Higher PF pension: ਈਪੀਐਫਓ ਦੇ ਲਾਭਪਾਤਰੀਆਂ ਲਈ ਅਹਿਮ ਖਬਰ! ਹੁਣ 1.16 ਫ਼ੀਸਦੀ ਵਾਧੂ ਯੋਗਦਾਨ ਪਾਉਣਗੇ ਕੰਪਨੀ ਮਾਲਕ
Higher PF pension: ਨੌਕਰੀਪੇਸ਼ਾ ਲੋਕਾਂ ਲਈ ਅਹਿਮ ਖਬਰ ਹੈ। ਹੁਣ ਸੇਵਾਮੁਕਤ ਫੰਡ ਸੰਸਥਾ ਈਪੀਐਫਓ ਵੱਲੋਂ ਚਲਾਈਆਂ ਜਾਂਦੀਆਂ ਸਮਾਜਿਕ ਸੁਰੱਖਿਆ ਯੋਜਨਾਵਾਂ ਤਹਿਤ ਉੱਚ ਪੈਨਸ਼ਨ ਦੀ ਚੋਣ ਕਰਨ ਵਾਲੇ ਲਾਭਪਾਤਰੀਆਂ ਦੀ ਮੂਲ ਤਨਖ਼ਾਹ ਦੇ 1.16 ਫ਼ੀਸਦੀ ਦੇ ਵਾਧੂ ਯੋਗਦਾਨ ਦਾ ਪ੍ਰਬੰਧ ਕੰਪਨੀ ਮਾਲਕਾਂ ਵੱਲੋਂ ਪਾਏ ਜਾਂਦੇ ਯੋਗਦਾਨ ਵਿੱਚੋਂ ਕੀਤਾ ਜਾਵੇਗਾ।
Download ABP Live App and Watch All Latest Videos
View In Appਕੇਂਦਰੀ ਕਿਰਤ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, ‘‘ਪੀਐਫ ਵਿੱਚ ਮਾਲਕਾਂ ਦੇ ਯੋਗਦਾਨ ਦੇ ਕੁੱਲ 12 ਫ਼ੀਸਦੀ ਵਿੱਚੋਂ 1.16 ਫ਼ੀਸਦ ਵਾਧੂ ਯੋਗਦਾਨ ਪਾਉਣ ਦਾ ਫ਼ੈਸਲਾ ਕੀਤਾ ਗਿਆ ਹੈ।’’
ਮੌਜੂਦਾ ਸਮੇਂ ਦੌਰਾਨ ਸਰਕਾਰ ਕਰਮਚਾਰੀ ਪੈਨਸ਼ਨ ਯੋਜਨਾ (ਈਪੀਐਸ) ਵਿੱਚ ਯੋਗਦਾਨ ਲਈ ਸਬਸਿਡੀ ਵਜੋਂ 15,000 ਰੁਪਏ ਤੱਕ ਦੀ ਬੇਸਿਕ ਤਨਖ਼ਾਹ ਦਾ 1.16 ਫ਼ੀਸਦੀ ਭੁਗਤਾਨ ਕਰਦੀ ਹੈ।
ਈਪੀਐਫਓ ਵੱਲੋਂ ਚਲਾਈਆਂ ਜਾਂਦੀਆਂ ਸਮਾਜਿਕ ਸੁਰੱਖਿਆਂ ਯੋਜਨਾਵਾਂ ਵਿੱਚ ਰੁਜ਼ਗਾਰਦਾਤਾ ਬੇਸਿਕ ਤਨਖ਼ਾਹ ਦਾ 12 ਫ਼ੀਸਦੀ ਯੋਗਦਾਨ ਪਾਉਂਦੇ ਹਨ, ਜਿਸ ਵਿੱਚੋਂ 8.33 ਫ਼ੀਸਦ ਈਪੀਐਸ ਵਿੱਚ ਜਾਂਦਾ ਹੈ ਤੇ ਬਾਕੀ 3.67 ਫ਼ੀਸਦੀ ਕਰਮਚਾਰੀ ਭਵਿੱਖ ਨਿਧੀ ਵਿੱਚ ਜਾਂਦਾ ਹੈ।
ਸੈਂਟਰਲ ਪ੍ਰੋਵੀਡੈਂਟ ਫੰਡ ਆਰਗੇਨਾਈਜ਼ੇਸ਼ਨ ਨੇ ਵੱਧ ਪੈਨਸ਼ਨ ਦੀ ਚੋਣ ਕਰਨ ਦੀ ਸਮਾਂ ਸੀਮਾ 26 ਜੂਨ ਤੱਕ ਵਧਾ ਦਿੱਤੀ ਹੈ। ਪਹਿਲਾਂ ਇਹ ਸਮਾਂ ਸੀਮਾ 3 ਮਈ ਤੱਕ ਸੀ। ਇਸ ਦੇ ਨਾਲ ਹੀ EPFO ਨੇ ਅੱਜ ਇੱਕ ਵੱਡਾ ਫੈਸਲਾ ਲਿਆ ਹੈ।