ਮੁਲਾਜ਼ਮਾਂ ਲਈ ਚੰਗੀ ਖਬਰ, ਜਨਵਰੀ 'ਚ ਮਿਲੇਗਾ ਮੋਟਾ ਗੱਫਾ, ਸਰਕਾਰ ਜਲਦ ਕਰੇਗੀ ਐਲਾਨ
7th Pay Commission: ਕੇਂਦਰੀ ਕਰਮਚਾਰੀਆਂ (Central Government Employees) ਲਈ ਚੰਗੀ ਖਬਰ ਹੈ। ਜੇਕਰ ਤੁਸੀਂ ਵੀ ਆਪਣੇ 18 ਮਹੀਨਿਆਂ ਤੋਂ ਰੁਕੇ ਹੋਏ (DA Hike) ਦਾ ਇੰਤਜ਼ਾਰ ਕਰ ਰਹੇ ਹੋ ਤਾਂ ਹੁਣ ਜਲਦ ਹੀ ਤੁਹਾਨੂੰ ਖੁਸ਼ਖਬਰੀ ਮਿਲ ਸਕਦੀ ਹੈ। ਨਵੇਂ ਸਾਲ ‘ਚ ਕੇਂਦਰ ਸਰਕਾਰ ਰੁਕੇ ਹੋਏ DA (Dearness allowance) ਨੂੰ ਲੈ ਕੇ ਵੱਡਾ ਐਲਾਨ ਕਰ ਸਕਦੀ ਹੈ।
Download ABP Live App and Watch All Latest Videos
View In Appਇਸਦੇ ਇਲਾਵਾ ਸਰਕਾਰ ਕਰਮਚਾਰੀਆਂ ਦੀ ਸੈਲਰੀ (Central government employee's salary) ਵਧਾਉਣ ‘ਤੇ ਵੀ ਵਿਚਾਰ ਕਰ ਰਹੀ ਹੈ। ਲੰਬੇ ਸਮੇਂ ਤੋਂ ਫਿਟਮੈਂਟ ਫੈਕਟਰ ਨੂੰ ਲੈ ਕੇ ਕੀਤੀ ਜਾ ਰਹੀ ਮੰਗ ‘ਤੇ ਵੀ ਸਰਕਾਰ ਫੈਸਲਾ ਲੈ ਸਕਦੀ ਹੈ।
ਕੇਂਦਰ ਸਰਕਾਰ ਜੇਕਰ ਫਿਟਮੈਂਟ ਸਰਕਾਰ ‘ਚ ਇਜ਼ਾਫਾ ਕਰਦੀ ਹੈ ਤਾਂ ਕਰਮਚਾਰੀਆਂ ਦੀ ਸੈਲਰੀ ‘ਚ ਵੀ ਵੱਡਾ ਇਜ਼ਾਫਾ ਹੋਵੇਗਾ। AICPI ਇੰਡੈਕਸ ਦੇ ਅੰਕੜਿਆਂ ਮੁਤਾਬਕ ਤੁਹਾਡੇ ਡੀਏ ‘ਚ 2 ਤੋਂ 3 ਫੀਸਦੀ ਤੱਕ ਦਾ ਇਜ਼ਾਫਾ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।
ਇਸ ਸਮੇਂ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਕਰੀਬ 31 ਫੀਸਦੀ ਮਹਿੰਗਾਈ ਭੱਤਾ ਮਿਲ ਰਿਹਾ ਹੈ। ਜੇਕਰ ਸਰਕਾਰ ਜਨਵਰੀ ਮਹੀਨੇ ‘ਚ ਇਸ ‘ਚ 2 ਜਾਂ 3 ਫੀਸਦੀ ਦਾ ਇਜ਼ਾਫਾ ਕਰਦੀ ਹੈ ਤਾਂ ਇਸਦੇ ਬਾਅਦ ਕਰਮਚਾਰੀਆਂ ਦਾ ਮਹਿੰਗਾਈ ਭੱਤਾ ਵੱਧ ਕੇ 33 ਤੋਂ 34 ਫੀਸਦੀ ਤੱਕ ਹੋ ਸਕਦਾ ਹੈ।
ਜੇਕਰ ਸਰਕਾਰ ਕਰਮਚਾਰੀਆਂ ਨੂੰ ਇੱਕ ਵਾਰ ‘ਚ ਹੀ ਡੀਏ ਦਾ ਪੈਸਾ ਟ੍ਰਾਂਸਫਰ ਕਰਦੀ ਹੈ ਤਾਂ ਉਹਨਾਂ ਦੇ ਖਾਤੇ ‘ਚ ਲੱਖਾਂ ਰੁਪਏ ਟ੍ਰਾਂਸਫਰ ਹੋ ਸਕਦੇ ਹਨ। ਡਿਪਾਰਟਮੈਂਟ ਆਫ ਅੇਕਸਪੈਂਡੀਚਰ ਦੀ ਐਨੁਅਲ ਰਿਪੋਰਟ ਦੇ ਮੁਤਾਬਕ, ਦੇਸ਼ ‘ਚ ਕੁੱਲ 48 ਲੱਖ ਕੇਂਦਰੀ ਕਰਮਚਾਰੀ ਹਨ ਅਤੇ ਕਰੀਬ 60 ਲੱਖ ਪੈਨਸ਼ਨਰਜ਼ ਹਨ।
ਨੈਸ਼ਨਲ ਕਾਊਂਸਲ ਆਫ ਜੇਸੀਐਮ ਦੇ ਸ਼ਿਵ ਗੋਪਾਲ ਮਿਸ਼ਰਾ ਦੇ ਮੁਤਾਬਕ, ਜੇਕਰ ਲੈਵਲ 1 ਦੇ ਕਰਮਚਾਰੀਆਂ ਦੀ ਗੱਲ ਕਰੀਏ ਤਾਂ ਡੀਏ ‘ਤੇ ਏਰੀਅਰ ਕਰੀਬ 11880 ਰੁਪਇਆਂ ਤੋਂ ਲੈ ਕੇ 3754 ਰੁਪਏ ਵਿਚਕਾਰ ਬਣਦਾ ਹੈ।
ਉੱਥੇ ਹੀ ਜੇਕਰ ਅਸੀਂ ਲੈਵਲ 13 ਦੇ ਕਰਮਚਾਰੀਆਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਬੇਸਿਕ ਪੇਅ 1,23,100 ਰੁਪਇਆਂ ਤੋਂ ਲੈ ਕੇ 2,15,900 ਰੁਪਏ ਤੱਕ ਬਣਦਾ ਹੈ। ਸਰਕਾਰ ਬਜਟ 2022 ਤੋਂ ਪਹਿਲਾਂ ਫਿਟਮੈਂਟ ਫੇਕਟਰ ਨੂੰ ਲੈ ਕੇ ਕੁਝ ਚਰਚਾ ਕਰ ਸਕਦੀ ਹੈ ਜਿਸ ‘ਤੇ ਜਲਦ ਹੀ ਫੈਸਲਾ ਲਿਆ ਜਾ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਕਰਮਚਾਰੀਆਂ ਦੀ ਘੱਟ ਤੋਂ ਘੱਟ ਸੈਲਰੀ ਵੱਧ ਜਾਵੇਗੀ।