Women's Day 2024: ਸਿਰਫ਼ 2 ਸਾਲਾਂ ਲਈ ਇਸ ਪੋਸਟ ਆਫਿਸ ਸਕੀਮ ਵਿੱਚ ਨਿਵੇਸ਼ ਕਰਕੇ ਔਰਤਾਂ ਬਣ ਸਕਦੀਆਂ ਨੇ ਕਰੋੜਪਤੀ !
ਔਰਤਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਸਰਕਾਰ ਨੇ ਸਾਲ 2023 ਵਿੱਚ ਮਹਿਲਾ ਸਨਮਾਨ ਬੱਚਤ ਸਰਟੀਫਿਕੇਟ ਸਕੀਮ ਸ਼ੁਰੂ ਕੀਤੀ ਸੀ। ਇਹ ਇੱਕ ਛੋਟੀ ਬੱਚਤ ਸਕੀਮ ਹੈ, ਜਿਸ ਵਿੱਚ ਤੁਸੀਂ ਕੁੱਲ ਦੋ ਸਾਲਾਂ ਲਈ ਪੈਸਾ ਲਗਾ ਸਕਦੇ ਹੋ।
Download ABP Live App and Watch All Latest Videos
View In Appਇਹ ਸਕੀਮ ਖਾਸ ਤੌਰ 'ਤੇ ਔਰਤਾਂ ਲਈ ਤਿਆਰ ਕੀਤੀ ਗਈ ਹੈ, ਜਿਸ ਵਿੱਚ ਨਿਵੇਸ਼ ਦੀ ਵੱਧ ਤੋਂ ਵੱਧ ਰਕਮ 2 ਲੱਖ ਰੁਪਏ ਰੱਖੀ ਗਈ ਹੈ।
ਇਸ ਸਕੀਮ ਤਹਿਤ ਔਰਤਾਂ ਦੋ ਸਾਲਾਂ ਲਈ ਖਾਤਾ ਖੋਲ੍ਹ ਸਕਦੀਆਂ ਹਨ।
ਮਹਿਲਾ ਸਨਮਾਨ ਬੱਚਤ ਸਰਟੀਫਿਕੇਟ ਸਕੀਮ ਤਹਿਤ ਜਮ੍ਹਾ ਰਾਸ਼ੀ 'ਤੇ 7.50 ਫੀਸਦੀ ਵਿਆਜ ਦਰ ਦਾ ਲਾਭ ਮਿਲਦਾ ਹੈ।
ਇਸ ਸਕੀਮ ਤਹਿਤ ਨਿਵੇਸ਼ ਕਰਕੇ ਔਰਤਾਂ ਆਰਥਿਕ ਤੌਰ 'ਤੇ ਆਤਮ ਨਿਰਭਰ ਬਣ ਸਕਦੀਆਂ ਹਨ। ਸਕੀਮ ਤਹਿਤ 10 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਔਰਤਾਂ ਇਸ ਸਕੀਮ ਵਿੱਚ ਨਿਵੇਸ਼ ਕਰ ਸਕਦੀਆਂ ਹਨ।
ਜੇਕਰ ਤੁਸੀਂ ਮਹਿਲਾ ਸਨਮਾਨ ਬੱਚਤ ਸਰਟੀਫਿਕੇਟ ਦੇ ਤਹਿਤ 2 ਲੱਖ ਰੁਪਏ ਜਮ੍ਹਾ ਕਰਦੇ ਹੋ, ਤਾਂ ਤੁਹਾਨੂੰ ਦੋ ਸਾਲਾਂ ਬਾਅਦ 2,31,125 ਰੁਪਏ ਮਿਲਣਗੇ।