ਪੈੱਗ ਖਾਲੀ ਪੇਟ ਲਾਉਣਾ ਚਾਹੀਦਾ ਜਾਂ ਕੁਝ ਖਾਣ ਤੋਂ ਬਾਅਦ! ਜਾਣੋ ਪੂਰਾ ਵਿਗਿਆਨ
Health Tips: ਜਦੋਂ ਵੀ ਦੋਸਤ ਮਿਲ ਬਹਿੰਦੇ ਹਨ ਤਾਂ ਮਹਿਫਲ ਨੂੰ ਚਾਰ ਚੰਨ ਪੈੱਗ ਲਈ ਲਾਉਂਦਾ ਹੈ ਪਰ ਸ਼ਰਾਬ ਪੀਣ ਬਾਰੇ ਕਈ ਧਾਰਨਾਵਾਂ ਹਨ। ਇੱਕ ਸਵਾਲ ਅਕਸਰ ਪੁੱਛਿਆ ਜਾਂਦਾ ਹੈ ਕਿ ਸ਼ਰਾਬ ਖਾਲੀ ਪੇਟ ਪੀਤੀ ਜਾਵੇ ਜਾਂ ਫਿਰ ਕੁਝ ਖਾਣ ਤੋਂ ਬਾਅਦ। ਇਹ ਸਵਾਲ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਆਉਂਦਾ ਹੈ। ਅਜਿਹੇ 'ਚ ਮਿਕਸਲੋਜਿਸਟ ਨਿਤਿਨ ਤਿਵਾਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਬਾਰੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇੱਕ ਇੰਸਟਾਗ੍ਰਾਮ ਪੋਸਟ ਵਿੱਚ, ਉਨ੍ਹਾਂ ਨੇ ਸਰੀਰ ਵਿੱਚ ਅਲਕੋਹਲ ਦੇ ਸੋਖਣ ਦੇ ਪਿੱਛੇ ਵਿਗਿਆਨ ਤੇ ਸ਼ਰਾਬ ਮਨ ਤੇ ਸਰੀਰ ਨੂੰ ਕਿਵੇਂ ਪ੍ਰਭਾਵਤ ਕਰਦੀ ਹੈ, ਬਾਰੇ ਦੱਸਿਆ।
Download ABP Live App and Watch All Latest Videos
View In Appਅਲਕੋਹਲ ਐਬਜਪਸ਼ਨ ਨੂੰ ਸਮਝਣਾ : ਨਿਤਿਨ ਤਿਵਾਰੀ ਦੱਸਦੇ ਹਨ ਕਿ ਜਦੋਂ ਅਸੀਂ ਸ਼ਰਾਬ ਦੀ ਪਹਿਲੀ ਚੁਸਕੀ ਲੈਂਦੇ ਹਾਂ, ਤਾਂ ਇਹ ਸਭ ਤੋਂ ਪਹਿਲਾਂ ਪੇਟ ਤੱਕ ਪਹੁੰਚਦੀ ਹੈ। ਜੇਕਰ ਅਸੀਂ ਸ਼ਰਾਬ ਪੀਣ ਤੋਂ ਪਹਿਲਾਂ ਹੀ ਕੁਝ ਖਾ ਲਿਆ ਤਾਂ ਪੇਟ ਭੋਜਨ ਨੂੰ ਪਚਾਉਣ ਵਿੱਚ ਰੁੱਝਿਆ ਰਹਿੰਦਾ ਹੈ। ਜਿਸ ਕਰਕੇ ਸ਼ਰਾਬ ਪੇਟ ਹੀ ਰਹਿ ਜਾਂਦੀ ਹੈ।
ਪੇਟ 'ਤੇ ਪ੍ਰਭਾਵ : ਪੇਟ ਸ਼ਰਾਬ ਨੂੰ ਛੋਟੀ ਆਂਦਰ ਨਾਲੋਂ ਮੱਠੀ ਦਰ ਨਾਲ ਸੋਖਦਾ ਹੈ। ਇਸ ਦਾ ਮਤਲਬ ਇਹ ਹੈ ਕਿ ਜੇਕਰ ਅਸੀਂ ਕੁਝ ਨਹੀਂ ਖਾਧਾ, ਤਾਂ ਅਲਕੋਹਲ ਬਹੁਤ ਤੇਜ਼ੀ ਨਾਲ ਤੇ ਛੋਟੀ ਆਂਦਰ ਤੱਕ ਪਹੁੰਚ ਜਾਂਦੀ ਹੈ, ਜਿਸ ਦੀ ਸਤ੍ਹਾ ਦਾ ਵੱਡਾ ਖੇਤਰ ਹੁੰਦਾ ਹੈ। ਇਸ ਨਾਲ ਅਲਕੋਹਲ ਖੂਨ ਦੇ ਪ੍ਰਵਾਹ ਵਿੱਚ ਤੇਜ਼ੀ ਨਾਲ ਲੀਨ ਹੋ ਜਾਂਦੀ ਹੈ।
ਸ਼ਰਾਬ ਦਾ ਪ੍ਰਭਾਵ : ਜਿਵੇਂ ਹੀ ਅਲਕੋਹਲ ਖੂਨ ਦੇ ਪ੍ਰਵਾਹ ਵਿੱਚ ਦਾਖਲ ਹੁੰਦਾ ਹੈ, ਇਹ ਦਿਲ ਤੇ ਦਿਮਾਗ ਤੱਕ ਜਾਂਦਾ ਹੈ, ਜਿੱਥੇ ਇਹ ਆਪਣਾ ਨਸ਼ੀਲਾ ਪ੍ਰਭਾਵ ਪਾਉਂਦਾ ਹੈ। ਜੇਕਰ ਤੁਸੀਂ ਖਾਲੀ ਪੇਟ ਪੀਂਦੇ ਹੋ, ਤਾਂ ਅਲਕੋਹਲ ਪੇਟ ਦੇ ਲੰਬੇ ਪ੍ਰੋਸੈਸਿੰਗ ਸਮੇਂ ਨੂੰ ਬਾਈਪਾਸ ਕਰ ਦਿੰਦੀ ਹੈ ਤੇ ਸਿੱਧੀ ਛੋਟੀ ਆਂਦਰ ਵਿੱਚ ਜਾਂਦੀ ਹੈ। ਇਸ ਦਾ ਮਤਲਬ ਹੈ ਕਿ ਅਲਕੋਹਲ ਤੇਜ਼ੀ ਨਾਲ ਖੂਨ ਵਿੱਚ ਲੀਨ ਹੋ ਜਾਂਦੀ ਹੈ ਤੇ ਸਾਨੂੰ ਤੇਜ਼ੀ ਨਾਲ ਨਸ਼ਾ ਕਰ ਦਿੰਦੀ ਹੈ।
ਖਾਲੀ ਪੇਟ ਸ਼ਰਾਬ ਪੀਣਾ : ਖਾਲੀ ਪੇਟ ਸ਼ਰਾਬ ਪੀਣ ਨਾਲ ਸ਼ਰਾਬ ਦਾ ਪ੍ਰਭਾਵ ਵੱਧ ਜਾਂਦਾ ਹੈ। ਪੇਟ ਵਿੱਚ ਭੋਜਨ ਦੀ ਅਣਹੋਂਦ ਕਾਰਨ ਸ਼ਰਾਬ ਦੇ ਜਜ਼ਬ ਹੋਣ ਦੀ ਦਰ ਤੇਜ਼ ਹੋ ਜਾਂਦੀ ਹੈ, ਜੋ ਅਲਕੋਹਲ ਦੇ ਪ੍ਰਭਾਵ ਨੂੰ ਤੇਜ਼ ਕਰਦੀ ਹੈ। ਇਸ ਲਈ ਜੋ ਲੋਕ ਪਹਿਲਾਂ ਖਾਧੇ ਬਿਨਾਂ ਅਲਕੋਹਲ ਦਾ ਸੇਵਨ ਕਰਦੇ ਹਨ, ਉਹ ਅਕਸਰ ਇਸ ਦੇ ਪ੍ਰਭਾਵਾਂ ਨੂੰ ਵਧੇਰੇ ਤੀਬਰਤਾ ਨਾਲ ਅਨੁਭਵ ਕਰਦੇ ਹਨ ਤੇ ਤੇਜ਼ੀ ਨਾਲ ਟੱਲੀ ਹੋ ਜਾਂਦੇ ਹਨ।
ਭਰੇ ਪੇਟ ਸ਼ਰਾਬ ਪੀਣਾ : ਸ਼ਰਾਬ ਪੀਣ ਤੋਂ ਪਹਿਲਾਂ ਖਾਣਾ ਖਾਣ ਨਾਲ ਅਨੁਭਵ ਵਿੱਚ ਬਹੁਤ ਵੱਡਾ ਫ਼ਰਕ ਪੈ ਸਕਦਾ ਹੈ। ਭੋਜਨ ਇੱਕ ਸੁਰੱਖਿਆ ਰੁਕਾਵਟ ਵਜੋਂ ਕੰਮ ਕਰਦਾ ਹੈ। ਇਹ ਛੋਟੀ ਆਂਦਰ ਵਿੱਚ ਅਲਕੋਹਲ ਦੇ ਜਜ਼ਬ ਹੋਣ ਨੂੰ ਮੱਠਾ ਕਰਦਾ ਹੈ। ਜਜ਼ਬ ਹੋਣ ਦੀ ਪ੍ਰਕਿਰਿਆ ਵਿੱਚ ਦੇਰੀ ਕਰਕੇ, ਭੋਜਨ ਦਾ ਸੇਵਨ ਖੂਨ ਦੇ ਪ੍ਰਵਾਹ ਵਿੱਚ ਅਲਕੋਹਲ ਦੇ ਤੇਜ਼ ਵਾਧੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਘਟਾਉਂਦਾ ਹੈ। ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਸ਼ਰਾਬ ਪੀਣ ਤੋਂ ਪਹਿਲਾਂ ਖਾਂਦੇ ਹੋ, ਤਾਂ ਤੁਸੀਂ ਲੰਬੇ ਸਮੇਂ ਤੱਕ ਪੈੱਗ ਲਾ ਸਕਦੇ ਹੋ।
ਸੰਤੁਲਨ ਬਣਾਉਣਾ : ਹਾਲਾਂਕਿ ਅਲਕੋਹਲ ਦੀ ਸਮਾਈ 'ਤੇ ਭੋਜਨ ਦੇ ਪ੍ਰਭਾਵ ਨੂੰ ਵਿਚਾਰਨਾ ਮਹੱਤਵਪੂਰਨ ਹੈ, ਪਰ ਸੰਤੁਲਨ ਬਣਾਉਣਾ ਵੀ ਬਰਾਬਰ ਮਹੱਤਵਪੂਰਨ ਹੈ। ਖਾਲੀ ਪੇਟ ਸ਼ਰਾਬ ਪੀਣ ਨਾਲ ਨਸ਼ਾ ਤੇਜ਼ ਹੋ ਸਕਦਾ ਹੈ, ਜਦੋਂਕਿ ਸ਼ਰਾਬ ਪੀਣ ਤੋਂ ਪਹਿਲਾਂ ਖਾਣਾ ਖਾਣ ਨਾਲ ਇਸ ਦੇ ਪ੍ਰਭਾਵਾਂ ਨੂੰ ਮੱਠਾ ਕਰਨ ਵਿੱਚ ਮਦਦ ਮਿਲ ਸਕਦੀ ਹੈ। ਸਿਹਤ ਮਾਹਿਰਾਂ ਅਨੁਸਾਰ ਸ਼ਰਾਬ ਪੀਣ ਤੋਂ ਪਹਿਲਾਂ ਤੁਹਾਨੂੰ ਕਾਰਬੋਹਾਈਡ੍ਰੇਟ ਤੇ ਪ੍ਰੋਟੀਨ ਵਾਲਾ ਹਲਕਾ ਭੋਜਨ ਲੈਣਾ ਚਾਹੀਦਾ ਹੈ। ਹਲਕੇ ਸਨੈਕਸ ਲੈਣ ਨਾਲ ਅਗਲੇ ਦਿਨ ਉਸ ਦੁਖਦਾਈ ਹੈਂਗਓਵਰ ਤੋਂ ਬਚਣ ਵਿੱਚ ਮਦਦ ਮਿਲਦੀ ਹੈ।