ਲਗਜ਼ਰੀ ਕਾਰਾਂ ਦਾ ਵਧਣ ਲੱਗਿਆ ਬੋਲ-ਬਾਲਾ, ਜਾਣੋ ਕਿਹੜੀ ਕੰਪਨੀਆਂ ਨੇ ਵੇਚੀਆਂ ਸਭ ਤੋਂ ਵੱਧ ਕਾਰਾਂ
ਭਾਰਤ ਵਿੱਚ ਔਡੀ ਕਾਰਾਂ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਮਾਰਚ 2024 ਵਿੱਚ ਦੇਸ਼ ਵਿੱਚ 45 ਔਡੀ ਕਾਰਾਂ ਵਿਕੀਆਂ। ਜਰਮਨ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਨੇ ਭਾਰਤ ਵਿੱਚ ਆਪਣੀ ਵਿਕਰੀ ਜਾਰੀ ਰੱਖੀ ਹੈ।
Download ABP Live App and Watch All Latest Videos
View In Appਵੋਲਵੋ ਭਾਰਤੀ ਬਾਜ਼ਾਰ 'ਚ ਆਪਣੀ ਪਕੜ ਮਜ਼ਬੂਤ ਕਰ ਰਹੀ ਹੈ। ਇਸ ਤੋਂ ਇਲਾਵਾ ਨਵੀਆਂ ਇਲੈਕਟ੍ਰਿਕ ਕਾਰਾਂ ਵੀ ਬਾਜ਼ਾਰ 'ਚ ਉਤਾਰੀਆਂ ਜਾ ਰਹੀਆਂ ਹਨ। ਵੋਲਵੋ ਨੇ ਮਾਰਚ 2024 ਵਿੱਚ 152 ਯੂਨਿਟ ਵੇਚੇ ਹਨ।
ਬ੍ਰਿਟਿਸ਼ ਕਾਰ ਨਿਰਮਾਤਾ ਜੈਗੁਆਰ ਲੈਂਡ ਰੋਵਰ (JLR) ਮਾਰਚ ਮਹੀਨੇ ਵਿੱਚ ਲਗਜ਼ਰੀ ਵਾਹਨਾਂ ਦੀ ਵਿਕਰੀ ਵਿੱਚ ਤੀਜੇ ਸਥਾਨ 'ਤੇ ਰਹੀ। ਪਿਛਲੇ ਮਹੀਨੇ ਇਸ ਬ੍ਰਾਂਡ ਦੀਆਂ 296 ਇਕਾਈਆਂ ਵੇਚੀਆਂ ਗਈਆਂ ਸਨ।
ਭਾਰਤੀ ਬਾਜ਼ਾਰ 'ਤੇ BMW ਕਾਰਾਂ ਦਾ ਦਬਦਬਾ ਹੈ। ਮਾਰਚ 'ਚ ਭਾਰਤੀ ਬਾਜ਼ਾਰ 'ਚ BMW ਦੀਆਂ 1062 ਯੂਨਿਟਾਂ ਵਿਕੀਆਂ ਅਤੇ ਇਸ ਵਿਕਰੀ ਨਾਲ ਬ੍ਰਾਂਡ ਦੂਜੇ ਸਥਾਨ 'ਤੇ ਆ ਗਿਆ।
ਮਰਸਡੀਜ਼-ਬੈਂਜ਼ ਨੇ ਮਾਰਚ 2024 ਵਿੱਚ 1525 ਯੂਨਿਟ ਵੇਚੇ ਸਨ। ਇਹ ਕਾਰ ਲਗਜ਼ਰੀ ਵਾਹਨਾਂ ਦੀ ਵਿਕਰੀ 'ਚ ਪਹਿਲੇ ਸਥਾਨ 'ਤੇ ਰਹੀ।