Expectations from Budget 2022: ਕੀ ਬਜਟ 'ਚ ਆਮ ਤੋਂ ਖਾਸ ਦੀਆਂ ਇਹ 5 ਉਮੀਦਾਂ ਹੋਣਗੀਆਂ ਪੂਰੀਆਂ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇਸ ਹਫਤੇ ਮੰਗਲਵਾਰ ਨੂੰ ਲੋਕ ਸਭਾ 'ਚ ਬਜਟ ਪੇਸ਼ ਕਰਨ ਜਾ ਰਹੀ ਹੈ। ਨਿਰਮਲਾ ਸੀਤਾਰਮਨ ਦਾ ਇਹ ਚੌਥਾ ਬਜਟ ਹੋਵੇਗਾ। ਦੇਸ਼ 'ਚ ਕੋਰੋਨਾ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਇਹ ਦੂਜਾ ਬਜਟ ਹੈ। ਇਹ ਬਜਟ ਅਜਿਹੇ ਸਮੇਂ 'ਚ ਆ ਰਿਹਾ ਹੈ ਜਦੋਂ ਦੇਸ਼ ਮਹਾਮਾਰੀ ਦੀ ਤੀਜੀ ਲਹਿਰ ਨਾਲ ਜੂਝ ਰਿਹਾ ਹੈ। ਅਜਿਹੇ 'ਚ ਆਮ ਤੋਂ ਖਾਸ ਹਰ ਕਿਸੇ ਨੂੰ ਇਸ ਬਜਟ ਤੋਂ ਉਮੀਦ ਹੈ।
Download ABP Live App and Watch All Latest Videos
View In Appਮਹਿੰਗਾਈ: ਮੋਦੀ ਸਰਕਾਰ ਦਾ ਪਹਿਲਾ ਕਾਰਜਕਾਲ ਮਹਿੰਗਾਈ ਦੇ ਲਿਹਾਜ਼ ਨਾਲ ਚੰਗਾ ਰਿਹਾ। ਹਾਲਾਂਕਿ ਦੂਜੇ ਕਾਰਜਕਾਲ 'ਚ ਹਾਲਾਤ ਠੀਕ ਨਹੀਂ ਚੱਲੇ ਤੇ ਪਿਛਲੇ 1-2 ਸਾਲਾਂ ਤੋਂ ਮਹਿੰਗਾਈ ਨੇ ਫਿਰ ਲੋਕਾਂ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ ਹੈ।ਦਸੰਬਰ 'ਚ ਥੋਕ ਮਹਿੰਗਾਈ ਦਰ 13.56 ਫੀਸਦੀ ਰਹੀ। ਇਸ ਵਧੀ ਮਹਿੰਗਾਈ ਨੇ ਲੋਕਾਂ ਦੀ ਹਾਲਤ ਪਤਲੀ ਕਰ ਦਿੱਤੀ ਹੈ।
ਆਤਮ-ਨਿਰਭਰ ਭਾਰਤ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪਿਛਲੇ ਸਾਲ 2021-22 ਦਾ ਬਜਟ ਪੇਸ਼ ਕਰਦੇ ਹੋਏ ਕਿਹਾ ਸੀ ਕਿ ਇਹ ਆਤਮ-ਨਿਰਭਰ ਭਾਰਤ ਲਈ ਹੈ। ਇਸ ਤੋਂ ਬਾਅਦ, ਅਸੀਂ ਹਾਲ ਹੀ ਵਿੱਚ ਦੇਖਿਆ ਕਿ ਕਿਸ ਤਰ੍ਹਾਂ ਚਿਪ ਦੀ ਕਮੀ ਨੇ ਆਟੋ ਸਮੇਤ ਕਈ ਸੈਕਟਰਾਂ ਨੂੰ ਨੁਕਸਾਨ ਪਹੁੰਚਾਇਆ ਹੈ। ਇਸ ਦਾ ਕਾਰਨ ਇਹ ਹੈ ਕਿ ਅਸੀਂ ਚਿਪਸ ਦੇ ਮਾਮਲੇ ਵਿਚ ਆਤਮ-ਨਿਰਭਰ ਨਹੀਂ ਹਾਂ। ਇਸ ਬਜਟ 'ਚ ਕੁਝ ਵੱਡੇ ਐਲਾਨ ਹੋ ਸਕਦੇ ਹਨ।
ਖੇਤੀ: ਐਨਐਸਐਸਓ ਦੀ ਇੱਕ ਰਿਪੋਰਟ ਅਨੁਸਾਰ ਕਿਸਾਨਾਂ ਦੀ ਔਸਤ ਆਮਦਨ 10,218 ਰੁਪਏ ਪ੍ਰਤੀ ਮਹੀਨਾ ਹੈ ਅਤੇ ਇਸ ਵਿੱਚ ਖੇਤੀ ਸਿਰਫ਼ 3,798 ਰੁਪਏ ਕਮਾ ਰਹੀ ਹੈ। 10 ਸਾਲ ਪਹਿਲਾਂ ਕਿਸਾਨਾਂ ਨੂੰ ਆਪਣੀ ਆਮਦਨ ਦਾ 50 ਫ਼ੀਸਦੀ ਹਿੱਸਾ ਖੇਤੀ ਤੋਂ ਮਿਲਦਾ ਸੀ। ਇਸ ਬਜਟ 'ਚ ਸੁਧਾਰ ਲਈ ਉਪਾਅ ਕੀਤੇ ਜਾ ਸਕਦੇ ਹਨ। ਖੇਤੀਬਾੜੀ ਸੈਕਟਰ ਨੂੰ ਹੁਲਾਰਾ ਦੇਣ ਲਈ ਸਰਕਾਰ 2022-23 ਦੇ ਬਜਟ ਵਿੱਚ ਖੇਤੀ ਕਰਜ਼ੇ ਦਾ ਟੀਚਾ ਵਧਾ ਕੇ 18 ਲੱਖ ਕਰੋੜ ਰੁਪਏ ਕਰ ਸਕਦੀ ਹੈ।
ਰੱਖਿਆ : ਚੀਨ ਦੇ ਨਾਲ ਸਰਹੱਦ 'ਤੇ ਵਧਦੇ ਤਣਾਅ ਦੇ ਮੱਦੇਨਜ਼ਰ ਭਾਰਤ ਨੂੰ ਰੱਖਿਆ ਦੇ ਮਾਮਲੇ 'ਚ ਆਪਣੀ ਸਥਿਤੀ ਸੁਧਾਰਨ ਦੀ ਲੋੜ ਹੈ। ਇਸ ਦੇ ਲਈ ਹਥਿਆਰਾਂ ਦੀ ਦਰਾਮਦ ਨੂੰ ਘਟਾਉਣ ਅਤੇ ਦੇਸ਼ ਵਿਚ ਵਿਕਾਸ 'ਤੇ ਧਿਆਨ ਦੇਣ ਦੀ ਲੋੜ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਬਜਟ 'ਚ ਪਹਿਲੀ ਵਾਰ ਰੱਖਿਆ ਖੇਤਰ ਲਈ 5 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਰੱਖੀ ਜਾ ਸਕਦੀ ਹੈ।
ਟੈਕਸ: ਇਸ ਬਜਟ 'ਚ ਲੋਕ ਉਮੀਦ ਕਰ ਰਹੇ ਹਨ ਕਿ 80C ਦੇ ਤਹਿਤ ਛੋਟ ਦੀ ਸੀਮਾ ਵਧਾਈ ਜਾਵੇ। ਕੋਰੋਨਾ ਮਹਾਮਾਰੀ ਕਾਰਨ ਲੋਕਾਂ ਦੀ ਆਮਦਨ ਪ੍ਰਭਾਵਿਤ ਹੋਈ ਹੈ ਤੇ ਕੰਮ ਕਰਨ ਦਾ ਸੱਭਿਆਚਾਰ ਤੇਜ਼ੀ ਨਾਲ ਬਦਲ ਗਿਆ ਹੈ।