Year End Discount on Cars: ਇਨ੍ਹਾਂ ਕਾਰਾਂ 'ਤੇ 3 ਲੱਖ ਦਾ ਮਿਲ ਰਿਹਾ ਡਿਸਕਾਊਂਟ, ਦਸੰਬਰ ਮਹੀਨੇ 'ਚ ਲਿਆਓ ਘਰ, ਹੱਥੋਂ ਨਾ ਨਿਕਲ ਜਾਏ ਮੌਕਾ...
ਇਸ ਸਮੇਂ ਕਾਰ ਕੰਪਨੀਆਂ ਗਾਹਕਾਂ ਨੂੰ ਲੱਖਾਂ ਰੁਪਏ ਦਾ ਡਿਸਕਾਊਂਟ ਦੇ ਰਹੀਆਂ ਹਨ। ਇਸ ਮਹੀਨੇ ਮਹਿੰਦਰਾ ਨੇ ਵੀ ਆਪਣੇ ਵਾਹਨਾਂ 'ਤੇ ਬੰਪਰ ਡਿਸਕਾਊਂਟ ਦੀ ਪੇਸ਼ਕਸ਼ ਕੀਤੀ ਹੈ ਜੋ ਸਿਰਫ 31 ਦਸੰਬਰ ਤੱਕ ਲਾਗੂ ਰਹੇਗੀ। ਆਓ ਜਾਣਦੇ ਹਾਂ ਕਿਸ ਮਾਡਲ 'ਤੇ ਕਿੰਨਾ ਡਿਸਕਾਊਂਟ ਮਿਲ ਰਿਹਾ ਹੈ।
Download ABP Live App and Watch All Latest Videos
View In AppMahindra XUV400 ਜੇਕਰ ਤੁਸੀਂ ਇਸ ਮਹੀਨੇ ਮਹਿੰਦਰਾ XUV400 ਨੂੰ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਤੁਸੀਂ ਇਸ ਗੱਡੀ 'ਤੇ 3.1 ਲੱਖ ਰੁਪਏ ਤੱਕ ਦਾ ਡਿਸਕਾਊਂਟ ਲੈ ਸਕਦੇ ਹੋ। ਇਹ ਛੋਟ XUV400 ਦੇ ਟਾਪ-ਸਪੈਕ EL Pro ਵੇਰੀਐਂਟ 'ਤੇ ਹੀ ਦਿੱਤੀ ਜਾ ਰਹੀ ਹੈ। ਮਹਿੰਦਰਾ XUV400 ਦੀ ਭਾਰਤ 'ਚ ਐਕਸ-ਸ਼ੋਰੂਮ ਕੀਮਤ 16.74 ਲੱਖ ਰੁਪਏ ਤੋਂ 17.69 ਲੱਖ ਰੁਪਏ ਤੱਕ ਹੈ। ਇਸ ਵਿੱਚ 39.4kWh ਅਤੇ 34.5kWh ਦਾ ਬੈਟਰੀ ਪੈਕ ਹੈ। XUV400 ਰੋਜ਼ਾਨਾ ਵਰਤੋਂ ਲਈ ਇੱਕ ਵਧੀਆ ਵਿਕਲਪ ਹੈ।
Mahindra XUV300 ਇਸ ਮਹੀਨੇ, ਮਹਿੰਦਰਾ XUV300 ਦੇ ਆਪਣੇ ਟਾਪ ਮਾਡਲ W8 ਡੀਜ਼ਲ 'ਤੇ 1.80 ਲੱਖ ਰੁਪਏ ਦੀ ਛੋਟ ਦੇ ਰਹੀ ਹੈ। ਇਸ ਦੇ ਨਾਲ ਹੀ ਇਸ ਦੇ W8 ਪੈਟਰੋਲ ਵੇਰੀਐਂਟ 'ਤੇ 1.50 ਲੱਖ ਤੋਂ 1.60 ਲੱਖ ਰੁਪਏ ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇੰਨਾ ਹੀ ਨਹੀਂ ਇਸ ਦੇ W4 ਅਤੇ W6 ਵੇਰੀਐਂਟ 'ਤੇ 95,000 ਰੁਪਏ ਤੋਂ ਲੈ ਕੇ 1.34 ਲੱਖ ਰੁਪਏ ਤੱਕ ਦਾ ਡਿਸਕਾਊਂਟ ਮਿਲ ਰਿਹਾ ਹੈ, ਜਦਕਿ W2 ਵੇਰੀਐਂਟ 'ਤੇ 45,000 ਰੁਪਏ ਤੱਕ ਦਾ ਡਿਸਕਾਊਂਟ ਮਿਲ ਰਿਹਾ ਹੈ। ਇਹ ਇੱਕ ਜ਼ਬਰਦਸਤ SUV ਹੈ ਜੋ ਲੰਬੀ ਦੂਰੀ ਲਈ ਸਭ ਤੋਂ ਵਧੀਆ ਮੰਨੀ ਜਾਂਦੀ ਹੈ।
ਮਹਿੰਦਰਾ ਸਕਾਰਪੀਓ ਮਹਿੰਦਰਾ ਸਕਾਰਪੀਓ ਭਾਰਤ ਵਿੱਚ ਸਭ ਤੋਂ ਵੱਧ ਵਿਕਣ ਵਾਲੀ ਵੱਡੇ ਆਕਾਰ ਦੀ SUV ਹੈ। ਤੁਸੀਂ ਇਸ ਮਹੀਨੇ ਸਕਾਰਪੀਓ ਕਲਾਸਿਕ 'ਤੇ 1.45 ਲੱਖ ਰੁਪਏ ਤੱਕ ਦੀ ਬਚਤ ਕਰ ਸਕਦੇ ਹੋ। ਇਸ ਦੇ ਟਾਪ-ਸਪੈਕ S11 ਵੇਰੀਐਂਟ 'ਤੇ 95,000 ਰੁਪਏ ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇੰਨਾ ਹੀ ਨਹੀਂ, ਤੁਸੀਂ Scorpio N ਦੇ ਮਿਡ-ਸਪੈਕ Z4 ਅਤੇ Z6 ਵੇਰੀਐਂਟ 'ਤੇ 70,000 ਰੁਪਏ ਦੀ ਛੋਟ ਪ੍ਰਾਪਤ ਕਰ ਸਕਦੇ ਹੋ। ਇਸ ਦੇ ਟਾਪ-ਸਪੈਕ Z8 ਵੇਰੀਐਂਟ 'ਤੇ 30,000 ਰੁਪਏ ਤੋਂ ਲੈ ਕੇ 55,000 ਰੁਪਏ ਤੱਕ ਦੀ ਛੋਟ ਮਿਲ ਰਹੀ ਹੈ। ਮਹਿੰਦਰਾ ਸਕਾਰਪੀਓ ਲੰਬੀ ਦੂਰੀ ਲਈ ਇੱਕ ਸ਼ਕਤੀਸ਼ਾਲੀ ਕਾਰ ਹੈ। ਸਕਾਰਪੀਓ ਦੀ ਕੀਮਤ 13.62 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
ਮਹਿੰਦਰਾ XUV700 ਜੇਕਰ ਤੁਸੀਂ ਇਸ ਮਹੀਨੇ ਮਹਿੰਦਰਾ ਦੀ ਪ੍ਰੀਮੀਅਮ SUV XUV700 ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਜਲਦੀ ਕਰੋ ਕਿਉਂਕਿ ਇਸ 'ਤੇ 80,000 ਰੁਪਏ ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਹ ਛੋਟ ਐਂਟਰੀ-ਲੇਵਲ MX ਅਤੇ ਮਿਡ-ਸਪੈਕ AX3 ਅਤੇ AX5 ਵੇਰੀਐਂਟ 'ਤੇ ਦਿੱਤੀ ਜਾ ਰਹੀ ਹੈ। XUV700 ਦੇ ਟਾਪ-ਸਪੈਕ AX7 ਅਤੇ ZX7 L ਵੇਰੀਐਂਟਸ 'ਤੇ 30,000 ਰੁਪਏ ਤੋਂ ਲੈ ਕੇ 55,000 ਰੁਪਏ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ। XUV700 ਦੀ ਕੀਮਤ 13.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
ਮਹਿੰਦਰਾ ਬੋਲੇਰੋ ਨਿਓ ਤੁਹਾਨੂੰ ਇਸ ਮਹੀਨੇ Bolero Neo ਖਰੀਦ ਕੇ ਵੀ ਚੰਗੀ ਬੱਚਤ ਮਿਲੇਗੀ। Bolero Neo ਦੇ ਟਾਪ ਵੇਰੀਐਂਟ N10 ਅਤੇ N10 Opt 'ਤੇ 1.50 ਲੱਖ ਰੁਪਏ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ। ਇੰਨਾ ਹੀ ਨਹੀਂ, N8 ਵੇਰੀਐਂਟ 'ਤੇ 1.10 ਲੱਖ ਰੁਪਏ ਤੱਕ ਦਾ ਡਿਸਕਾਊਂਟ ਮਿਲ ਰਿਹਾ ਹੈ ਅਤੇ ਐਂਟਰੀ-ਲੇਵਲ N4 ਵੇਰੀਐਂਟ 'ਤੇ 90,000 ਰੁਪਏ ਤੱਕ ਦਾ ਡਿਸਕਾਊਂਟ ਮਿਲ ਰਿਹਾ ਹੈ। ਬੋਲੇਰੋ ਨਿਓ ਦੀ ਭਾਰਤ 'ਚ ਐਕਸ-ਸ਼ੋਰੂਮ ਕੀਮਤ 9.95 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।