Habtoor Tower Dubai: ਬੁਰਜ ਖਲੀਫਾ ਨੂੰ ਟੱਕਰ ਦੇਵੇਗਾ ਇਹ ਟਾਵਰ, ਦੁਬਈ 'ਚ ਬਣੇਗਾ ਨਵਾਂ ਰਿਕਾਰਡ, ਦੇਖੋ ਤਸਵੀਰਾਂ
ਦੁਬਈ ਅੱਜ ਦੁਨੀਆ ਦੇ ਸਭ ਤੋਂ ਆਲੀਸ਼ਾਨ ਸ਼ਹਿਰਾਂ ਵਿੱਚੋਂ ਇੱਕ ਬਣ ਗਿਆ ਹੈ। ਇਸ ਸ਼ਹਿਰ ਨੂੰ ਵਿੱਤੀ ਕੇਂਦਰ ਵਜੋਂ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਦੁਬਈ ਦੀ ਇਕ ਹੋਰ ਪਛਾਣ ਅਸਮਾਨ ਛੂਹਣ ਵਾਲੀਆਂ ਇਮਾਰਤਾਂ ਤੋਂ ਹੈ। ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਇਸ ਸ਼ਹਿਰ ਵਿੱਚ ਹੈ। ਹੁਣ ਇਹ ਸ਼ਹਿਰ ਨਵਾਂ ਕਾਰਨਾਮਾ ਕਰਨ ਜਾ ਰਿਹਾ ਹੈ।
Download ABP Live App and Watch All Latest Videos
View In Appਅਲ-ਹਬਤੂਰ ਗਰੁੱਪ, ਜੋ ਕਈ ਸੈਕਟਰਾਂ ਵਿੱਚ ਕਾਰੋਬਾਰ ਕਰਦਾ ਹੈ, ਦੁਬਈ ਵਿੱਚ ਇੱਕ ਸਕਾਈਸਕ੍ਰੈਪਰ ਬਣਾਉਣ ਜਾ ਰਿਹਾ ਹੈ। ਇਸ ਇਮਾਰਤ ਨੂੰ ਹੈਬਤੂਰ ਟਾਵਰ ਵਜੋਂ ਜਾਣਿਆ ਜਾਵੇਗਾ। ਇੱਕ ਵਾਰ ਤਿਆਰ ਹੋਣ 'ਤੇ, ਇਸ ਟਾਵਰ ਨੂੰ ਦੁਨੀਆ ਦੀ ਸਭ ਤੋਂ ਉੱਚੀ ਰਿਹਾਇਸ਼ੀ ਇਮਾਰਤ ਵਜੋਂ ਮਾਨਤਾ ਦਿੱਤੀ ਜਾਵੇਗੀ।
ਅਲ-ਹਬਤੂਰ ਗਰੁੱਪ ਨੇ ਹਾਲ ਹੀ ਵਿੱਚ ਇਸ ਟਾਵਰ ਦਾ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਕਿ ਉਸ ਦਾ ਪ੍ਰਸਤਾਵਿਤ ਅਲ-ਹਬਤੂਰ ਟਾਵਰ ਸ਼ੇਖ ਜ਼ਾਇਦ ਰੋਡ 'ਤੇ ਸਥਿਤ ਹੋਵੇਗਾ, ਜੋ ਦੁਬਈ ਦੇ ਸਭ ਤੋਂ ਪ੍ਰਮੁੱਖ ਸਥਾਨਾਂ ਵਿੱਚੋਂ ਇੱਕ ਹੈ। ਇਸ ਦੇ ਨਾਲ ਹੀ ਇਹ ਟਾਵਰ ਦੁਬਈ ਵਾਟਰ ਕੈਨਾਲ ਦੇ ਕੰਢੇ ‘ਤੇ ਵੀ ਹੋਵੇਗਾ।
ਅਲ ਹਬਤੂਰ ਗਰੁੱਪ ਦੇ ਮੁਤਾਬਕ ਇਸ ਬਿਲਡਿੰਗ ਦਾ ਬਿਲਟ-ਅੱਪ ਏਰੀਆ 3,517,313 ਵਰਗ ਫੁੱਟ ਹੋਵੇਗਾ। ਇਸ ਦੀਆਂ ਜ਼ਮੀਨ ਤੋਂ ਉੱਪਰ 81 ਮੰਜ਼ਿਲਾਂ ਹੋਣਗੀਆਂ। ਕੰਪਨੀ ਦਾ ਕਹਿਣਾ ਹੈ ਕਿ ਉਹ ਇਸ ਟਾਵਰ ਦੇ ਨਿਰਮਾਣ ਦਾ ਪ੍ਰੋਜੈਕਟ 36 ਮਹੀਨਿਆਂ ਵਿੱਚ ਪੂਰਾ ਕਰੇਗੀ।
ਅਲ-ਹਬਤੂਰ ਗਰੁੱਪ ਦੇ ਸੰਸਥਾਪਕ ਚੇਅਰਮੈਨ ਖਲਾਫ ਅਲ ਹਬਤੂਰ ਖੁਦ ਬਿਲਡਰ ਭਾਵ ਠੇਕੇਦਾਰ ਰਹਿ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਸ਼ਾਨਦਾਰ ਇਮਾਰਤ ਦੀ ਨੀਂਹ ਆਪਣੇ ਹੱਥਾਂ ਨਾਲ ਰੱਖਣਗੇ ਅਤੇ ਦੱਸਣਗੇ ਕਿ ਇਸ ਟਾਵਰ ਦੀ ਉਸਾਰੀ ਵਿਚ ਕਿਹੜੀਆਂ ਅਤਿ-ਆਧੁਨਿਕ ਤਕਨੀਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਖਲਾਫ ਅਲ ਹਬਤੂਰ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਕੰਪਨੀ ਉੱਚ ਗੁਣਵੱਤਾ ਦੇ ਮਿਆਰਾਂ ਦੇ ਨਾਲ ਰਿਕਾਰਡ ਸਮੇਂ ਵਿੱਚ ਪ੍ਰੋਜੈਕਟ ਨੂੰ ਪੂਰਾ ਕਰੇਗੀ। ਖਲਾਫ ਅਲ ਹਬਤੂਰ ਦੀ ਕੰਪਨੀ ਕਈ ਖੇਤਰਾਂ ਵਿੱਚ ਕਾਰੋਬਾਰ ਕਰਦੀ ਹੈ। ਕੰਪਨੀ ਕਈ ਥਾਵਾਂ 'ਤੇ ਆਲੀਸ਼ਾਨ ਹੋਟਲ ਚਲਾਉਂਦੀ ਹੈ ਅਤੇ ਲਗਜ਼ਰੀ ਕਾਰਾਂ ਦੇ ਸ਼ੋਅਰੂਮ ਵੀ ਹਨ।
ਅਲ-ਹਬਤੂਰ ਗਰੁੱਪ ਦਾ ਕਹਿਣਾ ਹੈ ਕਿ ਹਬਤੂਰ ਟਾਵਰ ਨੂੰ ਬਣਾਉਣ ਲਈ ਕਈ ਅਜਿਹੀਆਂ ਤਕਨੀਕਾਂ ਦੀ ਵਰਤੋਂ ਕੀਤੀ ਜਾਵੇਗੀ, ਜਿਨ੍ਹਾਂ ਦੀ ਵਰਤੋਂ ਹੁਣ ਤੱਕ ਯੂਏਈ ਵਿੱਚ ਨਹੀਂ ਕੀਤੀ ਗਈ ਹੈ। ਇਸ ਵਿੱਚ 15 ਮੀਟਰ ਉੱਚੇ ਸਟੀਲ ਕਾਲਮ ਦੇ ਨਾਲ 80 ਮੀਟਰ ਡੂੰਘੀ ਫਾਊਂਡੇਸ਼ਨ ਸਿਸਟਮ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਨਾਲ ਨਿਰਮਾਣ ਵਿਚ ਘੱਟੋ-ਘੱਟ 6 ਮਹੀਨੇ ਦੀ ਬਚਤ ਹੋਵੇਗੀ।