ਪ੍ਰਾਇਮਰੀ ਸਕੂਲ ਦੀ ਅਧਿਆਪਕਾ ਹੈ ਨੀਤਾ ਅੰਬਾਨੀ ਦੀ ਛੋਟੀ ਭੈਣ, ਜਾਣੋ ਮੁਕੇਸ਼ ਅੰਬਾਨੀ ਦੀ ਸਾਲੀ ਦਾ ਲਾਈਫਸਟਾਈਲ
ਬਿਜ਼ਨਸਮੈਨ ਮੁਕੇਸ਼ ਅੰਬਾਨੀ ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ 'ਚ ਸ਼ਾਮਲ ਹਨ। ਮੁਕੇਸ਼ ਤੇ ਨੀਤਾ ਅੰਬਾਨੀ ਦੇ ਲਾਈਫਸਟਾਇਲ ਤੋਂ ਸਾਰੇ ਵਾਕਿਫ ਹਨ। ਜਿੱਥੇ ਮੁਕੇਸ਼ ਅੰਬਾਨੀ ਦਾ ਪਰਿਵਾਰ ਆਪਣੀ ਰੌਇਲਟੀ ਨੂੰ ਲੈਕੇ ਸੁਰਖੀਆਂ 'ਚ ਰਹਿੰਦਾ ਹੈ। ਉੱਥੇ ਨੀਤਾ ਅੰਬਾਨੀ ਦਾ ਪਰਿਵਾਰ ਮੀਡੀਆ ਤੋਂ ਦੂਰ ਰਹਿਣਾ ਪਸੰਦ ਕਰਦਾ ਹੈ।
Download ABP Live App and Watch All Latest Videos
View In Appਨੀਤਾ ਅੰਬਾਨੀ ਵਿਆਹ ਤੋਂ ਪਹਿਲਾਂ ਜੁਆਇੰਟ ਪਰਿਵਾਰ ਦਾ ਹਿੱਸਾ ਰਹੀ। ਫਿਲਹਾਲ ਨੀਤਾ ਅੰਬਾਨੀ ਦੇ ਪਿਤਾ ਰਵਿੰਦਰਭਾਈ ਦਲਾਲ, ਮਾਂ ਪੂਰਨਿਮਾ ਦਲਾਲ ਤੇ ਭਰਾ-ਭੈਣ ਸਾਰੇ ਨੌਰਮਲ ਲਾਈਫ ਸਪੈਂਡ ਕਰ ਰਹੇ ਹਨ।
ਬਹੁਤ ਘੱਟ ਲੋਕ ਜਾਣਦੇ ਹਨ ਕਿ ਨੀਤਾ ਅੰਬਾਨੀ ਦੀ ਭੈਣ ਵੀ ਹੈ। ਨੀਤਾ ਅੰਬਾਨੀ ਦੀ ਇਕ ਭੈਣ ਹੈ ਜੋ ਉਨ੍ਹਾਂ ਤੋਂ ਚਾਰ ਸਾਲ ਛੋਟੀ ਹੈ। ਉਨ੍ਹਾਂ ਦਾ ਨਾਂਅ ਮਮਤਾ ਹੈ।
ਨੀਤਾ ਦੀ ਭੈਣ ਟੀਚਿੰਗ ਕਰਦੀ ਹੈ।
ਜਿਸ ਨਾਮੀ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਦੀ ਸੰਸਥਾਪਕ ਨੀਤਾ ਅੰਬਾਨੀ ਹੈ ਉਸੇ ਸਕੂਲ 'ਚ ਮਮਤਾ ਦਲਾਲ ਪ੍ਰਾਇਮਰੀ ਟੀਚਰ ਹੈ ਤੇ ਉਹ ਸਕੂਲ ਦੀ ਮੈਨੇਜਮੈਂਟ ਵੀ ਸੰਭਾਲਦੀ ਹੈ।
ਛੋਟੀ ਭੈਣ ਵਾਂਗ ਪਹਿਲਾਂ ਨੀਤਾ ਅੰਬਾਨੀ ਵੀ ਟੀਚਿੰਗ ਦੇ ਪੇਸ਼ੇ ਨਾਲ ਜੁੜੀ ਸੀ।
ਮਮਤਾ ਦਲਾਲ ਨੇ ਪੁਰਾਣੇ ਇੰਟਰਵਿਊ 'ਚ ਦੱਸਿਆ ਸੀ ਕਿ ਉਹ ਹੁਣ ਤਕ ਕਈ ਸਿਤਾਰਿਆਂ ਦੇ ਬੱਚਿਆਂ ਨੂੰ ਪੜਾ ਚੁਕੀ ਹੈ। ਉਨ੍ਹਾਂ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਤੋਂ ਲੈਕੇ ਸਚਿਨ ਤੇਂਦੁਲਕਰ ਦੇ ਬੱਚਿਆਂ ਨੂੰ ਪੜ੍ਹਾਇਆ ਹੈ।
ਨੀਤਾ ਅੰਬਾਨੀ ਦੀ ਭੈਣ ਨੂੰ ਲਾਈਮਲਾਈਟ ਤੋਂ ਦੂਰ ਰਹਿਣਾ ਪਸੰਦ ਹੈ।
ਮਮਤਾ ਦਲਾਲ ਨੇ ਫੈਸ਼ਨ ਡਿਜ਼ਾਇਨਰ ਮਲੀਸ਼ ਮਲਹੋਤਰਾ ਲਊ ਮਾਡਲਿੰਗ ਵੀ ਕੀਤੀ ਹੋਈ ਹੈ।