪੱਕਾ ਸੀ, ਇਸ ਲਈ ਦੋਵੇਂ ਅੱਜ ਵੀ ਇਕੱਠੇ ਹਨ। ਹੇਮਾ ਦੀ ਮਾਂ ਨੂੰ ਧਰਮਿੰਦਰ ਪਸੰਦ ਨਹੀਂ ਸੀ, ਉਹ ਕਿਸੇ ਹੋਰ ਅਦਾਕਾਰ ਨੂੰ ਆਪਣਾ ਜਵਾਈ ਬਣਾਉਣਾ ਚਾਹੁੰਦੀ ਸੀ।
80 ਦੇ ਦਹਾਕੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਹੇਮਾ ਮਾਲਿਨੀ ਨਾਲ ਕਈ ਅਦਾਕਾਰਾਂ ਦੇ ਅਫੇਅਰ ਸਨ। ਖਬਰ ਸੀ ਕਿ ਹੇਮਾ ਮਾਲਿਨੀ ਸੰਜੀਵ ਕੁਮਾਰ ਜਾਂ ਜਤਿੰਦਰ ਨਾਲ ਵਿਆਹ ਕਰ ਸਕਦੀ ਹੈ
ਪਰ ਸਾਲ 1980 'ਚ ਸਾਰੀਆਂ ਖਬਰਾਂ 'ਤੇ ਪਾਣੀ ਫੇਰਦੇ ਹੋਏ ਧਰਮਿੰਦਰ ਅਤੇ ਹੇਮਾ ਦਾ ਵਿਆਹ ਹੋ ਗਿਆ। ਪਰ ਹੇਮਾ ਦੀ ਮਾਂ ਹਮੇਸ਼ਾ ਕਿਸੇ ਹੋਰ ਅਦਾਕਾਰ ਨੂੰ ਆਪਣਾ ਜਵਾਈ ਬਣਾਉਣਾ ਚਾਹੁੰਦੀ ਸੀ।
ਧਰਮਿੰਦਰ ਅਤੇ ਹੇਮਾ ਮਾਲਿਨੀ ਨੇ ਆਪਣੀ ਪਹਿਲੀ ਫਿਲਮ 'ਤੁਮ ਹਸੀਨ ਮੈਂ ਜਵਾਨ' (1970) ਵਿੱਚ ਇਕੱਠੇ ਕੀਤੀ ਸੀ। ਕਰੀਬ 10 ਸਾਲ ਬਾਅਦ ਦੋਹਾਂ ਨੇ ਵਿਆਹ ਕਰ ਲਿਆ। ਧਰਮਿੰਦਰ ਪਹਿਲਾਂ ਹੀ ਵਿਆਹੇ ਹੋਏ ਸੀ ਤੇ ਉਨ੍ਹਾਂ ਦੇ 4 ਬੱਚੇ ਸਨ, ਇਸ ਲਈ ਹੇਮਾ ਦੇ ਮਾਤਾ-ਪਿਤਾ ਧਰਮਿੰਦਰ ਨੂੰ ਬਿਲਕੁਲ ਪਸੰਦ ਨਹੀਂ ਕਰਦੇ ਸਨ।
ਇਸ ਦੌਰਾਨ ਹੇਮਾ ਤੇ ਜਤਿੰਦਰ ਦੇ ਵਿਆਹ ਦੀ ਗੱਲ ਚੱਲੀ, ਪਰ ਧਰਮਿੰਦਰ ਨੇ ਇਹ ਵਿਆਹ ਹੋਣ ਨਹੀਂ ਦਿੱਤਾ। ਬਾਅਦ ਵਿਚ ਹੇਮਾ ਦਾ ਨਾਂ ਸੰਜੀਵ ਕੁਮਾਰ ਨਾਲ ਵੀ ਜੁੜ ਗਿਆ ਪਰ ਹੇਮਾ ਦੇ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਦੇ ਪਿਆਰ ਸਾਹਮਣੇ ਹਾਰ ਮੰਨਣੀ ਪਈ।
ਡੀਐਨਏ ਦੀ ਰਿਪੋਰਟ ਮੁਤਾਬਕ ਇੱਕ ਪੁਰਾਣੇ ਇੰਟਰਵਿਊ ਵਿੱਚ ਹੇਮਾ ਮਾਲਿਨੀ ਦੀ ਮਾਂ ਜਯਾ ਚੱਕਰਵਰਤੀ ਨੇ ਦੱਸਿਆ ਸੀ ਕਿ ਉਹ ਸਾਊਥ ਐਕਟਰ ਗਿਰੀਸ਼ ਕਰਨਾਡ ਨੂੰ ਆਪਣਾ ਜਵਾਈ ਬਣਾਉਣਾ ਚਾਹੁੰਦੀ ਸੀ। ਸਾਊਥ ਫਿਲਮਾਂ ਤੋਂ ਇਲਾਵਾ ਗਿਰੀਸ਼ ਨੇ ਕਈ ਹਿੰਦੀ ਕਲਾਸਿਕ ਫਿਲਮਾਂ 'ਚ ਵੀ ਕੰਮ ਕੀਤਾ ਹੈ।
ਗਿਲਿਸ਼ ਉਸ ਸਮੇਂ ਦੇ ਬਹੁਤ ਖੂਬਸੂਰਤ ਅਭਿਨੇਤਾ ਸਨ ਅਤੇ ਉਨ੍ਹਾਂ ਨੇ ਕਈ ਵੱਡੀਆਂ ਅਭਿਨੇਤਰੀਆਂ ਨਾਲ ਕੰਮ ਕੀਤਾ ਹੈ। ਗਿਰੀਸ਼ ਕਰਨਾਡ ਨੇ 'ਟਾਈਗਰ ਜ਼ਿੰਦਾ ਹੈ', 'ਏਕ ਥਾ ਟਾਈਗਰ', 'ਉਤਸਵ', ਸਵਾਮੀ', 'ਨਿਸ਼ਾਂਤ', 'ਮੰਥਨ', 'ਭੂਮਿਕਾ' ਅਤੇ 'ਸੁਰ ਸੰਗਮ' ਵਰਗੀਆਂ ਫ਼ਿਲਮਾਂ ਕੀਤੀਆਂ।