Ekta Kapoor ਨਾਲ ਗੁਰਦੁਆਰਾ ਬੰਗਲਾ ਸਾਹਿਬ ਪਹੁੰਚੀ Kangana Ranaut, ਵੇਖੋ ਤਸਵੀਰਾਂ

ਡ੍ਰਾਮਾ ਕਵੀਨ ਏਕਤਾ ਕਪੂਰ ਦੇ ਨਾਲ ਕੰਗਨਾ ਰਣੌਤ ਬੁੱਧਵਾਰ ਨੂੰ ਦਿੱਲੀ ਦੇ ਬੰਗਲਾ ਸਾਹਿਬ ਗੁਰਦੁਆਰੇ ਪਹੁੰਚੀ। ਇਸ ਦੌਰਾਨ ਏਕਤਾ ਕਪੂਰ ਆਫ-ਵਾਈਟ ਲਹਿੰਗਾ 'ਚ ਨਜ਼ਰ ਆਈ, ਜਦਕਿ ਕੰਗਨਾ ਰਣੌਤ ਬਲੂ ਕਲਰ ਦੇ ਸੂਟ 'ਚ ਨਜ਼ਰ ਆਈ। ਦੋਵਾਂ ਨੇ ਬੰਗਲਾ ਸਾਹਿਬ ਗੁਰਦੁਆਰਾ ਵਿਖੇ ਮੱਥਾ ਟੇਕਿਆ। ਦੱਸ ਦੇਈਏ ਕਿ ਕੰਗਨਾ ਰਣੌਤ ਜਲਦ ਹੀ ਆਪਣਾ OTT ਡੈਬਿਊ ਕਰਨ ਜਾ ਰਹੀ ਹੈ।
Download ABP Live App and Watch All Latest Videos
View In App
ਏਕਤਾ ਕਪੂਰ ਰਿਐਲਿਟੀ ਸ਼ੋਅ 'ਲੌਕ ਅੱਪ' ਨਾਲ ਆਪਣੀ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਸ ਨੂੰ ਬਾਲੀਵੁੱਡ ਦੀ ਕੁਈਨ ਕੰਗਨਾ ਰਣੌਤ ਹੋਸਟ ਕਰੇਗੀ।

ਏਕਤਾ ਕਪੂਰ 'ਲੌਕ-ਅੱਪ' ਹੋਸਟ ਤੇ ਅਦਾਕਾਰਾ ਕੰਗਨਾ ਰਣੌਤ ਨਾਲ ਦਿੱਲੀ ਪਹੁੰਚੀ ਅਤੇ ਉੱਥੇ ਪਹੁੰਚ ਕੇ ਗੁਰਦੁਆਰਾ ਬੰਗਲਾ ਸਾਹਿਬ ਦੇ ਦਰਸ਼ਨ ਕੀਤੇ ਤੇ ਦੋਵਾਂ ਨੇ ਸ਼ੋਅ ਦੀ ਸਫਲਤਾ ਲਈ ਰੱਬ ਦਾ ਆਸ਼ੀਰਵਾਦ ਲਿਆ।
ਬੰਗਲਾ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੀ ਏਕਤਾ ਕਪੂਰ ਤੇ ਕੰਗਨਾ ਰਣੌਤ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ।
ਕੰਗਨਾ ਨੀਲੇ ਰੰਗ ਦੇ ਪ੍ਰਿੰਟਿਡ ਸਲਵਾਰ-ਸੂਟ 'ਚ ਖੂਬਸੂਰਤ ਲੱਗ ਰਹੀ ਸੀ। ਏਕਤਾ ਕਪੂਰ ਵੀ ਰਵਾਇਤੀ ਅੰਦਾਜ਼ 'ਚ ਨਜ਼ਰ ਆਈ।
ਇੱਥੇ ਕੰਗਨਾ ਰਣੌਤ ਦੇ ਲੁੱਕ ਤੇ ਸੂਟ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਕੰਗਨਾ ਨੀਲੇ ਰੰਗ ਦੇ ਸੂਟ ਵਿੱਚ ਬਹੁਤ ਹੀ ਪਿਆਰੀ ਲੱਗ ਰਹੀ ਸੀ।
ਸ਼ੋਅ 27 ਫਰਵਰੀ 2022 ਨੂੰ ਪ੍ਰੀਮੀਅਰ ਲਈ ਸੈੱਟ ਕੀਤਾ ਗਿਆ ਹੈ। ਸ਼ੋਅ ਨੂੰ ALTBalaji ਤੇ MX Player ਦੁਆਰਾ ਉਨ੍ਹਾਂ ਦੇ ਸਬੰਧਿਤ ਪਲੇਟਫਾਰਮਾਂ 'ਤੇ 24x7 ਲਾਈਵ ਸਟ੍ਰੀਮ ਕੀਤਾ ਜਾਵੇਗਾ ਜਿੱਥੇ ਦਰਸ਼ਕ ਪ੍ਰਤੀਯੋਗੀਆਂ ਨਾਲ ਸਿੱਧਾ ਗੱਲਬਾਤ ਕਰਨ ਦੇ ਯੋਗ ਹੋਣਗੇ।
ਗੁਰਦੁਆਰਾ ਬੰਗਲਾ ਸਾਹਿਬ ਪਹੁੰਚੀ ਕੰਗਨਾ ਅਤੇ ਏਕਤਾ ਦੀਆਂ ਤਸਵੀਰਾਂ
ਗੁਰਦੁਆਰਾ ਬੰਗਲਾ ਸਾਹਿਬ ਪਹੁੰਚੀ ਕੰਗਨਾ ਅਤੇ ਏਕਤਾ ਦੀਆਂ ਤਸਵੀਰਾਂ
ਗੁਰਦੁਆਰਾ ਬੰਗਲਾ ਸਾਹਿਬ ਪਹੁੰਚੀ ਕੰਗਨਾ ਅਤੇ ਏਕਤਾ ਦੀਆਂ ਤਸਵੀਰਾਂ