Royal Enfield ਦੀ ਦਮਦਾਰ ਬਾਈਕ ਨੇ ਮਚਾਈ ਧੂਮ, ਅਚਾਨਕ 422.6% ਵੱਧ ਗਈ ਸੇਲ
ਅਗਸਤ ਦਾ ਮਹੀਨਾ ਭਾਵੇਂ ਕੰਪਨੀ ਲਈ ਵਧੀਆ ਨਹੀਂ ਰਿਹਾ, ਪਰ ਇਸ ਕੰਪਨੀ ਦੀ ਇਕ ਬਾਈਕ ਇਨ੍ਹੀਂ ਦਿਨੀਂ ਲੋਕਾਂ ਵੱਲੋਂ ਖੂਬ ਪਸੰਦ ਕੀਤੀ ਜਾ ਰਹੀ ਹੈ ਅਤੇ ਇਸ ਦੀ ਸੇਲ 'ਚ ਅਚਾਨਕ ਵਾਧਾ ਹੋਇਆ ਹੈ।
Download ABP Live App and Watch All Latest Videos
View In Appਅਗਸਤ 'ਚ ਰਾਇਲ ਐਨਫੀਲਡ ਦੀ ਵਿਕਰੀ 'ਚ 17.9 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਇਸ ਮਹੀਨੇ 'ਚ ਕੰਪਨੀ ਸਿਰਫ਼ 39,070 ਯੂਨਿਟਸ ਹੀ ਵੇਚ ਸਕੀ ਸੀ, ਜੋ ਕਿ ਪਿਛਲੇ ਸਾਲ ਇਸੇ ਮਹੀਨੇ 'ਚ 47,571 ਯੂਨਿਟ ਸੀ।
ਜਿੱਥੇ ਸਭ ਤੋਂ ਵੱਧ ਵਿਕਣ ਵਾਲੀ ਬਾਈਕ Classic 350 ਦੀ ਸੇਲ 32.5 ਫ਼ੀਸਦੀ ਘੱਟ ਹੋਈ ਹੈ, ਉੱਥੇ ਹੀ Himalayan ਦੀ ਵਿਕਰੀ 'ਚ ਅਚਾਨਕ ਵਾਧਾ ਹੋਇਆ ਹੈ।
Royal Enfield Himalayan ਦੀ ਵਿਕਰੀ ਅਗਸਤ 'ਚ 422.6 ਫ਼ੀਸਦੀ ਵਧੀ ਹੈ। ਇਸ ਮਹੀਨੇ 'ਚ ਕੰਪਨੀ ਨੇ ਹਿਮਾਲਿਅਨ ਬਾਈਕਾਂ ਦੀਆਂ ਕੁੱਲ 2770 ਯੂਨਿਟਸ ਵੇਚੀਆਂ, ਜੋ ਕਿ ਸਾਲ 2020 ਦੇ ਇਸੇ ਮਹੀਨੇ 'ਚ ਸਿਰਫ਼ 530 ਯੂਨਿਟ ਸੀ।
ਇਸ ਸਾਲ ਦੇ ਸ਼ੁਰੂ 'ਚ ਰਾਇਲ ਐਨਫੀਲਡ ਨੇ ਇਸ ਬਾਈਕ ਦਾ ਨਵਾਂ ਅਪਡੇਟ ਕੀਤਾ ਮਾਡਲ ਬਾਜ਼ਾਰ 'ਚ ਲਾਂਚ ਕੀਤਾ ਸੀ। ਬਾਈਕ ਦੀ ਸ਼ੁਰੂਆਤੀ ਕੀਮਤ 2.10 ਲੱਖ ਰੁਪਏ ਹੈ, ਜੋ 2.17 ਲੱਖ ਰੁਪਏ ਤਕ ਜਾਂਦੀ ਹੈ।
ਦੇਸ਼ ਦੀ ਸਭ ਤੋਂ ਵੱਡੀ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਹੀਰੋ ਮੋਟੋਕਾਰਪ ਨੇ ਆਪਣੇ ਸਾਰੇ ਮਾਡਲਾਂ ਦੀਆਂ ਕੀਮਤਾਂ 'ਚ 3000 ਰੁਪਏ ਤਕ ਦਾ ਵਾਧਾ ਕੀਤਾ ਹੈ।
ਹੀਰੋ ਮੋਟੋਕਾਰਪ ਨੇ ਇਕ ਬਿਆਨ 'ਚ ਕਿਹਾ ਕਿ ਕੰਪਨੀ ਨੂੰ 20 ਸਤੰਬਰ 2021 ਤੋਂ ਆਪਣੇ ਮੋਟਰਸਾਈਕਲਾਂ ਤੇ ਸਕੂਟਰਾਂ ਦੀ ਐਕਸ-ਸ਼ੋਅਰੂਮ ਕੀਮਤਾਂ 'ਚ ਵਾਧਾ ਕਰਨਾ ਪਵੇਗਾ। ਇਸ 'ਚ ਕਿਹਾ ਗਿਆ ਹੈ ਕਿ ਚੀਜ਼ਾਂ ਦੀਆਂ ਕੀਮਤਾਂ 'ਚ ਲ
ਇਸ 'ਚ ਕਿਹਾ ਗਿਆ ਹੈ ਕਿ ਚੀਜ਼ਾਂ ਦੀਆਂ ਕੀਮਤਾਂ 'ਚ ਲਗਾਤਾਰ ਵਾਧੇ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਕੀਮਤਾਂ 'ਚ ਵਾਧਾ ਕਰਨਾ ਜ਼ਰੂਰੀ ਹੋ ਗਿਆ ਹੈ।