Indian Billionaires Luxury Cars: ਕਿਸੇ ਕੋਲ Ferrari ਤੇ ਕੋਈ Rolls-Royce ਦਾ ਮਾਲਕ, ਜਾਣੋ ਕਿਹੜੀਆਂ ਗੱਡੀਆਂ ਚਲਾਉਂਦੇ ਭਾਰਤੀ ਕਰੋੜਪਤੀ
ਭਾਰਤ ਵਿੱਚ ਬਹੁਤ ਸਾਰੇ ਉਦਯੋਗਪਤੀ ਹਨ ਜਿਨ੍ਹਾਂ ਦਾ ਪੂਰੀ ਦੁਨੀਆ ਵਿੱਚ ਬੋਲ ਬਾਲਾ ਹੈ। ਇਹ ਭਾਰਤੀ ਕਾਰੋਬਾਰੀ ਆਪਣੀ ਕਾਰੋਬਾਰੀ ਸੂਝ ਦੇ ਨਾਲ-ਨਾਲ ਆਪਣੇ ਲਗਜ਼ਰੀ ਲਾਈਫਸਟਾਇਲ ਲਈ ਵੀ ਮਸ਼ਹੂਰ ਹਨ।
Download ABP Live App and Watch All Latest Videos
View In Appਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਕੋਲ ਕਈ ਲਗਜ਼ਰੀ ਗੱਡੀਆਂ ਹਨ। ਉਸ ਕੋਲ 5 ਕਰੋੜ ਰੁਪਏ ਦੀ ਮੇਬੈਕ 62 ਕਾਰ ਵੀ ਹੈ।
ਰਤਨ ਟਾਟਾ ਕੋਲ ਫੇਰਾਰੀ ਕੈਲੀਫੋਰਨੀਆ ਕਾਰ ਹੈ। ਇਸ ਲਾਲ ਰੰਗ ਦੀ ਫੇਰਾਰੀ ਨੂੰ ਰਤਨ ਟਾਟਾ ਨੇ ਸਾਲ 2010 ਵਿੱਚ ਖਰੀਦਿਆ ਸੀ।
ਗੌਤਮ ਸਿੰਘਾਨੀਆ ਰੇਮੰਡਜ਼ ਕੰਪਨੀ ਦੇ ਮਾਲਕ ਹਨ। ਉਸ ਕੋਲ ਕਈ ਗੱਡੀਆਂ ਵੀ ਹਨ। ਗੌਤਮ ਨੇ ਫੇਰਾਰੀ 458 ਵੀ ਰੱਖੀ ਹੋਈ ਹੈ।
ਸ਼ਿਵ ਨਾਦਰ ਐਚਸੀਐਲ ਕੰਪਨੀ ਦੇ ਸੰਸਥਾਪਕ ਤੇ ਮਾਲਕ ਹਨ। ਉਸ ਕੋਲ ਰੋਲਸ ਰਾਇਸ ਫੈਂਟਮ ਦੇ ਨਾਲ-ਨਾਲ ਕਈ ਹੋਰ ਲਗਜ਼ਰੀ ਗੱਡੀਆਂ ਹਨ।
image 2ਕੇਪੀ ਸਿੰਘ ਡੀਐਲਐਫ ਕੰਪਨੀ ਦੇ ਮਾਲਕ ਹਨ। ਕੇਪੀ ਸਿੰਘ ਕੋਲ ਵੀ ਕਈ ਗੱਡੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਉਸ ਨੂੰ ਮਰਸੀਡੀਜ਼ ਦੀ ਐੱਸ-ਕਲਾਸ ਬਹੁਤ ਪਸੰਦ ਹੈ। ਉਹ ਅਕਸਰ ਇੱਕੋ ਕਾਰ ਵਿੱਚ ਨਜ਼ਰ ਆਉਂਦਾ ਹੈ।