Mahindra ਤੋਂ ਲੈ ਕੇ Hyundai ਤੱਕ ਦੀਆਂ ਇਹ ਕਾਰਾਂ ਅਪ੍ਰੈਲ ’ਚ ਹੋਣਗੀਆਂ ਲਾਂਚ, ਵੇਖੋ ਪੂਰੀ ਲਿਸਟ
Citroen C5 Aircross-ਫ਼ਰਾਂਸ ਦੀ ਆਟੋ ਕੰਪਨੀ ਸਿਟ੍ਰੋਨ ਆਪਣੀ ਇਹ ਕਾਰ ਭਾਰਤੀ ਬਾਜ਼ਾਰ ’ਚ 7 ਅਪ੍ਰੈਲ ਨੂੰ ਉਤਾਰਨ ਜਾ ਰਹੀ ਹੈ। ਇਸ ਕਾਰ ਵਿੱਚ 2.0 ਲਿਟਰ ਦਾ 4 ਸਿਲੰਡਰ ਡੀਜ਼ਲ ਇੰਜਣ ਦਿੱਤਾ ਗਿਆ ਹੈ, ਜੋ 177 PS ਦੀ ਵਾਰ ਅਤੇ 400Nm ਦਾ ਟੌਰਕ ਜੈਨਰੇਟ ਕਰਦਾ ਹੈ। ਇਸ ਵਿੱਚ ਪੈਨੋਰੈਮਿਕ ਸਨ–ਰੂਫ਼, 8.0 ਇੰਚ ਦੀ ਟੱਚ ਸਕ੍ਰੀਨ ਇੰਫ਼ੋਟੇਨਮੈਂਟ ਸਿਸਟਮ, ਫ਼੍ਰੰਟ ਤੇ ਰੀਅਰ ਪਾਰਕਿੰਗ ਸੈਂਸਰ ਤੇ ਇਲੈਕਟ੍ਰਿਕ ਐਡਜਸਟੇਬਲ ਡਰਾਇਵਰ ਸੀਟ ਜਿਹੇ ਲੇਟੈਸਟ ਫ਼ੀਚਰਜ਼ ਦਿੱਤੇ ਜਾਣਗੇ।
Download ABP Live App and Watch All Latest Videos
View In AppMahindra Bolero-ਭਾਰਤ ਦੀ ਵੱਡੀ ਕਾਰ ਕੰਪਨੀ ਮਹਿੰਦਰਾ ਅਪ੍ਰੈਲ ’ਚ ਬੋਲੈਰੋ ਦਾ ਨਵਾਂ ਵੇਰੀਐਂਟ ਬਾਜ਼ਾਰ ’ਚ ਉਤਾਰੇਗੀ। ਇਹ ਕੰਪਨੀ ਨਵੇਂ ਅਪਡੇਟਸ ਤੇ ਨਵੇਂ ਫ਼ੀਚਰਜ਼ ਲੈ ਕੇ ਆਵੇਗੀ। ਇਸ ਵਿੱਚ ਆਟੋਮੈਟਿਕ ਏਸੀ, ਰੀਅਰ ਏਸੀ ਵੈਂਟ, ਸਨ–ਰੂਫ਼ ਤੇ ਪੂਰੀ ਤਰ੍ਹਾਂ ਡਿਜੀਟਲ ਇੰਸਟਰੂਮੈਂਟ ਕਲੱਸਟਰ ਨਾਲ ਟੱਚ ਸਕ੍ਰੀਨ ਇੰਫ਼ੋਟੇਨਮੈਂਟ ਸਿਸਟਮ ਜਿਹੇ ਕਈ ਐਡਵਾਂਸ ਫ਼ੀਚਰਜ਼ ਮਿਲਣਗੇ।
Hyundai Alcazar-ਦੱਖਣੀ ਕੋਰੀਆ ਦੀ ਆਟੋ ਕੰਪਨੀ Hyundai ਵੀ ਅਗਲੇ ਮਹੀਨੇ ਆਪਣੀ 7 ਸੀਟਰ SUV Alcazar ਲਾਂਚ ਕਰੇਗੀ। ਇਹ ਕਾਰ ਕ੍ਰੇਟਾ ਦਾ ਹੀ 7 ਸੀਟਰ ਵਰਜ਼ਨ ਹੈ। ਛੇ ਅਪ੍ਰੈਲ ਨੂੰ ਇਹ ਕਾਰ ਸਮੁੱਚੇ ਵਿਸ਼ਵ ਲਈ ਲਾਂਚ ਕੀਤੀ ਜਾਵੇਗੀ।
Maruti Suzuki Celerio-ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਵੀ ਅਪ੍ਰੈਲ ’ਚ ਸੇਲੇਰੀਓ ਦਾ ਨਵਾਂ ਵਰਜ਼ਨ ਲੈ ਕੇ ਆ ਰਹੀ ਹੈ। ਇਹ ਕਾਰ ਅਪ੍ਰੈਲ ਦੇ ਆਖ਼ਰੀ ਹਫ਼ਤੇ ਲਾਂਚ ਹੋ ਸਕਦੀ ਹੈ। ਮੌਜੂਦਾ ਮਾਡਲ ਦੇ ਮੁਕਾਬਲੇ ਇਹ ਆਕਾਰ ਵਿੱਚ ਵੱਡੀ ਹੋਵੇਗੀ। ਇਸ ਵਿੱਚ ਐਪਲ ਤੇ ਐਂਡ੍ਰਾੱਇਡ ਨਾਲ ਆਟੋ ਕੁਨੈਕਟ ਦੀ ਸੁਵਿਧਾ ਨਾਲ ਸੱਤ ਇੰਚ ਦਾ ਟੱਚਸਕ੍ਰੀਨ ਇੰਫ਼ੋਟੇਨਮੈਂਟ ਸਿਸਟਮ ਵੀ ਮਿਲੇਗਾ।
Skoda Octavia-ਇਹ ਕਾਰ 2 ਸਪੋਕ ਸਟੀਅਰਿੰਗ ਵ੍ਹੀਲ ਤੇ ਵਰਚੁਅਲ ਕਾੱਕਪਿਟ ਜਿਹੇ ਐਡਵਾਂਸ ਫ਼ੀਚਰਜ਼ ਨਾਲ ਅਪ੍ਰੈਲ ਮਹੀਨੇ ਲਾਂਚ ਹੋਵੇਗੀ। ਇਸ ਵਿੱਚ ਹੀਟਿੰਗ ਫ਼ੰਕਸ਼ਨ ਤੇ ਪਰਫ਼ੈਕਟ ਇੰਟੀਰੀਅਰ ਵੀ ਮਿਲਣਗੇ।