IRCTC Tour: ਜੇ ਤੁਸੀਂ ਉੱਤਰ ਪੂਰਬ ਦਾ ਦੌਰਾ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਭਾਰਤੀ ਰੇਲਵੇ ਤੁਹਾਨੂੰ ਦੇ ਰਿਹੈ ਸੁਨਿਹਰੀ ਮੌਕਾ
IRCTC North East Tour Package: ਭਾਰਤੀ ਰੇਲਵੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਲਈ IRCTC ਦੇ ਸਹਿਯੋਗ ਨਾਲ ਟੂਰ ਪੈਕੇਜ ਲਾਂਚ ਕਰਦਾ ਰਹਿੰਦਾ ਹੈ। ਅੱਜ ਅਸੀਂ ਜਿਸ ਟੂਰ ਪੈਕੇਜ ਬਾਰੇ ਜਾਣਕਾਰੀ ਦੇ ਰਹੇ ਹਾਂ ਉਹ ਉੱਤਰ ਪੂਰਬ ਦਾ ਟੂਰ ਪੈਕੇਜ ਹੈ।
Download ABP Live App and Watch All Latest Videos
View In Appਇਸ ਪੈਕੇਜ ਦੇ ਜ਼ਰੀਏ, ਤੁਸੀਂ ਦਿੱਲੀ ਤੋਂ ਫਲਾਈਟ ਰਾਹੀਂ ਕਲੀਮਪੋਂਗ ਜਾਵੋਗੇ। ਇਹ ਪੱਛਮੀ ਬੰਗਾਲ ਦੇ ਦਾਰਜੀਲਿੰਗ ਜ਼ਿਲ੍ਹੇ ਵਿੱਚ ਸਥਿਤ ਹੈ। ਇੱਥੇ ਤੁਸੀਂ ਇੱਕ ਰਾਤ ਲਈ ਹੋਟਲ ਵਿੱਚ ਰੁਕੋਗੇ।
ਇਸ ਪੈਕੇਜ ਵਿੱਚ ਤੁਹਾਨੂੰ ਨਾਸ਼ਤੇ ਅਤੇ ਰਾਤ ਦੇ ਖਾਣੇ ਦੀ ਸਹੂਲਤ ਮਿਲੇਗੀ। ਇਸ ਪੈਕੇਜ ਵਿੱਚ ਤੁਹਾਨੂੰ ਬਾਗਡੋਗਰਾ, ਗੰਗਟੋਕ ਅਤੇ ਦਾਰਜੀਲਿੰਗ ਦੀ ਯਾਤਰਾ ਕਰਨ ਦਾ ਮੌਕਾ ਮਿਲੇਗਾ।
ਇਸ ਪੈਕੇਜ ਦੇ ਜ਼ਰੀਏ, ਤੁਸੀਂ 27 ਫਰਵਰੀ, 21 ਮਾਰਚ ਅਤੇ 28 ਮਾਰਚ ਨੂੰ ਉੱਤਰ ਪੂਰਬ ਦੀ ਯਾਤਰਾ ਕਰ ਸਕਦੇ ਹੋ। ਇਹ ਪੂਰਾ ਪੈਕੇਜ 6 ਦਿਨ ਅਤੇ 5 ਰਾਤਾਂ ਦਾ ਹੈ।
ਇਸ ਪੈਕੇਜ 'ਚ ਤੁਹਾਨੂੰ ਹਰ ਜਗ੍ਹਾ ਹੋਟਲ 'ਚ ਰਾਤ ਰਹਿਣ ਦੀ ਸੁਵਿਧਾ ਮਿਲੇਗੀ। ਇਸ ਦੇ ਨਾਲ, ਤੁਹਾਨੂੰ ਹਰ ਜਗ੍ਹਾ ਜਾਣ ਲਈ ਨਾਨ ਏਸੀ ਬੱਸ ਦੀ ਸਹੂਲਤ ਮਿਲੇਗੀ।
ਇਸ ਟੂਰ ਪੈਕੇਜ ਵਿੱਚ, ਤੁਹਾਨੂੰ ਇਕੱਲੇ ਸਫ਼ਰ ਕਰਨ ਲਈ ਪ੍ਰਤੀ ਵਿਅਕਤੀ 50,200 ਰੁਪਏ, ਦੋ ਵਿਅਕਤੀਆਂ ਲਈ 40,400 ਰੁਪਏ ਅਤੇ ਤਿੰਨ ਵਿਅਕਤੀਆਂ ਨਾਲ ਯਾਤਰਾ ਕਰਨ ਲਈ 39,400 ਰੁਪਏ ਦੇਣੇ ਪੈਣਗੇ।