ਕੀ ਤੁਸੀਂ ਵੀ 31 ਦਸੰਬਰ ਤੱਕ ਨਹੀਂ ਕੀਤਾ ਇਹ ਕੰਮ? ਜ਼ੁਰਮਾਨਾ ਤਾਂ ਲੱਗੇਗਾ ਹੀ ਪਰ ਜੇਲ੍ਹ ਜਾਣ ਤੋਂ ਬਚਣ ਲਈ ਕਰੋ ਇਹ
ਵਿੱਤੀ ਸਾਲ 2020-21 ਤੇ ਅਸੈੱਸਮੈਂਟ ਸਾਲ 2021-22 ਲਈ ਇਨਕਮ ਟੈਕਸ ਰਿਟਰਨ ਭਰਨ ਦੀ ਤਰੀਕ 31 ਦਸੰਬਰ, 2021 ਸੀ। 31 ਦਸੰਬਰ ਤੱਕ ਕੁੱਲ 5.89 ਕਰੋੜ ਟੈਕਸਪੇਅਰਜ਼ ਨੇ ਇਨਕਮ ਟੈਕਸ ਰਿਟਰਨ ਭਰਿਆ ਹੈ।
Download ABP Live App and Watch All Latest Videos
View In Appਜਦਕਿ 2019-20 ਵਿੱਤੀ ਸਾਲ ਲਈ 5.95 ਕਰੋੜ ਟੈਕਸਪੇਅਰਜ਼ ਨੇ ਰਿਟਰਨ ਭਰਿਆ ਸੀ। ਜ਼ਾਹਿਰ ਹੈ ਇਨ੍ਹਾਂ ਅੰਕੜਿਆਂ ਨੂੰ ਦੇਖੀਏ ਤਾਂ 6 ਲੱਖ ਟੈਕਸਪੇਅਰਜ਼ ਨੇ 2021-22 ਅਸੈੱਸਮੈਂਟ ਸਾਲ ਲਈ ਇਨਕਮ ਰਿਟਰਨ ਨਹੀਂ ਭਰਿਆ।
ਜੋ ਲੋਕ ਇਸ ਤਰੀਕ ਤੱਕ ਆਪਣਾ ਇਨਕਮ ਟੈਕਸ ਰਿਟਰਨ ( ITR) ਨਹੀਂ ਭਰ ਪਾਏ, ਉਹਨਾਂ ਨੂੰ ਹੁਣ ਕੀ ਕਰਨਾ ਹੋਵੇਗਾ? ਇਹ ਇੱਕ ਵੱਡਾ ਸਵਾਲ ਹੈ। ਜੇਕਰ ਤੁਸੀਂ 31 ਦਸੰਬਰ, 2021 ਤੱਕ ਆਪਣਾ ਇਨਕਮ ਟੈਕਸ ਰਿਟਰਨ (ITR) ਫਾਈਲ ਨਹੀਂ ਸਕੇ ਹੋ ਤਾਂ ਹੁਣ ਤੁਹਾਡੇ ਕੋਲ 31 ਮਾਰਚ 2022 ਤੱਕ ਦਾ ਸਮਾਂ ਹੈ। ਹਾਲਾਂਕਿ ਇਸ ਲਈ ਤੁਹਾਨੂੰ ਜੁਰਮਾਨਾ ਭਰਨਾ ਹੋਵੇਗਾ।
ਸਮੇਂ ਦੀ ਮਿਆਦ ਖਤਮ ਹੋਣ ਦੇ ਬਾਅਦ ਇਨਕਮ ਟੈਕਸ ਰਿਟਰਨ ( ITR) ਫਾਈਲ ਕਰਨ ਵਾਲਿਆਂ ਨੂੰ ਪੈਨਲਟੀ ਫੀਸ ਦੇਣੀ ਹੁੰਦੀ ਹੈ। ਜੇਕਰ ਤੁਹਾਡੀ ਇਨਕਮ 5 ਲੱਖ ਰੁਪਏ ਹੈ ਤਾਂ ਤੁਹਾਨੂੰ ਇਨਕਮ ਟੈਕਸ ਰਿਟਰਨ (ITR) ਆਈਟੀਆਰ ਦਾਖਲ ਕਰਦੇ ਸਮੇਂ 5 ਹਜ਼ਾਰ ਰੁਪਏ ਦਾ ਪੈਨਲਟੀ ਦੇਣੀ ਹੋਵੇਗੀ ਤੇ ਜੇਕਰ 5 ਲੱਖ ਤੋਂ ਘੱਟ ਦੀ ਆਮਦਨ ਹੈ ਤਾਂ ਇਹ ਪੈਨਲਟੀ ਫੀਸ ਇੱਕ ਹਜ਼ਾਰ ਰੁਪਏ ਹੋਵੇਗੀ।
ਜੇਕਰ ਤੁਸੀਂ 31 ਮਾਰਚ 2022 ਦੀ ਤਰੀਕ ਤੱਕ ਵੀ ਆਪਣਾ ਇਨਕਮ ਟੈਕਸ ਰਿਟਰਨ (ITR) ਨਹੀਂ ਭਰਦੇ ਤਾਂ ਤੁਹਾਡੀਆਂ ਮੁਸੀਬਤਾਂ ਹੋਰ ਵੱਧ ਸਕਦੀਆਂ ਹਨ। 31 ਮਾਰਚ 2022 ਦੇ ਬਾਅਦ ਇਨਕਮ ਟੈਕਸ ਰਿਟਰਨ (ITR) ਭਰਨ ‘ਤੇ 10 ਹਜ਼ਾਰ ਰੁਪਏ ਪੈਨੇਲਟੀ ਦੇਣੀ ਹੋਵੇਗੀ।
ਆਮਦਨ ਕਰ ਵਿਭਾਗ ਤੁਹਾਡੇ ‘ਤੇ ਬਕਾਏ ਟੈਕਸ ਦੇ 50 ਫੀਸਦੀ ਦੇ ਬਰਾਬਰ ਤੱਕ ਦੀ ਪੈਨੇਲਟੀ ਵੀ ਲਗਾ ਸਕਦਾ ਹੈ ਜੋ ਤੁਸੀਂ ਇਨਕਮ ਟੈਕਸ ਰਿਟਰਨ ਨਾ ਭਰਕੇ ਲੁਕਾਉਣਾ ਜਾਂ ਬਚਾਉਣਾ ਚਾਹੁੰਦੇ ਸੀ। ਇੰਨਾ ਹੀ ਟੈਕਸ ਚੋਰੀ ਦੇ ਇਲਜ਼ਾਮ ‘ਚ ਜੇਲ੍ਹ ਵੀ ਜਾਣਾ ਪੈ ਸਕਦਾ ਹੈ।
ਇਨਕਮ ਟੈਕਸ ਵਿਭਾਗ ਕੋਲ ਤੁਹਾਡੇ ਖਿਲਾਫ ਮਾਮਲਾ ਚਲਾਉਣ ਦਾ ਅਧਿਕਾਰ ਹੈ ਤੇ ਜੇਕਰ ਤੁਸੀਂ ਤੈਅ ਤਰੀਕ ਤੱਕ ਆਪਣਾ ਆਈਟੀਆਰ ਦਾਖਲ ਨਹੀਂ ਕਰਦੇ ਤਾਂ ਤੁਹਾਨੂੰ ਜੇਲ੍ਹ ਵੀ ਭੇਜਿਆ ਜਾ ਸਕਦਾ ਹੈ।
2020-21 ਦੇ ਵਿੱਤੀ ਸਾਲ ਲਈ ਨਵੇਂ ਈ-ਫਾਈਲਿੰਗ ਪੋਰਟਲ ‘ਤੇ 31 ਦਸੰਬਰ 2021 ਦੀ ਸਮਾਂ ਸੀਮਾ ਤੱਕ ਲਗਪਗ 5.89 ਕਰੋੜ ਆਮਦਨ ਕਰ ਰਿਟਰਨ ਦਾਖਲ ਹੋਏ ਹਨ ਜਿਨ੍ਹਾਂ ਚੋਂ 46.11 ਲੱਖ ਤੋਂ ਜ਼ਿਆਦਾ ਆਈਟੀਆਰ 31 ਦਸੰਬਰ ਨੂੰ ਹੀ ਦਾਖਲ ਕੀਤੇ ਗਏ ਹਨ।