Ratan Tata ਤੋਂ ਲੈ ਕੇ ਅੰਬਾਨੀ ਤੱਕ ਬੜੀ ਸਾਧਾਰਣ ਰਹੀ ਇਨ੍ਹਾਂ ਉਦਯੋਗਪਤੀਆਂ ਦੀ ਪਹਿਲੀ ਨੌਕਰੀ, ਸਿਰਫ ਇੰਨੀ ਸੀ ਤਨਖ਼ਾਹ
ਸਖ਼ਤ ਮਿਹਨਤ ਅਤੇ ਸੱਚੀ ਲਗਨ ਹੋਵੇ ਤਾਂ ਹਰ ਮੁਕਾਮ ਹਾਸਲ ਹੋ ਸਕਦਾ ਹੈ। ਇਹ ਵਾਕ ਦੁਨੀਆ ਦੇ ਕੁਝ ਦਿੱਗਜ ਉਦਯੋਗਪਤੀਆਂ 'ਤੇ ਪੂਰੀ ਤਰ੍ਹਾਂ ਫਿੱਟ ਬੈਠਦਾ ਹੈ। ਅੱਜ ਅਸੀਂ ਉਨ੍ਹਾਂ ਲੋਕਾਂ ਬਾਰੇ ਗੱਲ ਕਰਨ ਜਾ ਰਹੇ ਹਾਂ, ਜਿਨ੍ਹਾਂ ਨੇ ਅਖਬਾਰ ਵੇਚਣ ਤੋਂ ਲੈ ਕੇ ਖਾਣਾ ਬਣਾਉਣ ਤੱਕ ਸਭ ਕੁਝ ਕੀਤਾ ਹੈ।
Download ABP Live App and Watch All Latest Videos
View In Appਇਨਫੋਸਿਸ ਦੇ ਸੰਸਥਾਪਕ ਨਰਾਇਣ ਮੂਰਤੀ ਦੀ ਪਹਿਲੀ ਨੌਕਰੀ ਰਿਸਰਚ ਐਸੋਸੀਏਟ ਦੀ ਸੀ। ਉਹ ਆਈਆਈਐਮ ਅਹਿਮਦਾਬਾਦ ਦੀ ਇੱਕ ਫੈਕਲਟੀ ਲਈ ਕੰਮ ਕਰਦੇ ਸੀ ਅਤੇ ਬਾਅਦ ਵਿੱਚ ਚੀਫ ਸਿਸਟਮ ਮੈਨੇਜਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। 1981 ਵਿੱਚ ਇਨ੍ਹਾਂ ਨੇ ਆਪਣੇ ਦੋਸਤਾਂ ਨਾਲ ਕੰਪਨੀ ਦੀ ਸ਼ੁਰੂਆਤ ਕੀਤੀ।
ਵਾਰੇਨ ਬਫੇਟ ਵਰਤਮਾਨ ਵਿੱਚ ਸਟਾਕ ਮਾਰਕੀਟ ਵਿੱਚ ਇੱਕ ਦਿੱਗਜ ਨਿਵੇਸ਼ਕ ਹਨ। ਇਸ ਤੋਂ ਇਲਾਵਾ ਉਹ ਬਰਕਸ਼ਾਇਰ ਹੈਥਵੇ ਦੇ ਸੀਈਓ ਅਤੇ ਚੇਅਰਮੈਨ ਹਨ। ਵਾਰੇਨ ਅਮਰੀਕੀ ਅਖਬਾਰ ਵਾਸ਼ਿੰਗਟਨ ਪੋਸਟ ਲਈ ਅਖਬਾਰਾਂ ਵੰਡਦੇ ਸੀ। ਵਾਰਨ ਨੂੰ ਇਹ ਕੰਮ ਕਰਨ ਲਈ ਹਰ ਮਹੀਨੇ 175 ਡਾਲਰ ਮਿਲਦੇ ਸਨ ਪਰ ਅੱਜ ਉਹ ਦੁਨੀਆ ਦੇ ਸੱਤਵੇਂ ਸਭ ਤੋਂ ਅਮੀਰ ਵਿਅਕਤੀ ਹਨ।
ਅਮੇਜ਼ਨ ਦੇ ਸੰਸਥਾਪਕ ਜੈਫ ਬੇਜੋਸ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਹਨ। ਉਹ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਕੁੱਕ ਵਜੋਂ ਕੰਮ ਕਰਦੇ ਸੀ। ਉਨ੍ਹਾਂ ਦੀ ਪਹਿਲੀ ਨੌਕਰੀ ਮੈਕਡੋਨਲਡਸ ਵਿੱਚ ਫਰਾਈ ਕੁੱਕ ਵਜੋਂ ਸੀ। ਇਸ ਨੌਕਰੀ ਵਿੱਚ ਉਨ੍ਹਾਂ ਨੂੰ ਮੁਸ਼ਕਿਲ ਨਾਲ 2 ਡਾਲਰ ਪ੍ਰਤੀ ਘੰਟਾ ਤਨਖਾਹ ਮਿਲਦੀ ਸੀ। ਕਾਫੀ ਯਾਤਰਾ ਕਰਨ ਅਤੇ ਬਹੁਤ ਸਾਰੇ ਲੋਕਾਂ ਨੂੰ ਮਿਲਣ ਤੋਂ ਬਾਅਦ, ਉਸਨੇ ਇੱਕ ਈ-ਮਾਰਕੀਟਿੰਗ ਕੰਪਨੀ ਸ਼ੁਰੂ ਕੀਤੀ।
ਦੇਸ਼ ਦੇ ਦਿੱਗਜ ਕਾਰੋਬਾਰੀ ਰਤਨ ਟਾਟਾ ਨੂੰ ਕੌਣ ਨਹੀਂ ਜਾਣਦਾ ਸੀ। 1961 ਵਿੱਚ ਉਨ੍ਹਾਂ ਨੇ ਟਾਟਾ ਸਟੀਲ ਜਮਸ਼ੇਦਪੁਰ ਵਿੱਚ ਕੰਮ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਟਾਟਾ ਮੋਟਰਜ਼ ਵਿੱਚ ਕੰਮ ਕੀਤਾ। ਕਿਹਾ ਜਾਂਦਾ ਹੈ ਕਿ ਜਦੋਂ ਰਤਨ ਟਾਟਾ ਨੂੰ ਪਹਿਲੀ ਨੌਕਰੀ ਦਾ ਆਫਰ ਮਿਲਿਆ ਤਾਂ ਉਨ੍ਹਾਂ ਕੋਲ ਰੈਜ਼ਿਊਮ ਵੀ ਨਹੀਂ ਸੀ। ਉਨ੍ਹਾਂ ਨੇ ਤੁਰੰਤ ਟਾਈਪਰਾਈਟਰ ਤੋਂ ਇੱਕ ਰੈਜ਼ਿਊਮ ਬਣਵਾ ਕੇ ਆਈ.ਬੀ.ਐਮ. ਵਿੱਚ ਦਿੱਤਾ ਸੀ। ਕਿਸੇ ਕਾਰਨ ਉਨ੍ਹਾਂ ਨੂੰ ਉੱਥੇ ਨੌਕਰੀ ਨਹੀਂ ਮਿਲੀ ਸੀ।
ਮੁਕੇਸ਼ ਅੰਬਾਨੀ ਦੇ ਪਿਤਾ ਧੀਰੂਭਾਈ ਅੰਬਾਨੀ ਦੀ ਪਹਿਲੀ ਨੌਕਰੀ ਗੈਸ ਸਟੇਸ਼ਨ 'ਤੇ ਸੇਵਾਦਾਰ ਦੀ ਸੀ, ਫਿਰ ਉਹ ਯਮਨ 'ਚ ਕੰਮ ਕਰਦੇ ਸਨ। ਉੱਥੇ ਉਨ੍ਹਾਂ ਨੂੰ ਹਰ ਮਹੀਨੇ ਸਿਰਫ 300 ਰੁਪਏ ਤਨਖਾਹ ਮਿਲਦੀ ਸੀ। ਉੱਥੇ ਉਹ ਮੈਨੇਜਰ ਬਣ ਗਏ, ਪਰ ਬਾਅਦ ਵਿੱਚ ਉਹ ਭਾਰਤ ਵਾਪਸ ਆ ਗਏ ਅਤੇ ਰਿਲਾਇੰਸ ਇੰਡਸਟਰੀਜ਼ ਸ਼ੁਰੂ ਕੀਤੀ।