Vande Bharat Express: 5 ਘੰਟੇ 20 ਮਿੰਟ 'ਚ ਪੂਰੀ ਹੋਵੇਗੀ 343 ਕਿਲੋਮੀਟਰ ਦੀ ਦੂਰੀ, ਮੁੰਬਈ ਨੂੰ ਮਿਲਣਗੀਆਂ ਦੋ ਹੋਰ ਵੰਦੇ ਭਾਰਤ ਐਕਸਪ੍ਰੈੱਸ, ਦੇਖੋ ਤਸਵੀਰਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਨ੍ਹਾਂ ਟਰੇਨਾਂ ਨੂੰ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਲ (CSMT) ਤੋਂ ਹਰੀ ਝੰਡੀ ਦਿਖਾਈ। ਇਨ੍ਹਾਂ ਵਿੱਚੋਂ ਇੱਕ ਟਰੇਨ ਮੁੰਬਈ ਤੋਂ ਸਾਈਨਗਰ ਸ਼ਿਰਡੀ ਤੱਕ ਚੱਲੇਗੀ ਅਤੇ ਦੂਜੀ ਟਰੇਨ ਸੋਲਪੁਰ ਲਈ ਚੱਲੇਗੀ।
Download ABP Live App and Watch All Latest Videos
View In Appਇਸ ਟਰੇਨ 'ਚ 16 ਕੋਚ ਹਨ, ਜਿਨ੍ਹਾਂ 'ਚ 1,128 ਯਾਤਰੀ ਸਫਰ ਕਰ ਸਕਦੇ ਹਨ। ਮਹਾਰਾਸ਼ਟਰ 'ਚ ਪਹਿਲਾਂ ਹੀ ਅਹਿਮਦਾਬਾਦ ਤੋਂ ਮਹਾਰਾਸ਼ਟਰ ਤੱਕ ਟਰੇਨ ਚੱਲਦੀ ਹੈ।
ਵੰਦੇ ਭਾਰਤ ਐਕਸਪ੍ਰੈੱਸ ਟਰੇਨ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਸਕਦੀ ਹੈ। ਫਿਲਹਾਲ ਇਸ ਨੂੰ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚਲਾਇਆ ਜਾ ਰਿਹਾ ਹੈ।
ਸੀਐਸਐਮਟੀ-ਸਾਈਨਗਰ ਸ਼ਿਰਡੀ ਵੰਦੇ ਭਾਰਤ ਐਕਸਪ੍ਰੈੱਸ ਮੰਗਲਵਾਰ ਨੂੰ ਨਹੀਂ ਚੱਲੇਗੀ ਅਤੇ ਇਹ ਸੀਐਸਐਮਟੀ ਤੋਂ ਸਵੇਰੇ 6.20 ਵਜੇ ਰਵਾਨਾ ਹੋਵੇਗੀ ਅਤੇ ਸਵੇਰੇ 11.40 ਵਜੇ ਸਾਈਨਗਰ ਸ਼ਿਰਡੀ ਪਹੁੰਚੇਗੀ।
CSMT-ਸੋਲਾਪੁਰ ਵੰਦੇ ਭਾਰਤ ਐਕਸਪ੍ਰੈਸ ਵੀ ਹਫ਼ਤੇ ਵਿੱਚ ਛੇ ਦਿਨ ਚੱਲੇਗੀ ਭਾਵ ਬੁੱਧਵਾਰ ਨੂੰ ਨਹੀਂ ਚੱਲੇਗੀ। ਇਹ ਸਵੇਰੇ 6.05 ਵਜੇ ਸੋਲਾਪੁਰ ਤੋਂ ਰਵਾਨਾ ਹੋਵੇਗੀ ਅਤੇ 12.35 ਵਜੇ ਸੀਐਸਐਮਟੀ ਪਹੁੰਚੇਗੀ।
CSMT ਤੋਂ ਸਾਈਨਗਰ ਸ਼ਿਰਡੀ ਤੱਕ ਵੰਦੇ ਭਾਰਤ ਐਕਸਪ੍ਰੈੱਸ ਰੇਲ ਦਾ ਕਿਰਾਇਆ ਚੇਅਰ ਕਾਰ ਲਈ 840 ਰੁਪਏ ਅਤੇ ਐਗਜ਼ੀਕਿਊਟਿਵ ਚੇਅਰ ਕਾਰ ਲਈ 1670 ਰੁਪਏ ਹੋਵੇਗਾ। ਇਸ ਦੇ ਨਾਲ ਹੀ ਕੇਟਰਿੰਗ ਦੀ ਸਹੂਲਤ ਦੇ ਨਾਲ ਇਹ ਕਿਰਾਇਆ 975 ਰੁਪਏ ਅਤੇ 1840 ਰੁਪਏ ਹੋਵੇਗਾ।
CSMT ਤੋਂ ਸੋਲਪੁਰ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਦਾ ਕਿਰਾਇਆ ਚੇਅਰ ਕਾਰ ਲਈ 1,000 ਰੁਪਏ ਤੇ ਐਗਜ਼ੀਕਿਊਟਿਵ ਚੇਅਰ ਕਾਰ ਲਈ 2,015 ਰੁਪਏ ਹੋਵੇਗਾ। ਕੇਟਰਿੰਗ ਦੀ ਸਹੂਲਤ ਵਾਲਾ ਕਿਰਾਇਆ 1,300 ਰੁਪਏ ਅਤੇ 2,365 ਰੁਪਏ ਹੋਵੇਗਾ।