ATM 'ਚੋਂ ਪੈਸੇ ਕੱਢਵਾਉਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਹੋ ਗਿਆ ਵੱਡਾ ਬਦਲਾਅ
ਜੇਕਰ ਤੁਸੀਂ ਵੀ ਨਵੇਂ ਸਾਲ 'ਚ ATM ਤੋਂ ਕੈਸ਼ ਕਢਵਾਉਣ ਜਾ ਰਹੇ ਹੋ ਤਾਂ ਤੁਹਾਡੇ ਲਈ ਇਹ ਅਹਿਮ ਖਬਰ ਹੈ। ਹੁਣ ਤੋਂ ਤੁਹਾਨੂੰ ਏਟੀਐਮ ਤੋਂ ਪੈਸੇ ਕਢਵਾਉਣ ਲਈ ਵਾਧੂ ਚਾਰਜ ਦੇਣਾ ਪਵੇਗਾ। ਆਰਬੀਆਈ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
Download ABP Live App and Watch All Latest Videos
View In AppRBI ਵੱਲੋਂ ਜਾਰੀ ਹੁਕਮਾਂ ਤੋਂ ਬਾਅਦ ਬੈਂਕਾਂ ਨੇ 1 ਜਨਵਰੀ 2022 ਤੋਂ ATM ਲੈਣ-ਦੇਣ 'ਤੇ ਚਾਰਜ ਵਧਾ ਦਿੱਤਾ ਹੈ।
ਪਿਛਲੇ ਸਾਲ ਜੂਨ ਮਹੀਨੇ 'ਚ ਹੀ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਏਟੀਐਮ ਸਰਵਿਸ ਚਾਰਜ 'ਤੇ ਫੀਸ ਵਧਾਉਣ ਦੀ ਇਜਾਜ਼ਤ ਦਿੱਤੀ ਸੀ।
ਹੁਣ ਬੈਂਕਾਂ ਦੇ ਗਾਹਕਾਂ ਨੂੰ ਬੈਂਕ ਏਟੀਐਮ ਤੋਂ ਮੁਫਤ ਨਿਕਾਸੀ ਦੀ ਸੀਮਾ ਤੋਂ ਵੱਧ ਲੈਣ-ਦੇਣ ਲਈ ਹਰ ਮਹੀਨੇ ਇਹ ਚਾਰਜ ਅਦਾ ਕਰਨਾ ਹੋਵੇਗਾ।
ਤੁਹਾਨੂੰ ਦੱਸ ਦੇਈਏ ਕਿ ਹੁਣ ਤੋਂ ਤੁਹਾਨੂੰ 21 ਰੁਪਏ ਹੋਰ GST ਦੇਣੇ ਪੈਣਗੇ। ਪਹਿਲਾਂ ਬੈਂਕ ਇਸ ਲਈ ਤੁਹਾਡੇ ਤੋਂ 20 ਰੁਪਏ ਚਾਰਜ ਕਰਦਾ ਸੀ।
ਬੈਂਕ ਗਾਹਕਾਂ ਨੂੰ 5 ਮੁਫਤ ਲੈਣ-ਦੇਣ ਦੀ ਸਹੂਲਤ ਦਿੰਦਾ ਹੈ। ਇਸ ਵਿੱਚ ਸਾਰੇ ਵਿੱਤੀ ਅਤੇ ਗੈਰ-ਵਿੱਤੀ ਲੈਣ-ਦੇਣ ਸ਼ਾਮਲ ਹਨ। ਇਸ ਦੇ ਨਾਲ ਹੀ, ਮਹਾਨਗਰਾਂ ਵਿੱਚ, ਗਾਹਕਾਂ ਨੂੰ ਦੂਜੇ ਬੈਂਕਾਂ ਦੇ ਏਟੀਐਮ ਤੋਂ 3 ਟ੍ਰਾਂਜੈਕਸ਼ਨ ਮੁਫਤ ਮਿਲਦੇ ਹਨ।
ਇਸ ਤੋਂ ਪਹਿਲਾਂ, ਏਟੀਐਮ ਟ੍ਰਾਂਜੈਕਸ਼ਨਾਂ ਲਈ ਇੰਟਰਚੇਂਜ ਫੀਸ ਢਾਂਚੇ ਨੂੰ ਆਖਰੀ ਵਾਰ ਅਗਸਤ 2012 ਵਿੱਚ ਬਦਲਿਆ ਗਿਆ ਸੀ, ਜਦੋਂ ਕਿ ਗਾਹਕਾਂ ਦੁਆਰਾ ਅਦਾ ਕੀਤੇ ਜਾਣ ਵਾਲੇ ਚਾਰਜ ਨੂੰ ਆਖਰੀ ਵਾਰ ਅਗਸਤ 2014 ਵਿੱਚ ਸੋਧਿਆ ਗਿਆ ਸੀ।