ਰਿਲਾਇੰਸ, ਐਚਡੀਐਫਸੀ, ਏਅਰਟੈਲ, ਵੋਡਾਫੋਨ ਸਣੇ ਇਨ੍ਹਾਂ 10 ਕੰਪਨੀਆਂ 'ਤੇ ਸਭ ਤੋਂ ਵੱਧ ਕਰਜ਼ਾ
10 ਵੇਂ ਨੰਬਰ 'ਤੇ ਏਅਰਟੈਲ: ਰਿਲਾਇੰਸ ਜਿਓ ਦੇ ਆਉਣ ਤੋਂ ਬਾਅਦ ਤੋਂ ਭਾਰਤੀ ਏਅਰਟੈਲ ਦਾ 1,25,428 ਕਰੋੜ ਰੁਪਏ ਦਾ ਕਰਜ਼ਾ ਹੈ। ਹਾਲ ਹੀ ਵਿੱਚ ਕੰਪਨੀ ਨੇ ਕਿਹਾ ਕਿ ਉਸ ਨੇ 13,000 ਕਰੋੜ ਰੁਪਏ ਦਾ ਏਜੀਆਰ ਬਕਾਇਆ ਅਦਾ ਕੀਤਾ ਹੈ। ਸਾਲ 2019 'ਚ ਕੰਪਨੀ ਨੂੰ 1,332 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ।
Download ABP Live App and Watch All Latest Videos
View In Appਲਾਰਸਨ ਐਂਡ ਟਰੂਬੋ ਵੀ ਕਰਜ਼ੇ 'ਚ: ਲਾਰਸਨ ਐਂਡ ਟਰੂਬੋ ਇੰਜਨੀਅਰਿੰਗ, ਆਈਟੀ ਸੈਕਟਰ ਦੀ ਉਸਾਰੀ ਦਾ ਕੰਮ ਕਰਦੀ ਹੈ। ਇਸ ਕੰਪਨੀ ਦਾ ਕਰਜ਼ਾ 1 ਲੱਖ 25 ਹਜ਼ਾਰ ਕਰੋੜ ਰੁਪਏ ਹੈ। 1938 'ਚ ਬਣੀ ਇਸ ਕੰਪਨੀ ਦਾ ਸਾਲ 2019 'ਚ 10,237 ਕਰੋੜ ਰੁਪਏ ਦਾ ਮੁਨਾਫਾ ਹੋਇਆ ਸੀ।
ਵੋਡਾਫੋਨ 'ਤੇ ਵੀ ਕਰਜ਼ਾ ਤੇ ਨੁਕਸਾਨ ਵੀ: ਹਾਲ ਹੀ ਸਮੇਂ 'ਚ ਸਭ ਤੋਂ ਜ਼ਿਆਦਾ ਚਰਚਿਤ ਟੈਲੀਕਾਮ ਕੰਪਨੀ ਵੋਡਾਫੋਨ ਆਈਡੀਆ 'ਤੇ 1.26 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਇਹ ਕਰਜ਼ੇ ਦੇ ਮਾਮਲੇ 'ਚ ਇਸ ਵੇਲੇ 8 ਵੇਂ ਨੰਬਰ 'ਤੇ ਹੈ। ਵੋਡਾਫੋਨ ਨੇ ਹਾਲ ਹੀ ਵਿੱਚ ਭਾਰਤ ਨਾਲ ਵਪਾਰ ਨੂੰ ਮਜ਼ਬੂਤ ਕਰਨ ਬਾਰੇ ਗੱਲ ਕੀਤੀ ਸੀ।
ਪਾਵਰ ਗਰਿੱਡ ਕਾਰਪੋਰੇਸ਼ਨ: ਇੱਕ ਹੋਰ ਸਰਕਾਰੀ ਮਹਾਰਾਤਨਾ ਕੰਪਨੀ, ਪਾਵਰ ਗਰਿੱਡ ਕਾਰਪੋਰੇਸ਼ਨ 1.46 ਲੱਖ ਕਰੋੜ ਰੁਪਏ ਦੇ ਕਰਜ਼ੇ ਨਾਲ 7ਵੇਂ ਨੰਬਰ 'ਤੇ ਹੈ। 1989 'ਚ ਸਥਾਪਤ ਕੀਤੀ ਗਈ ਇਸ ਕੰਪਨੀ 'ਚ ਸਰਕਾਰ ਦੀ ਕਰੀਬ 54 ਪ੍ਰਤੀਸ਼ਤ ਹਿੱਸੇਦਾਰੀ ਹੈ।
NTPC ‘ਤੇ ਵੀ ਵੱਡਾ ਕਰਜ਼ਾ: ਦੇਸ਼ ਦੀ ਸਭ ਤੋਂ ਵੱਡੀ ਬਿਜਲੀ ਉਤਪਾਦਨ ਵਾਲੀ ਕੰਪਨੀ ਐਨਟੀਪੀਸੀ ‘ਤੇ 1 ਲੱਖ 61 ਹਜ਼ਾਰ ਕਰੋੜ ਦਾ ਕਰਜ਼ਾ ਹੈ। 1975 ‘ਚ ਸਥਾਪਿਤ ਕੀਤੀ ਗਈ ਇਹ ਕੰਪਨੀ ਬਿਜਲੀ ਉਤਪਾਦਨ ਦੇ ਮਾਮਲੇ ਵਿਚ ਦੇਸ਼ ‘ਚ ਟਾਪ ਦੀਆਂ ਕੰਪਨੀਆਂ ਚੋਂ ਇੱਕ ਹੈ।
ਐਲਆਈਸੀ ਹਾਊਸਿੰਗ ਫਾਈਨੈਂਸ: ਜੀਵਨ ਬੀਮਾ ਨਿਗਮ ਦੀ ਸਹਾਇਕ ਕੰਪਨੀ ਐਲਆਈਸੀ ਹਾਊਸਿੰਗ ਫਾਈਨੈਂਸ 'ਤੇ 1.68 ਲੱਖ ਰੁਪਏ ਦਾ ਕਰਜ਼ਾ ਹੈ। ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਐਲਆਈਸੀ ਕੋਲ ਇਸ ਵਿੱਚ 40 ਪ੍ਰਤੀਸ਼ਤ ਦੇ ਕਰੀਬ ਹਿੱਸਾ ਹੈ। ਪਿਛਲੇ 4 ਸਾਲਾਂ 'ਚ ਇਸ ਕੰਪਨੀ 'ਤੇ ਕਰਜ਼ੇ ਦਾ ਬੋਝ 75% ਵਧਿਆ ਹੈ।
ਸਰਕਾਰੀ ਕੰਪਨੀ ਆਰਈਸੀ ਚੌਥੇ ਨੰਬਰ 'ਤੇ: 2 ਲੱਖ 44 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਨਾਲ ਰਾਜ ਬਿਜਲੀ ਕੰਪਨੀ ਦਿਹਾਤੀ ਬਿਜਲੀਕਰਨ ਨਿਗਮ ਯਾਨੀ ਆਰਈਸੀ ਚੌਥੇ ਨੰਬਰ 'ਤੇ ਹੈ। ਪੀਐਫਸੀ ਦੀ ਇਸ ਕੰਪਨੀ 'ਚ 52 ਪ੍ਰਤੀਸ਼ਤ ਹਿੱਸੇਦਾਰੀ ਹੈ, ਜੋ ਕਰਜ਼ੇ ਦੇ ਮਾਮਲੇ 'ਚ ਪਹਿਲੇ ਨੰਬਰ 'ਤੇ ਹੈ।
ਤੀਜੇ ਨੰਬਰ 'ਤੇ HDFC: ਕਈ ਸੈਕਟਰਾਂ 'ਚ ਦਖਲ ਦੇਣ ਵਾਲੀ ਐਚਡੀਐਫਸੀ ਦਾ ਕਰਜ਼ਾ 2,79,683 ਕਰੋੜ ਰੁਪਏ ਹੈ। ਇਹ ਕੰਪਨੀ ਦੇਸ਼ 'ਚ ਕਰਜ਼ੇ ਦੇ ਮਾਮਲੇ ਵਿਚ ਤੀਜੇ ਨੰਬਰ 'ਤੇ ਹੈ।
ਰਿਲਾਇੰਸ ਇੰਡਸਟਰੀਜ਼ ਲਿਮਟਿਡ: ਦੇਸ਼ ਦੇ ਸਭ ਤੋਂ ਅਮੀਰ ਕਾਰਪੋਰੇਟ ਸਮੂਹ ਰਿਲਾਇੰਸ ਇੰਡਸਟਰੀਜ਼ ਲਿਮਟਿਡ 'ਤੇ 2.87 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ।
ਪਾਵਰ ਫਾਈਨੈਂਸ ਕਾਰਪੋਰੇਸ਼ਨ: ਜਨਤਕ ਖੇਤਰ ਦੀ ਇਸ ਕੰਪਨੀ ਦਾ ਵਿੱਤੀ ਸਾਲ 2019 ਵਿੱਚ 5,25,359 ਕਰੋੜ ਰੁਪਏ ਦਾ ਵੱਡਾ ਕਰਜ਼ਾ ਹੈ। ਹਾਲਾਂਕਿ, ਜਨਤਕ ਖੇਤਰ ਦੇ ਉੱਦਮ ਵਿਭਾਗ ਦੇ ਇੱਕ ਸਰਵੇਖਣ ਮੁਤਾਬਕ ਮੁਨਾਫਾ ਕਮਾਉਣ ਦੇ ਮਾਮਲੇ ਵਿੱਚ ਇਹ 8 ਨੰਬਰ ਦੀ ਸਰਕਾਰੀ ਕੰਪਨੀ ਹੈ।
ਜਿਹੜੀਆਂ ਕੰਪਨੀਆਂ ਕਰਜ਼ੇ ਮੋੜਨ 'ਚ ਡਿਫਾਲਟਰ ਸਾਬਤ ਹੋਈਆਂ ਹਨ, ਉਨ੍ਹਾਂ ਨੂੰ ਯੈਸ ਬੈਂਕ 'ਚ ਸੰਕਟ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਹਾਲਾਂਕਿ, ਇੱਥੇ ਬਹੁਤ ਸਾਰੀਆਂ ਲਾਭਕਾਰੀ ਕੰਪਨੀਆਂ ਹਨ, ਜੋ ਕਿ ਕਾਰੋਬਾਰ ਦੇ ਨਾਲ ਨਾਲ ਕਰਜ਼ੇ ਵਿੱਚ ਵੀ ਅੱਗੇ ਹਨ।
- - - - - - - - - Advertisement - - - - - - - - -