ਪੜਚੋਲ ਕਰੋ
Advertisement

Sensex ਵਧਿਆ, ਪਰ ਰੁਪਿਆ ਹੋ ਗਿਆ ਧੜਾਮ
ਅੱਜ Share Market ਤੇਜ਼ੀ ਨਾਲ ਬੰਦ ਹੋਇਆ। ਅੱਜ ਜਿੱਥੇ ਸੈਂਸੈਕਸ ਕਰੀਬ 91.62 ਅੰਕਾਂ ਦੇ ਵਾਧੇ ਨਾਲ 61510.58 ਅੰਕਾਂ ਦੇ ਪੱਧਰ 'ਤੇ ਬੰਦ ਹੋਇਆ।
Share Market
1/5

ਅੱਜ Share Market ਤੇਜ਼ੀ ਨਾਲ ਬੰਦ ਹੋਇਆ। ਅੱਜ ਜਿੱਥੇ ਸੈਂਸੈਕਸ ਕਰੀਬ 91.62 ਅੰਕਾਂ ਦੇ ਵਾਧੇ ਨਾਲ 61510.58 ਅੰਕਾਂ ਦੇ ਪੱਧਰ 'ਤੇ ਬੰਦ ਹੋਇਆ। ਇਸ ਨਾਲ ਹੀ ਨਿਫਟੀ 23.10 ਅੰਕਾਂ ਦੇ ਵਾਧੇ ਨਾਲ 18267.30 ਦੇ ਪੱਧਰ 'ਤੇ ਬੰਦ ਹੋਇਆ। ਇਸ ਤੋਂ ਇਲਾਵਾ ਅੱਜ ਬੀਐੱਸਈ 'ਤੇ ਕੁੱਲ 3,627 ਕੰਪਨੀਆਂ ਦਾ ਕਾਰੋਬਾਰ ਹੋਇਆ, ਜਿਨ੍ਹਾਂ 'ਚੋਂ ਲਗਭਗ 1,868 ਸ਼ੇਅਰ ਵਧੇ ਅਤੇ 1,628 ਸ਼ੇਅਰ ਗਿਰਾਵਟ ਨਾਲ ਬੰਦ ਹੋਏ।
2/5

131 ਕੰਪਨੀਆਂ ਦੇ ਸ਼ੇਅਰਾਂ ਦੀ ਕੀਮਤ 'ਚ ਕੋਈ ਫਰਕ ਨਹੀਂ ਪਿਆ। ਜਦੋਂ ਕਿ ਅੱਜ 111 ਸਟਾਕ 52 ਹਫਤੇ ਦੇ ਉਪਰਲੇ ਪੱਧਰ 'ਤੇ ਬੰਦ ਹੋਏ ਹਨ। ਇਸ ਤੋਂ ਇਲਾਵਾ 70 ਸਟਾਕ ਆਪਣੇ 52 ਹਫਤੇ ਦੇ ਹੇਠਲੇ ਪੱਧਰ 'ਤੇ ਬੰਦ ਹੋਏ। ਇਸ ਤੋਂ ਇਲਾਵਾ 239 ਸ਼ੇਅਰਾਂ 'ਚ ਅੱਪਰ ਸਰਕਟ, ਜਦਕਿ 182 ਸ਼ੇਅਰਾਂ 'ਚ ਲੋਅਰ ਸਰਕਟ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਅੱਜ ਸ਼ਾਮ ਡਾਲਰ ਦੇ ਮੁਕਾਬਲੇ ਰੁਪਿਆ 18 ਪੈਸੇ ਦੀ ਕਮਜ਼ੋਰੀ ਨਾਲ 81.84 ਰੁਪਏ 'ਤੇ ਬੰਦ ਹੋਇਆ।
3/5

Top gainers of Nifty : ਅਪੋਲੋ ਹਸਪਤਾਲ ਦੇ ਸ਼ੇਅਰ ਕਰੀਬ 135 ਰੁਪਏ ਚੜ੍ਹ ਕੇ 4,605.20 ਰੁਪਏ 'ਤੇ ਬੰਦ ਹੋਏ। JSW ਸਟੀਲ ਦਾ ਸ਼ੇਅਰ ਲਗਭਗ 12 ਰੁਪਏ ਵਧ ਕੇ 720.55 ਰੁਪਏ 'ਤੇ ਬੰਦ ਹੋਇਆ।
4/5

SBI ਦੇ ਸ਼ੇਅਰ ਕਰੀਬ 9 ਰੁਪਏ ਚੜ੍ਹ ਕੇ 607.65 ਰੁਪਏ 'ਤੇ ਬੰਦ ਹੋਏ। HDFC ਲਾਈਫ ਦਾ ਸ਼ੇਅਰ ਕਰੀਬ 8 ਰੁਪਏ ਚੜ੍ਹ ਕੇ 547.65 ਰੁਪਏ 'ਤੇ ਬੰਦ ਹੋਇਆ। ਬਜਾਜ ਫਾਈਨਾਂਸ ਦਾ ਸ਼ੇਅਰ ਕਰੀਬ 95 ਰੁਪਏ ਵਧ ਕੇ 6,780.05 ਰੁਪਏ 'ਤੇ ਬੰਦ ਹੋਇਆ।
5/5

Top losers of Nifty: ਨਿਫਟੀ ਦੇ ਟਾਪ ਲੂਜ਼ਰ: ਅਡਾਨੀ ਐਂਟਰਪ੍ਰਾਈਜ਼ ਦੇ ਸ਼ੇਅਰ 131 ਰੁਪਏ ਡਿੱਗ ਕੇ 3,903.30 ਰੁਪਏ 'ਤੇ ਬੰਦ ਹੋਏ। ਪਾਵਰ ਗਰਿੱਡ ਕਾਰਪੋਰੇਸ਼ਨ ਦਾ ਸ਼ੇਅਰ ਕਰੀਬ 3 ਰੁਪਏ ਡਿੱਗ ਕੇ 215.15 ਰੁਪਏ 'ਤੇ ਬੰਦ ਹੋਇਆ। ਅਡਾਨੀ ਪੋਰਟਸ ਦਾ ਸ਼ੇਅਰ ਕਰੀਬ 9 ਰੁਪਏ ਡਿੱਗ ਕੇ 873.60 ਰੁਪਏ 'ਤੇ ਬੰਦ ਹੋਇਆ। ਹੀਰੋ ਮੋਟੋਕਾਰਪ ਦਾ ਸ਼ੇਅਰ ਕਰੀਬ 27 ਰੁਪਏ ਦੀ ਗਿਰਾਵਟ ਨਾਲ 2,658.85 ਰੁਪਏ 'ਤੇ ਬੰਦ ਹੋਇਆ। ਟੈੱਕ ਮਹਿੰਦਰਾ ਦਾ ਸ਼ੇਅਰ ਕਰੀਬ 7 ਰੁਪਏ ਡਿੱਗ ਕੇ 1,044.05 ਰੁਪਏ 'ਤੇ ਬੰਦ ਹੋਇਆ।
Published at : 23 Nov 2022 04:42 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਜਲੰਧਰ
ਸਪੋਰਟਸ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
