Election Results 2024
(Source: ECI/ABP News/ABP Majha)
FD Rates: ਸਤੰਬਰ 'ਚ ਇਨ੍ਹਾਂ ਬੈਂਕਾਂ ਨੇ ਗਾਹਕਾਂ ਨੂੰ FD 'ਤੇ ਜ਼ਿਆਦਾ ਵਿਆਜ ਦਰਾਂ ਦਾ ਦਿੱਤਾ ਤੋਹਫਾ, ਇੱਥੇ ਦੇਖੋ ਪੂਰੀ ਸੂਚੀ
Fixed Deposit Rates: ਦੇਸ਼ ਦੇ ਜ਼ਿਆਦਾਤਰ ਵੱਡੇ ਬੈਂਕਾਂ ਜਿਵੇਂ ਕਿ ICICI ਬੈਂਕ, HDFC ਬੈਂਕ, SBI ਆਦਿ ਨੇ ਸਤੰਬਰ 2023 ਵਿੱਚ ਆਪਣੀਆਂ FD ਵਿਆਜ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ।
Download ABP Live App and Watch All Latest Videos
View In Appਕੁਝ ਬੈਂਕ ਅਜਿਹੇ ਹਨ ਜਿਨ੍ਹਾਂ ਨੇ ਆਪਣੇ ਗਾਹਕਾਂ ਨੂੰ FD ਸਕੀਮਾਂ 'ਤੇ ਵੱਧ ਵਿਆਜ ਦਰਾਂ ਦਾ ਤੋਹਫਾ ਦਿੱਤਾ ਹੈ। ਅਸੀਂ ਤੁਹਾਨੂੰ ਅਜਿਹੇ ਬੈਂਕਾਂ ਬਾਰੇ ਜਾਣਕਾਰੀ ਦੇ ਰਹੇ ਹਾਂ ਜਿਨ੍ਹਾਂ ਨੇ ਸਤੰਬਰ 'ਚ ਆਪਣੀਆਂ ਵਿਆਜ ਦਰਾਂ ਵਧਾ ਦਿੱਤੀਆਂ ਹਨ।
IDBI ਬੈਂਕ ਨੇ 15 ਸਤੰਬਰ, 2023 ਨੂੰ ਆਪਣੀਆਂ FD ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ। ਇਸ ਤੋਂ ਬਾਅਦ ਬੈਂਕ ਆਮ ਨਾਗਰਿਕਾਂ ਨੂੰ 3 ਤੋਂ 6.80 ਫੀਸਦੀ ਤੱਕ ਵਿਆਜ ਦਰਾਂ ਦੇ ਰਿਹਾ ਹੈ। ਜਦੋਂ ਕਿ ਸੀਨੀਅਰ ਨਾਗਰਿਕਾਂ ਨੂੰ 7 ਦਿਨਾਂ ਤੋਂ 10 ਸਾਲ ਦੀ ਐੱਫ.ਡੀ 'ਤੇ 3.50 ਫੀਸਦੀ ਤੋਂ 7.30 ਫੀਸਦੀ ਤੱਕ ਵਿਆਜ ਮਿਲ ਰਿਹਾ ਹੈ।
ਐਕਸਿਸ ਬੈਂਕ ਨੇ 15 ਸਤੰਬਰ, 2023 ਤੋਂ ਕੁਝ ਕਾਰਜਕਾਲ ਦੀਆਂ FD ਸਕੀਮਾਂ 'ਤੇ ਆਪਣੇ ਗਾਹਕਾਂ ਦੀ ਵਿਆਜ ਦਰ ਵਿੱਚ 50 ਅਧਾਰ ਅੰਕਾਂ ਦਾ ਵਾਧਾ ਕੀਤਾ ਹੈ। ਇਹ ਦਰਾਂ 2 ਕਰੋੜ ਰੁਪਏ ਤੋਂ ਘੱਟ ਦੀ FD 'ਤੇ ਲਾਗੂ ਕੀਤੀਆਂ ਗਈਆਂ ਹਨ। ਇਸ ਤੋਂ ਬਾਅਦ ਆਮ ਗਾਹਕਾਂ ਨੂੰ 7 ਦਿਨਾਂ ਤੋਂ ਲੈ ਕੇ 10 ਸਾਲ ਤੱਕ ਦੀ FD 'ਤੇ 3 ਤੋਂ 7.10 ਫੀਸਦੀ ਤੱਕ ਵਿਆਜ ਦਰਾਂ ਮਿਲ ਰਹੀਆਂ ਹਨ।
ਕੋਟਕ ਮਹਿੰਦਰਾ ਬੈਂਕ ਨੇ 13 ਸਤੰਬਰ, 2023 ਨੂੰ 2 ਕਰੋੜ ਰੁਪਏ ਤੋਂ ਘੱਟ ਦੀ FD ਦੀਆਂ ਦਰਾਂ ਬਦਲ ਦਿੱਤੀਆਂ ਹਨ। ਇਸ ਤੋਂ ਬਾਅਦ ਬੈਂਕ 7 ਦਿਨਾਂ ਤੋਂ ਲੈ ਕੇ 10 ਸਾਲ ਤੱਕ ਦੀ FD 'ਤੇ 2.75 ਫੀਸਦੀ ਤੋਂ ਲੈ ਕੇ 7.25 ਫੀਸਦੀ ਤੱਕ ਵਿਆਜ ਦਰਾਂ ਦੇ ਰਿਹਾ ਹੈ।
ਯੈੱਸ ਬੈਂਕ ਨੇ 4 ਸਤੰਬਰ, 2023 ਨੂੰ 2 ਕਰੋੜ ਰੁਪਏ ਤੋਂ ਘੱਟ ਦੀ FD ਸਕੀਮ ਵਿੱਚ ਬਦਲਾਅ ਕੀਤਾ ਹੈ। ਇਸ ਤੋਂ ਬਾਅਦ ਬੈਂਕ ਆਮ ਗਾਹਕਾਂ ਨੂੰ 3.25 ਫੀਸਦੀ ਤੋਂ 7.75 ਫੀਸਦੀ ਅਤੇ ਸੀਨੀਅਰ ਨਾਗਰਿਕਾਂ ਨੂੰ 3.75 ਫੀਸਦੀ ਤੋਂ 8.25 ਫੀਸਦੀ ਤੱਕ ਵਿਆਜ ਦਰਾਂ ਦੇ ਰਿਹਾ ਹੈ।