ਦੁਨੀਆਂ ਦੀਆਂ ਸਭ ਤੋਂ ਮਹਿੰਗੀਆਂ ਕਾਰਾਂ, ਕੀਮਤ ਸੁਣ ਰਹਿ ਜਾਓਗੇ ਦੰਗ
ਨਵੀਂ ਦਿੱਲੀ: ਦੁਨੀਆ 'ਤੇ ਬੇਸ਼ੁਮਾਰ ਕੀਮਤੀ ਮਹਿੰਗੀਆਂ ਕਾਰਾਂ ਹਨ। ਜਦੋਂ ਹਾਈਵੇਅ 'ਤੇ ਇਹ ਕਾਰਾਂ ਦੌੜਦੀਆਂ ਹਨ ਤਾਂ ਹਵਾ ਨਾਲ ਗੱਲਾਂ ਕਰਦੀਆਂ ਪ੍ਰਤੀਤ ਹੁੰਦੀਆਂ ਹਨ। ਯਾਨੀ ਕਿ ਇਨ੍ਹਾਂ ਦੀ ਸਪੀਡ ਹੀ ਏਨਾ ਜ਼ਿਆਦਾ ਹੈ।
Download ABP Live App and Watch All Latest Videos
View In AppPagani Zonda HP Barchetta: ਇਹ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਹੈ। ਇਸ ਕਾਰ 'ਚ V12 ਇੰਜਨ ਹੈ। ਜਿਸ ਦੀ ਪਾਵਰ 789 ਹਾਰਸ ਪਾਵਰ ਹੈ। ਇਸ ਦੀ ਕੀਮਤ 121 ਕਰੋੜ ਰੁਪਏ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਏਨੀ ਮਹਿੰਗੀ ਕਾਰ ਹੋਣ ਦੇ ਬਾਵਜੂਦ ਇਸ ਕਾਰ ਦੇ ਸਾਰੇ ਯੂਨਿਟਸ ਵਿਕ ਚੁੱਕੇ ਹਨ। ਇਸ ਕਾਰ 'ਚ 6 ਸਪੀਡ ਮੈਨੂਅਲ ਗੀਅਰਬੌਕਸ ਹੈ।
Mercedes-Maybach Exelero: ਮਰਸਡੀਜ਼ ਦੀ ਇਹ ਕਾਰ ਦੁਨੀਆਂ ਦੀਆਂ ਸਭ ਤੋਂ ਮਹਿੰਗੀਆਂ ਕਾਰਾਂ 'ਚ ਸ਼ੁਮਾਰ ਹੈ। ਇਸ ਕਾਰ 'ਚ 690 bhp ਟਵਿਨ ਟਰਬੋਚਾਰਜ਼ਡ V12 ਇੰਜਨ ਹੈ। ਇਹ ਕਾਰ 0 ਤੋਂ 100 ਕਿਮੀ ਪ੍ਰਤੀ ਘੰਟੇ ਦੀ ਰਫਤਾਰ ਨਾਲ ਮਹਿਜ਼ 4.4 ਸਕਿੰਟ 'ਚ ਹਾਸਲ ਕਰ ਲੈਂਦੀ ਹੈ। ਇਹ ਬਹੁਤ ਘੱਟ ਸਮੇਂ 'ਚ 349 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜ ਸਕਦੀ ਹੈ। ਇਸ ਲਗਜ਼ਰੀ ਕਾਰ ਦੀ ਕੀਮਤ 55 ਕਰੋੜ ਰੁਪਏ ਹੈ।
Lamborghini Veneno: ਲੈਂਬਰਗਿਨੀ ਦੀ ਇਹ ਸਭ ਤੋਂ ਮਹਿੰਗੀ ਕਾਰ ਹੈ। ਇਸ ਕਾਰ ਨੂੰ ਪਹਿਲੀ ਵਾਰ 2013 'ਚ ਜੇਨੇਵਾ ਮੋਟਰ ਸ਼ੋਅ ਚ ਦਿਖਾਇਆ ਗਿਆ ਸੀ। ਇਸ ਕਾਰ ਨੂੰ ਸਭ ਤੋਂ ਪਹਿਲਾਂ ਬ੍ਰੂਸ ਵਾਇਨੇ ਨੇ ਖਰੀਦਿਆ ਸੀ। ਇਸ ਦੀ ਕੀਮਤ 45 ਕਰੋੜ ਰੁਪਏ ਹੈ। ਇਸ 'ਚ 6.5L 740 bhp V 12 ਇੰਜਨ ਦਿੱਤਾ ਗਿਆ ਹੈ। ਇਹ ਕਾਰ ਸਿਰਫ 3 ਸਕਿੰਟ 'ਚ 0 ਤੋਂ 100 ਤਕ ਦੀ ਸਪੀਡ ਫੜ ਸਕਦੀ ਹੈ। ਇਹ ਦੁਨੀਆ ਦੀ ਸਭ ਤੋਂ ਪਾਵਰਫੁੱਲ ਹਾਇਪਰ ਕਾਰ ਹੈ।
Bugatti Veyron Mansory Vivere: ਇਸ ਕਾਰ ਦੀ ਕੀਮਤ 30 ਕਰੋੜ ਰੁਪਏ ਹੈ। ਇਸਦਾ ਇੰਜਨ ਬੇਹੱਦ ਦਮਦਾਰ ਹੈ। ਜੋ 1200 ਹਾਰਸ ਪਾਵਰ ਹੈ। ਰਿਪੋਰਟਾਂ ਮੁਤਾਬਕ ਇਸ ਕਾਰ ਦੀ ਟੌਪ ਸਪੀਡ 406 ਕਿਲੋਮੀਟਰ ਪ੍ਰਤੀ ਘੰਟਾ ਹੈ।