Photos: ਅਨਿਲ ਅੰਬਾਨੀ ਦੇ ਵੱਡੇ ਬੇਟਾ ਦਾ ਵਿਆਹ, ਬੱਚਨ ਪਰਿਵਾਰ ਸਣੇ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਕੀਤੀ ਸ਼ਿਰਕਤ
ਧੀਰੂਭਾਈ ਅੰਬਾਨੀ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਦਾ ਵੱਡੇ ਬੇਟਾ ਅਨਮੋਲ ਅੰਬਾਨੀ 20 ਫਰਵਰੀ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਿਆ। ਉਸ ਦਾ ਵਿਆਹ ਕ੍ਰਿਸ਼ਾ ਸ਼ਾਹ ਨਾਲ ਹੋਇਆ ਹੈ। ਇਹ ਵਿਆਹ ਮੁੰਬਈ ਦੇ ਬਾਂਦਰਾ ਵਿੱਚ ਅਨਿਲ ਅੰਬਾਨੀ ਦੇ ਪਾਲੀ ਹਿੱਲ ਸਥਿਤ ਘਰ ਵਿੱਚ ਹੋਇਆ। ਪਾਲੀ ਹਿੱਲ ਇਲਾਕਾ ਬਾਲੀਵੁੱਡ ਸੈਲੀਬਸ ਕਰਕੇ ਵੀ ਜਾਣਿਆ ਜਾਂਦਾ ਹੈ। ਸੁਨੀਲ ਦੱਤ, ਦਿਲੀਪ ਕੁਮਾਰ ਸਮੇਤ ਕਈ ਮਸ਼ਹੂਰ ਹਸਤੀਆਂ ਦੇ ਘਰ ਇੱਥੇ ਹਨ। ਹੇਠਾਂ ਦਿੱਤੀ ਸਲਾਈਡ ਵਿੱਚ ਵੇਖੋ ਵਿਆਹ ਸਮਾਗਮ ਦੀਆਂ ਅੰਦਰੂਨੀ ਤਸਵੀਰਾਂ।
Download ABP Live App and Watch All Latest Videos
View In Appਮੁਕੇਸ਼ ਅੰਬਾਨੀ, ਨੀਤਾ ਅੰਬਾਨੀ, ਉਨ੍ਹਾਂ ਦੀ ਧੀ ਈਸ਼ਾ ਅੰਬਾਨੀ ਤੇ ਟੀਨਾ ਅੰਬਾਨੀ ਦੀ ਭਾਬੀ ਦੀਪਤੀ ਸਲਗਾਂਵਕਰ ਤੇ ਨੀਤਾ ਦੀ ਭਾਬੀ ਨੀਨਾ ਕੋਠਾਰੀ ਵੀ ਵਿਆਹ ਵਿੱਚ ਸ਼ਾਮਲ ਹੋਏ। ਸਮਾਰੋਹ 'ਚ ਜਯਾ ਬੱਚਨ, ਸ਼ਵੇਤਾ ਬੱਚਨ ਸਮੇਤ ਕਈ ਬਾਲੀਵੁੱਡ ਹਸਤੀਆਂ ਨੇ ਸ਼ਿਰਕਤ ਕੀਤੀ।
ਕ੍ਰਿਸ਼ਾ ਮੁੰਬਈ ਵਿੱਚ ਵੱਡੀ ਹੋਈ। ਉਹ ਇੱਕ ਸਮਾਜ ਸੇਵੀ ਤੇ ਉਦਯੋਗਪਤੀ ਹੈ।
ਨੀਤਾ ਅੰਬਾਨੀ ਪਿੰਕ ਕਲਰ ਦੀ ਸਾੜੀ 'ਚ ਬੇਹੱਦ ਖੂਬਸੂਰਤ ਲੁੱਕ 'ਚ ਨਜ਼ਰ ਆਈ।
ਵਿਆਹ ਸਮਾਗਮ ਵਿੱਚ ਅਮਿਤਾਭ ਬੱਚਨ ਤੇ ਅਭਿਸ਼ੇਕ ਬੱਚਨ ਪੱਗ ਬੰਨ੍ਹੀ ਨਜ਼ਰ ਆਏ। ਸ਼ੇਰਵਾਨੀ 'ਚ ਅਮਿਤਾਭ ਬੱਚਨ ਕਾਫੀ ਵਧੀਆ ਲੱਗ ਰਹੇ ਸਨ।
ਅਨਿਲ ਤੇ ਟੀਨਾ ਅੰਬਾਨੀ ਦੇ ਬੇਟੇ ਦੇ ਵਿਆਹ ਸਮਾਰੋਹ 'ਚ ਪਿੰਕੀ ਰੈੱਡੀ ਨੂੰ ਕਈ ਤਸਵੀਰਾਂ 'ਚ ਦੇਖਿਆ ਗਿਆ।
ਅੰਬਾਨੀ ਪਰਿਵਾਰ ਦੀਆਂ ਨੂੰਹਾਂ ਨੀਤਾ ਅੰਬਾਨੀ ਤੇ ਟੀਨਾ ਅੰਬਾਨੀ ਵਿਆਹ ਸਮਾਗਮ 'ਚ ਬੇਹੱਦ ਖੂਬਸੂਰਤ ਲੱਗ ਰਹੀਆਂ ਸਨ। ਇਸ ਸਮਾਰੋਹ 'ਚ ਮੁਕੇਸ਼ ਤੇ ਨੀਤਾ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਨੇ ਵੀ ਸ਼ਿਰਕਤ ਕੀਤੀ।
ਇਸ ਹਾਈ ਪ੍ਰੋਫਾਈਲ ਵਿਆਹ ਸਮਾਗਮ 'ਚ ਕਈ ਮਸ਼ਹੂਰ ਹਸਤੀਆਂ ਨਜ਼ਰ ਆਈਆਂ। ਸਾਰੇ ਰਵਾਇਤੀ ਰੂਪ ਵਿੱਚ ਨਜ਼ਰ ਆਏ।
ਅਨਿਲ ਅਤੇ ਟੀਨਾ ਅੰਬਾਨੀ ਦੇ ਬੇਟੇ ਅਨਮੋਲ ਅੰਬਾਨੀ ਨੇ ਕ੍ਰਿਸ਼ਾ ਸ਼ਾਹ ਨੂੰ ਆਪਣਾ ਜੀਵਨ ਸਾਥੀ ਚੁਣਿਆ ਹੈ।
ਬਿੱਗ ਬੀ ਦੀ ਬੇਟੀ ਸ਼ਵੇਤਾ ਬੱਚਨ ਤੇ ਪਿੰਕੀ ਰੈੱਡੀ ਤੋਂ ਇਲਾਵਾ ਵਿਆਹ 'ਚ ਕਈ ਮਸ਼ਹੂਰ ਹਸਤੀਆਂ ਨਜ਼ਰ ਆਈਆਂ।