BharatPe ਨੂੰ ਅਲਵਿਦਾ ਕਹਿਣ ਵਾਲੇ Ashneer Grover ਦੇ ਇਨ੍ਹਾਂ 5 ਕੰਮਾਂ ਨੇ ਲਿਖੀ ਕੰਪਨੀ ਦੀ ਸਫ਼ਲਤਾ ਦੀ ਕਹਾਣੀ
BharatPe: ਫਿਨਟੇਕ ਕੰਪਨੀ BharatPe ਦੇ ਸਹਿ-ਸੰਸਥਾਪਕ ਅਸ਼ਨੀਰ ਗਰੋਵਰ (Ashneer Grover) ਨੇ ਮੰਗਲਵਾਰ ਨੂੰ ਕੰਪਨੀ ਛੱਡ ਦਿੱਤੀ। ਸ਼ਾਰਕ ਟੈਂਕ ਇੰਡੀਆ (Shark Tank India) ਸ਼ੋਅ ਵਿੱਚ ਸ਼ਾਰਕ ਦੇ ਰੂਪ ਵਿੱਚ ਦਿਖਾਈ ਦੇਣ ਵਾਲੇ ਗਰੋਵਰ ਦਾ ਇੱਕ ਅਪਮਾਨਜਨਕ ਆਡੀਓ ਵਾਇਰਲ ਹੋ ਗਿਆ, ਜਿਸ ਤੋਂ ਬਾਅਦ ਇੱਕ ਵਿਵਾਦ ਸ਼ੁਰੂ ਹੋ ਗਿਆ। ਫਿਰ ਉਹ ਲੰਬੀ ਛੁੱਟੀ 'ਤੇ ਚਲਾ ਗਿਆ ਤੇ ਹੁਣ ਉਸ ਨੂੰ ਆਪਣੀ ਕੰਪਨੀ ਛੱਡਣੀ ਪਈ। ਪਰ ਕੀ ਤੁਸੀਂ ਜਾਣਦੇ ਹੋ ਕਿ ਉਸ ਨੇ ਕਿਹੜੀਆਂ 5 ਚੀਜ਼ਾਂ ਕੀਤੀਆਂ ਜਿਨ੍ਹਾਂ ਨੇ BharatPe ਨੂੰ ਇੰਨੀ ਵੱਡੀ ਕਾਮਯਾਬੀ ਦਿੱਤੀ।
Download ABP Live App and Watch All Latest Videos
View In Appਦੁਕਾਨਦਾਰਾਂ ਦੀਆਂ ਸਮੱਸਿਆਵਾਂ ਨੂੰ ਸਮਝਿਆ BharatPe ਤੋਂ ਪਹਿਲਾਂ, ਭਾਰਤ ਵਿੱਚ ਸਾਰੇ ਡਿਜੀਟਲ ਭੁਗਤਾਨ ਪਲੇਟਫਾਰਮ ਗਾਹਕਾਂ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤੇ ਗਏ ਸਨ ਨਾ ਕਿ ਦੁਕਾਨਦਾਰਾਂ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ। ਅਜਿਹੀ ਸਥਿਤੀ ਵਿੱਚ, ਦੁਕਾਨਦਾਰ ਨੂੰ ਵੱਖ-ਵੱਖ ਪਲੇਟਫਾਰਮਾਂ ਤੋਂ ਡਿਜੀਟਲ ਭੁਗਤਾਨ ਪ੍ਰਾਪਤ ਕਰਨ ਲਈ ਵੱਖ-ਵੱਖ QR ਕੋਡ ਲਗਾਉਣੇ ਪਏ। ਪਰ ਗਰੋਵਰ ਨੇ ਮਾਰਕੀਟ ਦੀ ਇਸ ਲੋੜ ਨੂੰ ਸਮਝਿਆ ਤੇ UPI 'ਤੇ ਆਧਾਰਿਤ ਇੱਕ QR ਕੋਡ ਵਿਕਸਿਤ ਕੀਤਾ ਜਿਸ ਨਾਲ ਦੁਕਾਨਦਾਰਾਂ ਨੂੰ ਸਿਰਫ਼ ਇੱਕ ਪਲੇਟਫਾਰਮ ਰਾਹੀਂ ਹੋਰ ਸਾਰੇ ਪਲੇਟਫਾਰਮਾਂ ਤੋਂ ਭੁਗਤਾਨ ਪ੍ਰਾਪਤ ਕਰਨ ਵਿੱਚ ਮਦਦ ਮਿਲੀ।
ਦੁਕਾਨਦਾਰਾਂ ਤੋਂ ਨਹੀਂ ਵਸੂਲਿਆ ਚਾਰਜ BharatPe ਨੇ ਦੁਕਾਨਦਾਰਾਂ ਦੀ ਇੱਕ ਹੋਰ ਵੱਡੀ ਸਮੱਸਿਆ ਸਮਝੀ ਅਤੇ ਉਨ੍ਹਾਂ ਤੋਂ ਕੋਈ ਚਾਰਜ ਨਾ ਵਸੂਲਣ ਦਾ ਫੈਸਲਾ ਕੀਤਾ। BharatPe ਨੇ ਅਗਸਤ 2018 ਵਿੱਚ ਕੰਮ ਸ਼ੁਰੂ ਕਰਨ ਤੋਂ ਪਹਿਲਾਂ, ਡਿਜੀਟਲ ਭੁਗਤਾਨ ਕੰਪਨੀਆਂ ਦੁਕਾਨਦਾਰਾਂ ਤੋਂ ਹਰ ਲੈਣ-ਦੇਣ 'ਤੇ 0.6% ਤੋਂ 1% ਤੱਕ ਚਾਰਜ ਕਰ ਰਹੀਆਂ ਸਨ।
ਲੋਨ ਬਿਜਨੇਸ ਤੋਂ ਕਮਾਇਆ ਰੈਵੀਨਿਊ BharatPe ਮਾਇਕਰੋ ਲੋਨ ਬਿਜ਼ਨਸ 'ਚ ਉਤਰਿਆ।ਗਰੋਵਰ ਨੇ ਦੇਖਿਆ ਕਿ ਛੋਟੇ ਦੁਕਾਨਦਾਰ ਆਪਣੇ ਕੰਮ ਨੂੰ ਵਧਾਉਣ ਲਈ ਛੋਟੇ ਲੋਨ 'ਤੇ ਵਿਆਜ਼ ਦੇਣ ਨੂੰ ਤਿਆਰ ਹਨ।ਬੈਂਕ ਤੋਂ ਲੋਨ ਲੈਣਾਂ ਉਹਨਾਂ ਲਈ ਵੱਡਾ ਝੰਜਟ ਹੈ।ਉਸਨੇ BharatPe ਦੇ ਪਲੇਟਫਾਰਮ ਰਾਹੀਂ ਦੁਕਾਨਦਾਰਾਂ ਨੂੰ ਕਰਜ਼ਾ ਦੇਣਾ ਸ਼ੁਰੂ ਕੀਤਾ ਅਤੇ ਇਸ 'ਤੇ 1% ਵਿਆਜ ਨੂੰ ਆਪਣੇ ਮਾਲੀਆ ਦਾ ਮਾਡਲ ਬਣਾਇਆ।
ਪ੍ਰਤੀ ਦਿਨ EMI 'ਤੇ ਲੋਨ ਵਾਪਸੀ BharatPe ਨੇ ਦੁਕਾਨਦਾਰਾਂ ਦੀ ਕਰਜ਼ੇ ਸਬੰਧੀ ਇੱਕ ਹੋਰ ਵੱਡੀ ਸਮੱਸਿਆ ਦਾ ਹੱਲ ਕੀਤਾ। ਦੁਕਾਨਦਾਰਾਂ ਲਈ ਕਰਜ਼ੇ ਦੀ EMI ਨੂੰ ਮਹੀਨਾਵਾਰ ਕਿਸ਼ਤ ਵਜੋਂ ਅਦਾ ਕਰਨਾ ਥੋੜਾ ਮੁਸ਼ਕਲ ਸੀ, ਪਰ ਉਹ ਰੋਜ਼ਾਨਾ ਦੇ ਖਰਚੇ ਵਜੋਂ ਕਰਜ਼ੇ ਦੀ EMI ਦਾ ਭੁਗਤਾਨ ਕਰ ਸਕਦੇ ਸੀ। BharatPe ਨੇ ਆਪਣੇ ਪਲੇਟਫਾਰਮ 'ਤੇ ਦੁਕਾਨਦਾਰਾਂ ਨੂੰ ਇਹ ਸਹੂਲਤ ਵੀ ਦਿੱਤੀ।
ਦੁਕਾਨਦਾਰਾਂ ਨੂੰ ਦਿੱਤਾ ਕ੍ਰੈ਼ਡਿਟ ਕਾਰਡ ਕ੍ਰੈਡਿਟ ਕਾਰਡ ਕੰਪਨੀਆਂ ਦੁਕਾਨਦਾਰਾਂ, ਖਾਸ ਕਰਕੇ ਪ੍ਰਚੂਨ ਦੁਕਾਨਦਾਰਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਆਸਾਨੀ ਨਾਲ ਕਾਰਡ ਨਹੀਂ ਦਿੰਦੀਆਂ। BharatPe ਨੇ ਸਮੇਂ ਦੇ ਨਾਲ ਆਪਣੀ ਪੇਸ਼ਕਸ਼ ਨੂੰ ਵਧਾਉਂਦੇ ਹੋਏ ਖਰੀਦਦਾਰਾਂ ਲਈ BharatPe ਡੈਬਿਟ ਅਤੇ ਕ੍ਰੈਡਿਟ ਕਾਰਡ ਲਾਂਚ ਕੀਤੇ ਹਨ।