Most EV Selling Brands: ਪਿਛਲੇ ਮਹੀਨੇ ਇਨ੍ਹਾਂ ਕੰਪਨੀਆਂ ਨੇ ਸਭ ਤੋਂ ਵੱਧ ਵੇਚੇ ਇਲੈਕਟ੍ਰਿਕ ਵਾਹਨ
ਹਾਲ ਹੀ ਵਿੱਚ ਟਾਟਾ ਨੇ ਆਪਣੇ ਇਲੈਕਟ੍ਰਿਕ ਵਾਹਨਾਂ ਲਈ ਇੱਕ ਵੱਖਰਾ ਪਲੇਟਫਾਰਮ Tata.ev ਸ਼ੁਰੂ ਕੀਤਾ ਹੈ। ਜਿਸ ਤਹਿਤ ਕੰਪਨੀ ਤਿੰਨ ਇਲੈਕਟ੍ਰਿਕ ਕਾਰਾਂ ਵੇਚਦੀ ਹੈ। ਜਿਸ ਨਾਲ ਟਾਟਾ ਨੇ ਪਿਛਲੇ ਮਹੀਨੇ 4,613 ਇਲੈਕਟ੍ਰਿਕ ਕਾਰਾਂ ਵੇਚੀਆਂ ਹਨ। ਜੋ ਕਿ ਇਸ ਖੰਡ ਵਿੱਚ ਸਭ ਤੋਂ ਵੱਧ ਹੈ।
Download ABP Live App and Watch All Latest Videos
View In Appਦੂਜੇ ਸਥਾਨ 'ਤੇ ਐਮਜੀ ਮੋਟਰਜ਼ ਹੈ, ਜਿਸ ਨੇ ਪਿਛਲੇ ਮਹੀਨੇ ਆਪਣੀਆਂ ਇਲੈਕਟ੍ਰਿਕ ਕਾਰਾਂ ਦੀਆਂ 1,150 ਯੂਨਿਟਾਂ ਵੇਚੀਆਂ ਅਤੇ ਦੂਜੇ ਸਥਾਨ 'ਤੇ ਰਹੀ। MG ਭਾਰਤ ਵਿੱਚ ਆਪਣੀਆਂ ਦੋ ਇਲੈਕਟ੍ਰਿਕ ਕਾਰਾਂ ਵੇਚਦਾ ਹੈ। ਜਿਸ 'ਚੋਂ ਪਹਿਲੀ ਸਭ ਤੋਂ ਕਿਫਾਇਤੀ ਇਲੈਕਟ੍ਰਿਕ ਕਾਰ MG Comet ਅਤੇ ਦੂਜੀ ਹੈ MG ZS EV ਹੈ।
ਮਹਿੰਦਰਾ ਐਂਡ ਮਹਿੰਦਰਾ ਤੀਜੇ ਸਥਾਨ 'ਤੇ ਰਹੀ, ਜਿਸ ਨੇ ਇਲੈਕਟ੍ਰਿਕ ਕਾਰਾਂ ਦੇ 376 ਯੂਨਿਟ ਵੇਚੇ। ਮਹਿੰਦਰਾ ਕੋਲ ਇਸ ਸਮੇਂ ਇਕਲੌਤੀ ਇਲੈਕਟ੍ਰਿਕ ਕਾਰ, ਮਹਿੰਦਰਾ XUV400 ਹੈ।
ਹੁੰਡਈ ਦੀ Ioniq 5 ਅਤੇ ਕੋਨਾ ਇਲੈਕਟ੍ਰਿਕ ਕਾਰਾਂ ਚੌਥੇ ਸਥਾਨ 'ਤੇ ਰਹੀਆਂ। ਕੰਪਨੀ ਇਨ੍ਹਾਂ 'ਚੋਂ 182 ਯੂਨਿਟ ਵੇਚਣ 'ਚ ਸਫਲ ਰਹੀ।
ਸਿਟਰੋਇਨ ਪੰਜਵੇਂ ਨੰਬਰ 'ਤੇ ਸਭ ਤੋਂ ਵੱਧ ਇਲੈਕਟ੍ਰਿਕ ਵਾਹਨ ਵੇਚਣ ਵਾਲੀ ਕੰਪਨੀ ਬਣ ਗਈ। ਜਿਸ ਨੇ ਪਿਛਲੇ ਮਹੀਨੇ ਭਾਰਤ 'ਚ ਆਪਣੀ ਇਲੈਕਟ੍ਰਿਕ ਕਾਰ Citroen EC3 ਦੇ 111 ਯੂਨਿਟ ਵੇਚੇ ਸਨ।