Mini Cooper ਤੋਂ ਲੈ ਕੇ Tata Altroz ਤੱਕ, ਇਸ ਸਾਲ ਲਾਂਚ ਹੋਣਗੀਆਂ ਇਹ ਇਲੈਕਟ੍ਰਿਕ ਕਾਰਾਂ
ਸਾਲ 2022 ‘ਚ ਕਈ ਨਵੀਆਂ ਇਲੈਕਟ੍ਰਿਕ ਕਾਰ ਦਸਤਕ ਦੇਣ ਨੂੰ ਤਿਆਰ ਹੈ। ਟਾਟਾ ਮੋਟਰਜ਼ ਤੋਂ ਲੈ ਕੇ ਮਹਿੰਦਰਾ ਜਿਹੇ ਬ੍ਰੈਂਡ ਈਵੀ ਕਾਰ ਲਾਂਚ ਕਰਨ ਵਾਲੇ ਹਨ। ਇਸ ਤੋਂ ਇਲਾਵਾ ਕਈ ਪ੍ਰੀਮੀਅਮ ਕਾਰ ਵੀ ਆਵੇਗੀ।
Download ABP Live App and Watch All Latest Videos
View In AppTata Altroz ਈ ਵੀ ਇਸ ਸਾਲ ਦਸਤਕ ਦੇ ਸਕਦੀ ਹੈ। ਇਸ ਨੂੰ ਸਭ ਤੋਂ ਪਹਿਲਾਂ ਜਿਨੇਵਾ ਮੋਟਰਜ਼ ਸ਼ੋਅ 2019 ‘ਚ ਪੇਸ਼ ਕੀਤਾ ਗਿਆ ਸੀ। ਸਾਲ 2020 ਦੇ ਆਟੋ ਐਕਸਪੋ ‘ਚ ਵੀ ਇਸ ਨੂੰ ਦੇਖਿਆ ਗਿਆ।
BMW i4 ਕਾਰ ਦੇ ਵੀ ਇਸ ਸਾਲ ਆਉਣ ਦੀ ਉਮੀਦ ਹੈ। ਇਹ ਬੀਐੱਮਡਬਲਯੂ ਦੀ 4 ਸੀਰੀਜ਼ ਗ੍ਰੈਨ ਕੂਪੇ ਦੇ ਮਾਡਲ ‘ਤੇ ਬੇਸਡ ਹੋਵੇਗੀ। ਇਸ ‘ਚ 83.9kWh ਦਾ ਬੈਟਰੀ ਪੈਕ ਹੋ ਸਕਦਾ ਹੈ।
Mahindra XUV300 ਇਲੈਕਟ੍ਰਿਕ ਕਾਰ ਵੀ ਇਸ ਸਾਲ ਲਾਂਚ ਹੋ ਸਕਦੀ ਹੈ। ਇਸ ਦੀ ਸੰਭਾਵੀ ਕੀਮਤ 15 ਲੱਖ ਰੁਪਏ ਤੱਕ ਹੋ ਸਕਦੀ ਹੈ। ਇਸ ਦਾ ਮੁਕਾਬਲਾ ਟਾਟਾ ਨੈਕਸਨ ਈਵੀ ਨਾਲ ਵੀ ਹੋ ਸਕਦਾ ਹੈ।
Volvo XC40 ਦੇ ਵੀ ਆਉਣ ਦੀ ਉਮੀਦ ਹੈ। ਕੁਝ ਰਿਪੋਰਟ ਮੁਤਾਬਕ, ਇਹ ਕਾਰ ਇਸੇ ਮਹੀਨੇ ਲਾਂਚ ਕੀਤੀ ਜਾ ਸਕਦੀ ਹੈ।
Mini Cooper SE ਦੇ ਸਾਲ ਦੀ ਪਹਿਲੀ ਛਿਮਾਹੀ ‘ਚ ਲਾਂਚ ਹੋਣ ਦੇ ਆਸਾਰ ਹਨ। ਇਸ ‘ਚ 32.6 kWh ਦਾ ਬੈਟਰੀ ਪੈਕ ਹੋਣ ਦੀ ਉਮੀਦ ਹੈ। ਇਹ 270 ਕਿਮੀ ਦੀ ਮੈਕਸੀਮਮ ਡ੍ਰਾਈਵ ਰੇਂਜ ਦੇ ਸਕਦੀ ਹੈ।
Mahindra eKUV100 ਇਲੈਕਟ੍ਰਿਕ ਕਾਰ ਵੀ ਆਉਣ ਵਾਲੀ ਹੈ। ਇਹ ਵੀ ਇਸੇ ਸਾਲ ਦਸਤਕ ਦੇ ਸਕਦੀ ਹੈ। ਕਾਰ ਨੂੰ 2020 ਆਟੋ ਐਕਸਪੋ ‘ਚ ਪੇਸ਼ ਕੀਤਾ ਗਿਆ ਸੀ।
Mercedes Benz EQS ਐੱਸ-ਕਲਾਸ ਦਾ ਇਲੈਕਟ੍ਰਿਕ ਵੇਰੀਐਂਟ ਹੈ। ਇਹ ਦੇਸ਼ ‘ਚ 2022 ਦੀ ਦੂਜੀ ਛਿਮਾਹੀ ‘ਚ ਲਾਂਚ ਕੀਤੀ ਜਾ ਸਕਦੀ ਹੈ। ਇਸ ‘ਚ 107.8 kWh ਬੈਟਰੀ ਪੈਕ ਹੋ ਸਕਦੀ ਹੈ।
Renault Zoe ਕੰਪਨੀ ਦੀ ਭਾਰਤ ‘ਚ ਪਹਿਲੀ ਇਲੈਕਟ੍ਰਿਕ ਕਾਰ ਹੋਵੇਗੀ। ਇਹ ਇਸੇ ਸਾਲ ਲਾਂਚ ਕੀਤੀ ਜਾ ਸਕਦੀ ਹੈ। ਇਸ ਨੂੰ 2020 ਆਟੋ ਐਕਸਪੋ ‘ਚ ਪੇਸ਼ ਕੀਤਾ ਗਿਆ ਸੀ।