IND vs SL Test: ਸ਼੍ਰੀਲੰਕਾ ਖਿਲਾਫ ਪਹਿਲੇ ਟੈਸਟ ਲਈ ਭਾਰਤੀ ਟੀਮ ਨੇ ਖਿੱਚੀ ਤਿਆਰੀ, ਮੁਹਾਲੀ 'ਚ ਅਭਿਆਸ ਕਰਦੇ ਦਿਖੇ ਕਿੰਗ ਵਿਰਾਟ ਤੇ ਹੋਰ ਖਿਡਾਰੀ
India vs Sri Lanka 1st Test: T20 ਤੋਂ ਬਾਅਦ ਹੁਣ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਟੈਸਟ ਸੀਰੀਜ਼ ਖੇਡੀ ਜਾਵੇਗੀ। ਇਸ ਸੀਰੀਜ਼ ਦਾ ਪਹਿਲਾ ਮੈਚ 4 ਮਾਰਚ ਤੋਂ ਮੋਹਾਲੀ 'ਚ ਖੇਡਿਆ ਜਾਵੇਗਾ।
Download ABP Live App and Watch All Latest Videos
View In Appਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਇਹ 100ਵਾਂ ਟੈਸਟ ਹੈ। ਕਿੰਗ ਕੋਹਲੀ ਨੇ ਆਪਣੇ ਟੈਸਟ ਕਰੀਅਰ 'ਚ ਹੁਣ ਤੱਕ 99 ਮੈਚ ਖੇਡੇ ਹਨ। ਇਸ ਦੌਰਾਨ ਉਹਨਾਂ ਦੇ ਬੱਲੇ ਤੋਂ 50.39 ਦੀ ਸ਼ਾਨਦਾਰ ਔਸਤ ਨਾਲ 7,962 ਦੌੜਾਂ ਬਣਾਈਆਂ ਹਨ।
ਭਾਰਤ ਨੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਸ਼੍ਰੀਲੰਕਾ ਦਾ ਸਫਾਇਆ ਕਰ ਦਿੱਤਾ ਸੀ। ਅਜਿਹੇ 'ਚ ਮੇਜ਼ਬਾਨ ਟੀਮ ਟੈਸਟ ਸੀਰੀਜ਼ 'ਚ ਆਪਣੀ ਜਿੱਤ ਦਾ ਸਿਲਸਿਲਾ ਬਰਕਰਾਰ ਰੱਖਣਾ ਚਾਹੇਗੀ।
ਟੀਮ ਇੰਡੀਆ ਨੇ ਮੋਹਾਲੀ 'ਚ ਅਭਿਆਸ ਸ਼ੁਰੂ ਕਰ ਦਿੱਤਾ ਹੈ। ਮੰਗਲਵਾਰ ਨੂੰ ਟੀਮ ਇੰਡੀਆ ਦੇ ਕਈ ਖਿਡਾਰੀਆਂ ਨੇ ਮੋਹਾਲੀ 'ਚ ਜ਼ਬਰਦਸਤ ਅਭਿਆਸ ਕੀਤਾ। ਹਾਲਾਂਕਿ ਇਸ ਦੌਰਾਨ ਕਪਤਾਨ ਰੋਹਿਤ ਸ਼ਰਮਾ ਨਜ਼ਰ ਨਹੀਂ ਆਏ।
ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਇਹ 100ਵਾਂ ਟੈਸਟ ਹੈ। ਅਜਿਹੇ 'ਚ ਉਹ ਇਸ ਇਤਿਹਾਸਕ ਮੈਚ ਨੂੰ ਹੋਰ ਵੀ ਖਾਸ ਬਣਾਉਣਾ ਚਾਹੁਣਗੇ । ਕੋਹਲੀ ਤੋਂ ਪਹਿਲਾਂ ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ, ਸੁਨੀਲ ਗਾਵਸਕਰ, ਵੀਰੇਂਦਰ ਸਹਿਵਾਗ, ਦਿਲੀਪ ਵੇਂਗਸਰਕਰ, ਵੀਵੀਐਸ ਲਕਸ਼ਮਣ, ਸੌਰਵ ਗਾਂਗੁਲੀ ਤੇ ਕਪਿਲ ਦੇਵ ਭਾਰਤ ਲਈ 100 ਜਾਂ ਇਸ ਤੋਂ ਵੱਧ ਟੈਸਟ ਖੇਡ ਚੁੱਕੇ ਹਨ। ਹਾਲਾਂਕਿ ਇਨ੍ਹਾਂ 'ਚੋਂ ਕਿਸੇ ਵੀ ਬੱਲੇਬਾਜ਼ ਨੇ ਆਪਣੇ 100ਵੇਂ ਟੈਸਟ 'ਚ ਸੈਂਕੜਾ ਨਹੀਂ ਲਗਾਇਆ ਹੈ। ਅਜਿਹੇ 'ਚ ਕਿੰਗ ਕੋਹਲੀ ਸ਼੍ਰੀਲੰਕਾ ਖਿਲਾਫ 100ਵੇਂ ਟੈਸਟ 'ਚ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਬਣ ਸਕਦੇ ਹਨ।
ਦਰਸ਼ਕ ਵਿਰਾਟ ਕੋਹਲੀ ਦਾ 100ਵਾਂ ਟੈਸਟ ਦੇਖਣ ਲਈ ਸਟੇਡੀਅਮ ਵਿੱਚ ਆ ਸਕਣਗੇ। ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਮੋਹਾਲੀ 'ਚ ਖੇਡੇ ਜਾਣ ਵਾਲੇ ਪਹਿਲੇ ਟੈਸਟ 'ਚ 50 ਫੀਸਦੀ ਦਰਸ਼ਕਾਂ ਨੂੰ ਸਟੇਡੀਅਮ 'ਚ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ। ਕੋਰੋਨਾ ਮਹਾਮਾਰੀ ਦੇ ਕਾਰਨ, ਪਹਿਲਾਂ ਇਸ ਟੈਸਟ ਨੂੰ ਦਰਸ਼ਕਾਂ ਤੋਂ ਬਿਨਾਂ ਖੇਡਣ ਦਾ ਫੈਸਲਾ ਕੀਤਾ ਗਿਆ ਸੀ। ਪਰ ਹੁਣ ਬੀਸੀਸੀਆਈ ਨੇ ਆਪਣਾ ਫੈਸਲਾ ਬਦਲ ਲਿਆ ਹੈ।
ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਵਿਰਾਟ ਕੋਹਲੀ ਨੂੰ 100ਵੇਂ ਟੈਸਟ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕੋਹਲੀ ਸਾਡੇ ਚੈਂਪੀਅਨ ਖਿਡਾਰੀ ਹਨ। ਸਾਨੂੰ ਉਮੀਦ ਹੈ ਕਿ ਉਹ ਭਵਿੱਖ ਵਿੱਚ ਵੀ ਦੇਸ਼ ਲਈ ਕਈ ਮੈਚ ਖੇਡਣਗੇ।
ਵਿਰਾਟ ਕੋਹਲੀ ਦੇ ਨਾਮ ਟੈਸਟ ਕ੍ਰਿਕਟ ਵਿੱਚ ਭਾਰਤ ਲਈ ਸਭ ਤੋਂ ਵੱਧ ਦੋਹਰੇ ਸੈਂਕੜੇ ਲਗਾਉਣ ਦਾ ਰਿਕਾਰਡ ਹੈ। ਕਿੰਗ ਕੋਹਲੀ ਨੇ ਹੁਣ ਤੱਕ ਟੈਸਟ ਕ੍ਰਿਕਟ ਵਿੱਚ ਸੱਤ ਸੈਂਕੜੇ ਲਗਾਏ ਹਨ। ਇਸ ਸੂਚੀ 'ਚ ਵੀਰੇਂਦਰ ਸਹਿਵਾਗ ਦੂਜੇ ਨੰਬਰ 'ਤੇ ਹਨ। ਸਹਿਵਾਗ ਨੇ ਆਪਣੇ ਟੈਸਟ ਕਰੀਅਰ 'ਚ ਕੁੱਲ 6 ਸੈਂਕੜੇ ਲਗਾਏ ਸਨ।