Saif Ali Khan ਦਾ ਆਲੀਸ਼ਾਨ 'ਪਟੌਦੀ ਹਾਊਸ', 150 ਕਮਰਿਆਂ ਸਮੇਤ, ਕਈ ਬਿਲੀਅਰਡ-ਡਾਇਨਿੰਗ ਰੂਮ, ਵੇਖੋ ਫੋਟੋਆਂ
ਅਕਸਰ ਪਟੌਦੀ ਹਾਊਸ ਤੋਂ ਸੈਫ ਅਲੀ ਖ਼ਾਨ ਤੇ ਕਰੀਨਾ ਕਪੂਰ ਖ਼ਾਨ ਦੀਆਂ ਫੋਟੋਆਂ ਸਾਹਮਣੇ ਆਉਂਦੀਆਂ ਹਨ। ਸੈਫ ਅਲੀ ਖ਼ਾਨ ਦਾ ਵਿਰਾਸਤੀ ਘਰ ਪਟੌਦੀ ਹਾਊਸ ਬਹੁਤ ਆਰਾਮਦਾਇਕ ਤੇ ਸ਼ਾਨਦਾਰ ਹੈ। ਪਟੌਦੀ ਹਾਊਸ ਦੀ ਕੀਮਤ 800 ਕਰੋੜ ਰੁਪਏ ਤੋਂ ਜ਼ਿਆਦਾ ਹੈ। ਪਟੌਦੀ ਹਾਊਸ ਹਾਲੀਵੁੱਡ ਦੀਆਂ ਕਈ ਫਿਲਮਾਂ ਦੇ ਨਾਲ-ਨਾਲ ਬਾਲੀਵੁੱਡ ਫਿਲਮਾਂ ਵਿੱਚ ਵੀ ਵੇਖਿਆ ਗਿਆ ਹੈ। ਇੱਥੇ ਕਈ ਫਿਲਮਾਂ ਦੀ ਸ਼ੂਟਿੰਗ ਹੋਈ ਹੈ।
Download ABP Live App and Watch All Latest Videos
View In Appਅੱਜ ਅਸੀਂ ਤੁਹਾਨੂੰ ਪਟੌਦੀ ਹਾਊਸ ਦੀਆਂ ਕੁਝ ਤਸਵੀਰਾਂ ਦਿਖਾਉਣ ਜਾ ਰਹੇ ਹਾਂ। ਪਟੌਦੀ ਹਾਊਸ ਬਾਹਰੋਂ ਕਿਸੇ ਮਹਿਲ ਵਾਂਗ ਦਿਖਾਈ ਦਿੰਦਾ ਹੈ। ਇਸ ਵਿਚ 150 ਕਮਰੇ ਹਨ ਤੇ ਹਰ ਇੱਕ ਕਮਰੇ ਨੂੰ ਵਿਲੱਖਣ ਢੰਗ ਨਾਲ ਬਣਾਇਆ ਗਿਆ ਹੈ।
ਪਟੌਦੀ ਪੈਲੇਸ 10 ਏਕੜ ਵਿੱਚ ਫੈਲਿਆ ਹੈ ਜਿਸ ਵਿੱਚ ਸੱਤ ਡ੍ਰੈਸਿੰਗ ਰੂਮ, ਸੱਤ ਬੈੱਡਰੂਮ, ਸੱਤ ਬਿਲੀਅਰਡ ਕਮਰਿਆਂ ਦੇ ਨਾਲ-ਨਾਲ ਮਹਿਲਨੁਮਾ ਡ੍ਰਾਇੰਗ ਰੂਮ ਤੇ ਡਾਇਨਿੰਗ ਰੂਮ ਸ਼ਾਮਲ ਹਨ।
ਫੋਰਬਜ਼ ਨਾਲ ਇੱਕ ਇੰਟਰਵਿਊ ਵਿਚ ਜਦੋਂ ਸੈਫ ਅਲੀ ਖ਼ਾਨ ਨੂੰ ਪੁੱਛਿਆ ਗਿਆ, 'ਪਟੌਦੀ ਪੈਲੇਸ ਵਿਚ ਤੁਹਾਡੀ ਮਨਪਸੰਦ ਥਾਂ ਕਿਹੜੀ ਹੈ?' ਇਸ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ, ‘ਮੈਨੂੰ ਪਟੌਦੀ ਪੈਲੇਸ ਦੀ ਹਰ ਥਾਂ ਪਸੰਦ ਹੈ। ਇੱਥੇ ਬਹੁਤ ਸਾਰੇ ਸਮਾਗਮ ਹੋਏ ਜਦੋਂ ਪੂਰਾ ਪਰਿਵਾਰ - ਸਾਰੇ ਮਾਪੇ ਤੇ ਬੱਚੇ ਇਕੱਠੇ ਹੋਏ ਤੇ ਇਹ ਮੇਰੇ ਲਈ ਕੁਝ ਯਾਦਾਂ ਵਾਲੀ ਥਾਂ ਹੈ।
ਸੈਫ ਅਲੀ ਖ਼ਾਨ, ਕਰੀਨਾ ਕਪੂਰ ਖ਼ਾਨ, ਸੋਹਾ ਅਲੀ ਖ਼ਾਨ, ਕੁਨਾਲ ਕੇਮੂ, ਤੈਮੂਰ ਅਲੀ ਖ਼ਾਨ ਅਤੇ ਇਨਾਇਆ ਨੌਮੀ ਕੇਮੂ ਕੁਝ ਸਮਾਂ ਪਹਿਲਾਂ ਪਟੌਦੀ ਹਾਊਸ ਆਏ ਸੀ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਗਈਆਂ।
ਅਸੀਂ ਅਕਸਰ ਪਟੌਦੀ ਪਰਿਵਾਰ ਨੂੰ ਆਪਣਾ ਸਮਾਂ ਪਟੌਦੀ ਪੈਲੇਸ ਵਿਖੇ ਬਿਤਾਉਂਦੇ ਵੇਖਿਆ ਹੈ। ਪੈਲੇਸ ਇੱਕ ਵਿਰਾਸਤੀ ਜਾਇਦਾਦ ਹੈ। ਮੁੰਬਈ ਮਿਰਰ ਨਾਲ ਗੱਲਬਾਤ ਦੌਰਾਨ, ਜਦੋਂ ਸੈਫ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, ਸ਼ਬਦਾਂ 'ਚ ਇਸ ਦਾ ਮੁਲ ਰੱਖਣਾ ਅਸੰਭਵ ਹੈ ਕਿਉਂਕਿ ਇਹ ਜਾਇਦਾਦ ਭਾਵਨਾਤਮਕ ਤੌਰ 'ਤੇ ਅਨਮੋਲ ਹੈ।
ਅਕਸਰ ਪਟੌਦੀ ਹਾਊਸ ਤੋਂ ਸੈਫ ਅਲੀ ਖ਼ਾਨ ਤੇ ਕਰੀਨਾ ਕਪੂਰ ਖ਼ਾਨ ਦੀਆਂ ਫੋਟੋਆਂ ਸਾਹਮਣੇ ਆਉਂਦੀਆਂ ਹਨ। ਸੈਫ ਅਲੀ ਖ਼ਾਨ ਦਾ ਵਿਰਾਸਤੀ ਘਰ ਪਟੌਦੀ ਹਾਊਸ ਬਹੁਤ ਆਰਾਮਦਾਇਕ ਤੇ ਸ਼ਾਨਦਾਰ ਹੈ।
ਪਟੌਦੀ ਹਾਊਸ ਦੀ ਕੀਮਤ 800 ਕਰੋੜ ਰੁਪਏ ਤੋਂ ਜ਼ਿਆਦਾ ਹੈ। ਪਟੌਦੀ ਹਾਊਸ ਹਾਲੀਵੁੱਡ ਦੀਆਂ ਕਈ ਫਿਲਮਾਂ ਦੇ ਨਾਲ-ਨਾਲ ਬਾਲੀਵੁੱਡ ਫਿਲਮਾਂ ਵਿੱਚ ਵੀ ਵੇਖਿਆ ਗਿਆ ਹੈ। ਇੱਥੇ ਕਈ ਫਿਲਮਾਂ ਦੀ ਸ਼ੂਟਿੰਗ ਹੋਈ ਹੈ।