Ambani Family Education: ਕਿੰਨੀਆਂ ਪੜ੍ਹੀਆਂ ਲਿਖੀਆਂ ਹਨ ਅੰਬਾਨੀ ਪਰਿਵਾਰ ਦੀਆਂ ਔਰਤਾਂ... ਜਾਣੋ
Ambani Family Educational Qualification: ਫੈਸ਼ਨ ਤੋਂ ਲੈ ਕੇ ਬਿਜ਼ਨੈੱਸ ਤੱਕ, ਅੰਬਾਨੀ ਪਰਿਵਾਰ ਦੀਆਂ ਔਰਤਾਂ ਨੇ ਹਰ ਜਗ੍ਹਾ ਆਪਣੀ ਵੱਖਰੀ ਪਛਾਣ ਬਣਾਈ ਹੈ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਅੰਬਾਨੀ ਪਰਿਵਾਰ ਦੀਆਂ ਔਰਤਾਂ ਕਿੰਨੀਆਂ ਪੜ੍ਹੀਆਂ-ਲਿਖੀਆਂ ਹਨ।
Download ABP Live App and Watch All Latest Videos
View In Appਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਨੇ ਆਪਣੀ ਪੜ੍ਹਾਈ ਮੁੰਬਈ ਤੋਂ ਕੀਤੀ ਹੈ। ਉਨ੍ਹਾਂ ਨੇ ਨਰਸੀ ਮੋਨਜੀ ਕਾਲਜ ਆਫ ਕਾਮਰਸ ਐਂਡ ਇਕਨਾਮਿਕਸ, ਮੁੰਬਈ ਤੋਂ ਕਾਮਰਸ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਹੈ। ਉਹ 6 ਸਾਲ ਦੀ ਉਮਰ ਤੋਂ ਭਰਤਨਾਟਿਅਮ ਕਰ ਰਹੇ ਹੈ ਅਤੇ ਇੱਕ ਟ੍ਰੇਂਡ ਡਾਂਸਰ ਹਨ।
ਮੁਕੇਸ਼ ਅੰਬਾਨੀ ਦੀ ਲਾਡਲੀ ਈਸ਼ਾ ਅੰਬਾਨੀ ਨੇ ਅਮਰੀਕਾ ਦੀ ਯੇਲ ਯੂਨੀਵਰਸਿਟੀ ਤੋਂ ਮਨੋਵਿਗਿਆਨ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਕੈਲੀਫੋਰਨੀਆ ਦੇ ਸਟੈਨਫੋਰਡ ਤੋਂ ਐਮ.ਬੀ.ਏ. ਕੀਤੀ ਹੈ।
ਅੰਬਾਨੀ ਪਰਿਵਾਰ ਦੀ ਛੋਟੀ ਨੂੰਹ ਅਤੇ ਆਕਾਸ਼ ਅੰਬਾਨੀ ਦੀ ਪਤਨੀ ਸ਼ਲੋਕਾ ਮਹਿਤਾ ਇੱਕ ਹੀਰਾ ਵਪਾਰੀ ਦੀ ਧੀ ਹੈ। ਉਸ ਨੇ ਪ੍ਰਿੰਸਟਨ ਯੂਨੀਵਰਸਿਟੀ ਨਿਊਜਰਸੀ ਯੂਐਸਏ ਤੋਂ ਮਾਨਵ ਵਿਗਿਆਨ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ ਹੈ।
ਅੰਬਾਨੀ ਪਰਿਵਾਰ ਦੀ ਹੋਣ ਵਾਲੀ ਛੋਟੀ ਨੂੰਹ ਅਤੇ ਅਨੰਤ ਅੰਬਾਨੀ ਦੀ ਮੰਗੇਤਰ ਰਾਧਿਕਾ ਮਰਚੈਂਟ ਨੇ ਨਿਊਯਾਰਕ ਯੂਨੀਵਰਸਿਟੀ ਤੋਂ ਰਾਜਨੀਤੀ ਸ਼ਾਸਤਰ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਹੈ। ਇਹ ਸਾਰੀ ਜਾਣਕਾਰੀ ਵਿਕੀਪੀਡੀਆ ਤੋਂ ਲਈ ਗਈ ਹੈ।