ਭਾਰਤ ਦੇ ਇਨ੍ਹਾਂ ਸ਼ਹਿਰਾਂ 'ਚ ਰਹਿੰਦੇ ਨੇ ਸਭ ਤੋਂ ਵੱਧ ਅਰਬਪਤੀ, ਸਿਖਰ 'ਤੇ ਹੈ ਇਹ ਸ਼ਹਿਰ !
Indian Cities with Highest Billionaires: ਭਾਰਤ ਵਿੱਚ ਬਹੁਤ ਸਾਰੇ ਅਜਿਹੇ ਸ਼ਹਿਰ ਹਨ ਜਿੱਥੇ ਵੱਡੀ ਗਿਣਤੀ ਵਿੱਚ ਅਰਬਪਤੀ ਰਹਿੰਦੇ ਹਨ। ਫੋਰਬਸ ਦੇ ਅਨੁਸਾਰ, ਦਿੱਲੀ, ਮੁੰਬਈ ਅਤੇ ਬੈਂਗਲੁਰੂ ਦੇ ਨਾਮ ਚੋਟੀ ਦੇ 10 ਗਲੋਬਲ ਸ਼ਹਿਰਾਂ ਦੀ ਸੂਚੀ ਵਿੱਚ ਸ਼ਾਮਲ ਹਨ ਜਿੱਥੇ ਸਭ ਤੋਂ ਵੱਧ ਅਰਬਪਤੀ ਰਹਿੰਦੇ ਹਨ। ਜਾਣੋ ਅਰਬਪਤੀਆਂ ਦੇ ਮਾਮਲੇ 'ਚ ਚੋਟੀ ਦੇ 6 ਭਾਰਤੀ ਸ਼ਹਿਰਾਂ ਦੇ ਨਾਂਅ।
Download ABP Live App and Watch All Latest Videos
View In Appਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਇਸ ਸੂਚੀ ਵਿੱਚ ਸਭ ਤੋਂ ਉੱਪਰ ਹੈ। ਫੋਰਬਸ ਮੁਤਾਬਕ ਮੁਕੇਸ਼ ਅੰਬਾਨੀ, ਕੁਮਾਰ ਮੰਗਲਮ ਬਿਰਲਾ, ਰਾਧਾਕ੍ਰਿਸ਼ਨ ਦਾਮਾਨੀ ਵਰਗੇ ਕੁੱਲ 33 ਅਰਬਪਤੀ ਮੁੰਬਈ ਵਿੱਚ ਰਹਿੰਦੇ ਹਨ।
ਇਸ ਸੂਚੀ 'ਚ ਦੇਸ਼ ਦੀ ਰਾਜਧਾਨੀ ਦਿੱਲੀ ਦੂਜੇ ਸਥਾਨ 'ਤੇ ਹੈ। ਸਾਵਿਤਰੀ ਜਿੰਦਲ, ਸ਼ਿਵ ਨਾਦਰ ਵਰਗੇ ਕੁੱਲ 20 ਅਰਬਪਤੀ ਦਿੱਲੀ ਵਿੱਚ ਰਹਿੰਦੇ ਹਨ।
ਭਾਰਤ ਦੇ IT ਸ਼ਹਿਰ ਬੈਂਗਲੁਰੂ ਵਿੱਚ ਨਰਾਇਣ ਮੂਰਤੀ, ਅਜ਼ੀਮ ਪ੍ਰੇਮਜੀ ਵਰਗੇ ਕੁੱਲ 10 ਅਰਬਪਤੀਆਂ ਦਾ ਘਰ ਹੈ।
ਗੌਤਮ ਅਡਾਨੀ, ਪੰਕਜ ਪਟੇਲ ਵਰਗੇ 7 ਅਰਬਪਤੀ ਕਾਰੋਬਾਰੀ ਅਹਿਮਦਾਬਾਦ, ਗੁਜਰਾਤ ਵਿੱਚ ਰਹਿੰਦੇ ਹਨ। ਜਦਕਿ ਪੁਣੇ ਅਤੇ ਹੈਦਰਾਬਾਦ 4-4 ਅਰਬਪਤੀਆਂ ਦੇ ਘਰ ਹਨ।
image 6