Credit Card Tips: ਵੱਧ ਗਿਆ ਕ੍ਰੈਡਿਟ ਕਾਰਡ ਦਾ ਕਰਜ਼ਾ ਤਾਂ ਨਾ ਹੋਵੋ ਪਰੇਸ਼ਾਨ, ਇਨ੍ਹਾਂ ਤਰੀਕਿਆਂ ਤੋਂ ਮਿਲੇਗੀ ਰਾਹਤ
ਕਈ ਵਾਰ ਲੋਕ ਕ੍ਰੈਡਿਟ ਕਾਰਡ ਤੋਂ ਬਿਨਾਂ ਸੋਚੇ-ਸਮਝੇ ਖਰੀਦਦਾਰੀ ਕਰਦੇ ਹਨ ਪਰ ਬਾਅਦ 'ਚ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕੰਪਨੀਆਂ ਸਮੇਂ ਸਿਰ ਕ੍ਰੈਡਿਟ ਕਾਰਡ ਦੇ ਬਿੱਲ ਦਾ ਭੁਗਤਾਨ ਨਾ ਕਰਨ 'ਤੇ 20 ਤੋਂ 30 ਫ਼ੀਸਦੀ ਦਾ ਜੁਰਮਾਨਾ ਲਗਾਉਂਦੀਆਂ ਹਨ। ਅਜਿਹੇ 'ਚ ਲੋਕ ਇਸ ਕਾਰਨ ਕਰਜ਼ੇ ਦੇ ਜਾਲ 'ਚ ਫਸ ਜਾਂਦੇ ਹਨ।
Download ABP Live App and Watch All Latest Videos
View In Appਜੇ ਤੁਸੀਂ ਵੀ ਗਲਤ ਖਰੀਦਦਾਰੀ ਕਾਰਨ ਪਰੇਸ਼ਾਨ ਹੋ ਅਤੇ ਸਮਝ ਨਹੀਂ ਪਾ ਰਹੇ ਹੋ ਕਿ ਇਸ ਦਾ ਭੁਗਤਾਨ ਕਿਵੇਂ ਕਰਨਾ ਹੈ, ਤਾਂ ਅਸੀਂ ਤੁਹਾਨੂੰ ਇਸ ਜਾਲ ਤੋਂ ਬਾਹਰ ਨਿਕਲਣ ਲਈ ਕੁਝ ਆਸਾਨ ਸਟੈਪਸ ਬਾਰੇ ਦੱਸਣ ਜਾ ਰਹੇ ਹਾਂ।
ਜੇ ਤੁਹਾਡਾ ਕ੍ਰੈਡਿਟ ਕਾਰਡ ਬਿੱਲ ਬਹੁਤ ਜ਼ਿਆਦਾ ਹੈ, ਤਾਂ ਤੁਸੀਂ ਜੁਰਮਾਨੇ ਤੋਂ ਬਚਣ ਲਈ ਇੱਕ ਕ੍ਰੈਡਿਟ ਕਾਰਡ ਤੋਂ ਦੂਜੇ ਵਿੱਚ ਬੈਲੇਂਸ ਟ੍ਰਾਂਸਫਰ ਕਰ ਸਕਦੇ ਹੋ। ਇਹ ਤੁਹਾਨੂੰ ਬਿੱਲ ਦਾ ਭੁਗਤਾਨ ਕਰਨ ਲਈ ਕੁਝ ਸਮਾਂ ਦੇਵੇਗਾ ਅਤੇ ਤੁਸੀਂ ਭਾਰੀ ਜੁਰਮਾਨੇ ਤੋਂ ਬਚ ਸਕੋਗੇ।
ਤੁਸੀਂ ਕ੍ਰੈਡਿਟ ਕਾਰਡ ਦੇ ਬਿੱਲ ਦਾ ਭੁਗਤਾਨ ਕਰਨ ਲਈ ਇਸ ਨੂੰ ਈਐਮਆਈ ਵਿੱਚ ਬਦਲ ਸਕਦੇ ਹੋ। ਇਸ ਨਾਲ ਤੁਸੀਂ ਹਰ ਮਹੀਨੇ ਆਸਾਨੀ ਨਾਲ ਕਾਰਡ ਦੇ ਬਿੱਲ ਦਾ ਭੁਗਤਾਨ ਕਰ ਸਕੋਗੇ।
ਇਸ ਤੋਂ ਇਲਾਵਾ ਕ੍ਰੈਡਿਟ ਕਾਰਡ ਦੇ ਬਿੱਲ 'ਤੇ ਜੁਰਮਾਨਾ ਘੱਟ ਕਰਨ ਲਈ ਤੁਹਾਨੂੰ ਬੈਂਕ ਜਾਂ ਕੰਪਨੀ ਨਾਲ ਗੱਲ ਕਰਨੀ ਚਾਹੀਦੀ ਹੈ।
ਉੱਥੇ ਹੀ ਗਾਹਕ ਕ੍ਰੈਡਿਟ ਕਾਰਡ ਦੇ ਕਰਜ਼ੇ ਤੋਂ ਛੁਟਕਾਰਾ ਪਾਉਣ ਲਈ ਬੈਂਕ ਤੋਂ ਪਰਸਨਲ ਲੋਨ ਦਾ ਸਹਾਰਾ ਵੀ ਲੈ ਸਕਦੇ ਹਨ। ਤੁਹਾਨੂੰ ਪਰਸਨਲ ਲੋਨ 'ਤੇ 12 ਤੋਂ 15 ਫੀਸਦੀ ਵਿਆਜ ਦੇਣਾ ਪਵੇਗਾ। ਇਸ ਦੇ ਨਾਲ ਹੀ ਕ੍ਰੈਡਿਟ ਕਾਰਡ 'ਤੇ ਤੁਹਾਨੂੰ 20 ਤੋਂ 30 ਫੀਸਦੀ ਦਾ ਜੁਰਮਾਨਾ ਦੇਣਾ ਪਵੇਗਾ।