180 ਕਿਮੀ ਦੀ ਰੇਂਜ ਦੇਣ ਵਾਲੀ ਨਵੀਂ Electric Bike ਲਾਂਚ, ਦੇਖੋ ਕੀਮਤ ਤੇ Features
Electric Bike Tork Kratos Launches: ਭਾਰਤ 'ਚ ਇਲੈਕਟ੍ਰਿਕ ਵਾਹਨ ਨਿਰਮਾਤਾ ਕੰਪਨੀ Tork Motors ਨੇ ਇੱਕ ਨਵੀਂ ਇਲੈਕਟ੍ਰਿਕ ਬਾਈਕ kratos ਲਾਂਚ ਕਰ ਦਿੱਤੀ ਹੈ। ਕੰਪਨੀ ਨੇ ਇਸ ਬਾਈਕ ਨੂੰ 2 ਵੇਰੀਐਂਟ 'ਚ ਪੇਸ਼ ਕੀਤਾ ਹੈ, ਜਿਸ ਦਾ ਨਾਮ Kratos ਤੇ Kratos R ਹੈ।
Download ABP Live App and Watch All Latest Videos
View In Appਇਸ ਬਾਈਕ ਦੀ ਸ਼ੁਰੂਆਤੀ ਕੀਮਤ 1.02 ਲੱਖ ਹੈ। ਕੀਮਤਾਂ ਐਕਸ-ਸ਼ੋਅਰੂਮ ਦਿੱਲੀ ਦੀਆਂ ਹਨ ਤੇ ਇਨ੍ਹਾਂ 'ਚ ਸਬਸਿਡੀ ਜੁੜੀ ਹੋਈ ਹੈ। Tork Motors ਨੇ ਇਨ੍ਹਾਂ ਬਾਈਕਸ ਲਈ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ।
ਹਾਲਾਂਕਿ, ਡਿਲੀਵਰੀ ਇਸ ਸਾਲ ਅਪ੍ਰੈਲ ਤੱਕ ਹੋਵੇਗੀ। ਦਿਲਚਸਪੀ ਰੱਖਣ ਵਾਲੇ ਗ੍ਰਾਹਕ ਸਿਰਫ 999 ਰੁਪਏ ਦਾ ਭੁਗਤਾਨ ਕਰਕੇ ਕੰਪਨੀ ਦੀ ਅਧਿਕਾਰਤ ਵੈੱਬਸਾਈਟ 'ਤੇ ਮੋਟਰਸਾਈਕਲ ਬੁੱਕ ਕਰਵਾ ਸਕਦੇ ਹਨ।
ਮੋਟਰਸਾਈਕਲ ਨੂੰ 48V ਦੇ ਸਿਸਟਮ ਵੋਲਟੇਜ ਦੇ ਨਾਲ ਇੱਕ IP67-ਰੇਟਡ 4 Kwh ਲਿਥੀਅਮ-ਆਇਨ ਬੈਟਰੀ ਪੈਕ ਮਿਲਦਾ ਹੈ। ਇਸ ਨੂੰ 100 ਕਿਲੋਮੀਟਰ ਪ੍ਰਤੀ ਘੰਟੇ ਦੀ ਟਾਪ ਸਪੀਡ ਪ੍ਰਾਪਤ ਕਰਨ ਲਈ ਰੇਟ ਕੀਤਾ ਗਿਆ ਹੈ। ਇਸ ਦੀ IDC ਰੇਂਜ 180 ਕਿਲੋਮੀਟਰ ਹੈ, ਜਦੋਂਕਿ ਰਿਅਲ ਵਰਲਡ ਰੇਂਜ 120 ਕਿਲੋਮੀਟਰ ਹੈ।
ਇਸ ਵਿੱਚ ਇੱਕ ਐਕਸੀਅਲ ਫਲੈਕਸ ਕਿਸਮ ਦੀ ਇਲੈਕਟ੍ਰਿਕ ਮੋਟਰ ਮਿਲਦੀ ਹੈ, ਜਿਸਦੀ ਮੈਕਸੀਮਮ ਪਾਵਰ 7.5 ਕਿਲੋਵਾਟ ਅਤੇ ਪੀਕ ਟਾਰਕ 28 Nm ਹੈ। ਕੰਪਨੀ ਦਾ ਦਾਅਵਾ ਹੈ ਕਿ ਸਿਰਫ 4 ਸੈਕਿੰਡ 'ਚ ਇਹ ਗੱਡੀ 0-40 kmph ਦੀ ਰਫਤਾਰ ਫੜ ਲੈਂਦੀ ਹੈ।
ਦੂਜੇ ਪਾਸੇ, ਹਾਈ-ਸਪੀਕ Kratos R ਨੂੰ ਇੱਕ ਵਧੇਰੇ ਸ਼ਕਤੀਸ਼ਾਲੀ ਮੋਟਰ ਮਿਲਦੀ ਹੈ, ਜੋ 9.0 Kw ਦੀ ਮੈਕਸੀਮਮ ਪਾਵਰ ਤੇ 38 Nm ਪੀਕ ਟਾਰਕ ਜਨਰੇਟ ਕਰਦੀ ਹੈ। ਸਟੈਂਡਰਡ ਮਾਡਲ ਦੇ ਮੁਕਾਬਲੇ ਇਸ ਦੀ ਟਾਪ ਸਪੀਡ 105 kmph ਹੈ।