Tata HBX: ਟਾਟਾ ਲਿਆ ਰਿਹਾ ਬੇਹੱਦ ਸਸਤੀ ਐਸਯੂਵੀ, ਕਈ ਕੰਪਨੀਆਂ ਨੂੰ ਪਾਏਗੀ ਵਖਤ
ਟਾਟਾ ਮੋਟਰਜ਼ (Tata Motors) ਨੇ ਆਪਣੀ ਚਿਰਾਂ ਤੋਂ ਉਡੀਕੀ ਜਾ ਰਹੀ ਮਾਈਕ੍ਰੋ ਐਸਯੂਵੀ ਐਚਬੀਐਕਸ (HBX) ਦਾ ਟੀਜ਼ਰ ਜਾਰੀ ਕੀਤਾ ਹੈ, ਜਿਸ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਕਾਰ ਜਲਦੀ ਹੀ ਬਾਜ਼ਾਰ ਵਿੱਚ ਦਸਤਕ ਦੇ ਸਕਦੀ ਹੈ।
Download ABP Live App and Watch All Latest Videos
View In Appਇਸ SUV ਨੂੰ 5 ਲੱਖ ਰੁਪਏ ਦੀ ਕੀਮਤ ਦੇ ਨਾਲ ਬਾਜ਼ਾਰ 'ਚ ਲਾਂਚ ਕੀਤਾ ਜਾ ਸਕਦਾ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਇਸ ਐਸਯੂਵੀ ਵਿੱਚ ਕਈ ਅਜਿਹੇ ਫੀਚਰ ਦਿੱਤੇ ਜਾਣਗੇ ਜੋ ਆਮ ਤੌਰ ਉੱਤੇ ਐਸਯੂਵੀ ਵਿੱਚ ਨਹੀਂ ਮਿਲਦੇ। ਆਓ ਜਾਣਦੇ ਹਾਂ ਉਨ੍ਹਾਂ ਬਾਰੇ।
ਡਿਜ਼ਾਈਨ: ਟਾਟਾ ਐਚਬੀਐਕਸ (Tata HBX) ਵੇਖਣ ਨੂੰ ਟਾਟਾ ਨੇਕਸਨ ਤੇ ਟਾਟਾ ਹੈਰੀਅਰ ਵਰਗੀ ਹੀ ਦਿਖਾਈ ਦੇਵੇਗੀ। ਇਸ ਵਿੱਚ LED DRL ਪ੍ਰੋਜੈਕਟਰ ਹੈਂਡਲੈਂਪਸ ਹੈਰੀਅਰ ਦੇ ਸਮਾਨ ਹੋਣਗੇ। ਇਸ ਮਾਈਕ੍ਰੋ ਐਸਯੂਵੀ ਦੇ ਫਰੰਟ ਗ੍ਰਿਲ ਅਤੇ ਏਅਰ ਡੈਮ 'ਤੇ ਦਿਖਾਇਆ ਗਿਆ ਸਿਗਨੇਚਰ ਟ੍ਰਾਈ ਐਰੋ (Signature Tri Arrow) ਡਿਜ਼ਾਈਨ ਟਾਟਾ ਨੇਕਸਨ ਵਰਗਾ ਹੀ ਹੋਵੇਗਾ।
ਮਿਲਣਗੇ ਇਹ ਫ਼ੀਚਰਜ਼: ਟਾਟਾ ਐਚਬੀਐਕਸ (Tata HBX) ਕਾਰ ਦਿੱਖ ਵਿੱਚ ਭਾਵੇਂ ਛੋਟੀ ਹੋ ਸਕਦੀ ਹੈ, ਪਰ ਇਸ ਦੀ ਸ਼ਕਤੀ ਬਹੁਤ ਜ਼ਿਆਦਾ ਹੈ। ਇਹ ਟਾਟਾ ਅਲਟ੍ਰੋਜ਼ (Tata Altroz) ਦੇ ਕੁਝ ਫ਼ੀਚਰਜ਼ ਜਿਵੇਂ ਸਮਾਰਟਫੋਨ ਕੁਨੈਕਟੀਵਿਟੀ, ਮਲਟੀ-ਫੰਕਸ਼ਨ ਸਟੀਅਰਿੰਗ ਵ੍ਹੀਲ ਤੇ ਇੰਸਟਰੂਮੈਂਟ ਕਲਸਟਰ ਵੀ ਵੇਖਣ ਨੂੰ ਮਿਲ ਸਕਦੇ ਹਨ।
ਇੰਜਣ: 1.2 ਲੀਟਰ ਕੁਦਰਤੀ ਤੌਰ 'ਤੇ ਐਸਪਰੇਟਿਡ ਪੈਟਰੋਲ ਇੰਜਣ ਦੀ ਵਰਤੋਂ ਟਾਟਾ ਐਚਬੀਐਕਸ ਐਸਯੂਵੀ (Tata HBX SUV) ਵਿੱਚ ਕੀਤੀ ਜਾ ਸਕਦੀ ਹੈ। ਨਾਲ ਹੀ 1.2 ਲਿਟਰ ਟਰਬੋ-ਚਾਰਜਡ ਪੈਟਰੋਲ ਇੰਜਣ ਵੀ ਪਾਇਆ ਜਾ ਸਕਦਾ ਹੈ। ਇਸ ਕਾਰ 'ਚ 5 ਸਪੀਡ ਮੈਨੁਅਲ ਤੇ 5 ਸਪੀਡ ਏਐਮਟੀ ਗੀਅਰ ਬਾਕਸ ਮਿਲਣ ਦੀ ਉਮੀਦ ਹੈ।
ਇਨ੍ਹਾਂ ਨਾਲ ਹੋਵੇਗਾ ਮੁਕਾਬਲਾ: ਟਾਟਾ ਐਚਬੀਐਕਸ ਐਸਯੂਵੀ (Tata HBX SUV) ਭਾਰਤ ਵਿੱਚ Datsun GoPlus, Ranault Triber, Maruti Suzuki Ignis ਅਤੇ Mahindra KUVZ NXT ਵਰਗੀਆਂ ਕਾਰਾਂ ਨਾਲ ਮੁਕਾਬਲਾ ਕਰੇਗੀ। ਇਹ ਮੁਕਾਬਲਾ ਵੇਖਣਾ ਵੀ ਦਿਲਚਸਪ ਰਹੇਗਾ।