ਪੰਜਾਬ 'ਚ ਨਸ਼ਾ ਵੇਚਣ ਵਾਲਿਆਂ ਦੀ ਨਹੀਂ ਹੁਣ ਖੈਰ, ਪੰਜਾਬ ਪੁਲਿਸ ਤੇ BSF ਚਲਾ ਰਹੀ ਸਾਂਝੇ ਸਰਚ ਅਪਰੇਸ਼ਨ, ਵੇਖੋ ਤਸਵੀਰਾਂ
ਮੋਗਾ: ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਆਪ ਸਰਕਾਰ ਨੇ ਜੋ ਪ੍ਰਣ ਲਿਆ ਸੀ ਉਹ ਹੁਣ ਕੁੱਝ ਕੁੱਝ ਵਿਖਾਈ ਦੇਣ ਲੱਗਾ ਹੈ।
Download ABP Live App and Watch All Latest Videos
View In Appਮੁੱਖ ਮੰਤਰੀ ਭਗਵੰਤ ਮਾਨ ਨੇ ਆਦੇਸ਼ ਦਿੱਤੇ ਸੀ ਕਿ ਜਿਸ ਇਲਾਕੇ 'ਚ ਨਸ਼ਾ ਵਿਕਦਾ ਮਿਲ ਗਿਆ ਤਾਂ ਉਸ ਇਲਾਕੇ ਦਾ ਥਾਣੇਦਾਰ ਜ਼ਿੰਮੇਵਾਰ ਹੋਏਗਾ।
ਹੁਣ ਪੁਲਿਸ ਵੀ ਡਰ ਰਹੀ ਹੈ ਕਿ ਉਨ੍ਹਾਂ ਦੇ ਇਲਾਕੇ 'ਚ ਕੋਈ ਨਸ਼ੇ ਦਾ ਸੌਦਾਗਰ ਨਾ ਹੋਵੇ।
ਇਸ ਦੇ ਚੱਲਦੇ ਪੁਲਿਸ ਨੇ ਹੁਣ ਮੋਗਾ ਦੇ ਕਈ ਇਲਾਕਿਆਂ 'ਚ ਸਰਚ ਅਪਰੇਸ਼ਨ ਚਲਾਇਆ।
ਅੱਜ ਮੋਗਾ ਪੁਲਿਸ ਨੇ ਥਾਣਾ 2 ਦੇ ਐਸਐੱਚਓ ਲਕਛਮਣ ਸਿੰਘ ਅਤੇ ਡੀਐੱਸਪੀ ਵਰਿੰਦਰ ਸਿੰਘ ਨੇ ਬੀਐੱਸਐਫ ਦੇ ਜਵਾਨਾਂ ਨੂੰ ਨਾਲ ਲੈ ਕੇ ਮੋਗਾ ਦੀ ਸਾਧਿਆ ਵਾਲੀ ਬਸਤੀ ਲਾਲ ਸਿੰਘ ਰੋੜ 'ਤੇ ਘਰ ਘਰ ਜਾ ਸਰਚ ਅਭਿਆਨ ਕੀਤਾ।
ਇਸ ਇਲਾਕੇ 'ਚ ਪਹਿਲਾਂ ਵੀ 16 ਲੋਕਾਂ ਉੱਤੇ ਮਾਮਲੇ ਦਰਜ ਕੀਤੇ ਗਏ ਸੀ।
ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ ਉਹ ਪੁਲਿਸ ਹੁਣ ਪੂਰੀ ਤਰ੍ਹਾਂ ਤੋਂ ਸਖ਼ਤ ਹੋ ਗਈ ਹੈ
ਕਿਸੇ ਵੀ ਨਸ਼ਾ ਵੇਚਣ ਵਾਲੇ ਨੂੰ ਨਾ ਬਖਸ਼ਣ ਦੀ ਗੱਲ ਕਹਿ ਰਹੀ ਹੈ।
Punjab News
Punjab News