Indian Flag: ਅੰਮ੍ਰਿਤਸਰ 'ਚ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ!
ਮੌਜੂਦਾ ਸਮੇਂ 'ਚ ਭਾਰਤੀ ਤਿਰੰਗੇ ਦੇ ਖੰਭੇ ਦੀ ਉਚਾਈ 360 ਫੁੱਟ ਸੀ, ਜਦਕਿ ਪਾਕਿਸਤਾਨ ਦੇ ਝੰਡੇ ਦੇ ਖੰਭੇ ਦੀ ਉਚਾਈ 400 ਫੁੱਟ ਹੈ। ਇਸ ਕਰਕੇ ਹੁਣ ਗੋਲਡਨ ਗੇਟ ਦੇ ਸਾਹਮਣੇ ਭਾਰਤ ਦਾ 418 ਫੁੱਟ ਉੱਚਾ ਝੰਡਾ ਪੋਲ ਤਿਆਰ ਹੈ ਤੇ ਉਦਘਾਟਨ ਦੀ ਉਡੀਕ 'ਚ ਹੈ।
Download ABP Live App and Watch All Latest Videos
View In Appਹਾਸਲ ਜਾਣਕਾਰੀ ਅਨੁਸਾਰ ਇਹ ਉਦਘਾਟਨ ਕੁਝ ਦਿਨਾਂ ਵਿੱਚ ਹੋਣਾ ਸੀ ਪਰ ਕੁਝ ਕਾਰਨਾਂ ਕਰਕੇ ਇਸ ਨੂੰ ਟਾਲ ਦਿੱਤਾ ਗਿਆ ਹੈ ਪਰ ਜਲਦੀ ਹੀ ਇਸ 418 ਫੁੱਟ ਉੱਚੇ ਝੰਡੇ ਵਾਲੇ ਖੰਭੇ 'ਤੇ ਭਾਰਤੀ ਤਿਰੰਗਾ ਲਹਿਰਾਉਂਦਾ ਨਜ਼ਰ ਆਵੇਗਾ। ਇਹ ਫਲੈਗ ਪੋਲ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨਐਚਏਆਈ) ਵੱਲੋਂ 3.5 ਕਰੋੜ ਰੁਪਏ ਵਿੱਚ ਲਗਾਇਆ ਗਿਆ ਹੈ।
ਇਹ ਫਲੈਗ ਪੋਲ ਗੋਲਡਨ ਗੇਟ ਦੇ ਬਿਲਕੁਲ ਸਾਹਮਣੇ 360 ਫੁੱਟ ਉੱਚੇ ਪੁਰਾਣੇ ਝੰਡੇ ਵਾਲੇ ਖੰਭੇ ਤੋਂ 100 ਮੀਟਰ ਦੀ ਦੂਰੀ 'ਤੇ ਲਾਇਆ ਗਿਆ ਹੈ। ਇਸ ਲਈ ਜ਼ਮੀਨ ਤੋਂ 4 ਫੁੱਟ ਉੱਚਾ ਆਧਾਰ ਬਣਾਇਆ ਗਿਆ ਹੈ, ਜਿਸ 'ਤੇ ਇਹ ਪੋਲ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ 2017 ਵਿੱਚ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਵੱਲੋਂ ਪੁਰਾਣੇ ਝੰਡੇ ਵਾਲੇ ਖੰਭੇ ਨੂੰ ਬਣਾਇਆ ਗਿਆ ਸੀ।
ਦੱਸ ਦਈਏ ਕਿ ਭਾਰਤ ਨੇ 2017 'ਚ 360 ਫੁੱਟ ਉੱਚਾ ਝੰਡਾ ਖੰਭਾ ਲਾਉਣ ਤੋਂ ਬਾਅਦ ਉਸੇ ਸਾਲ ਪਾਕਿਸਤਾਨ ਨੇ ਆਪਣੀ ਸਰਹੱਦ 'ਤੇ 400 ਫੁੱਟ ਉੱਚਾ ਝੰਡਾ ਖੰਭਾ ਲਾਇਆ ਸੀ। ਪਾਕਿਸਤਾਨ ਵੱਲੋਂ ਝੰਡਾ ਲਹਿਰਾਉਣ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਕਾਫੀ ਵਿਵਾਦ ਹੋਇਆ ਸੀ।
ਹੁਣ ਤੱਕ ਕਰਨਾਟਕ ਦੇ ਬੇਲਗਾਮ ਵਿੱਚ ਦੇਸ਼ ਦਾ ਸਭ ਤੋਂ ਉੱਚਾ ਝੰਡਾ ਲਹਿਰਾਇਆ ਜਾ ਰਿਹਾ ਹੈ ਜਿਸ ਦੀ ਉਚਾਈ 110 ਮੀਟਰ ਯਾਨੀ 360.8 ਫੁੱਟ ਹੈ, ਜੋ ਅਟਾਰੀ ਸਰਹੱਦ 'ਤੇ ਹੁਣ ਤੱਕ ਲਹਿਰਾਏ ਗਏ ਤਿਰੰਗੇ ਤੋਂ ਮਹਿਜ਼ .8 ਫੁੱਟ ਜ਼ਿਆਦਾ ਹੈ ਪਰ ਨਵੇਂ ਝੰਡੇ ਦੇ ਪੋਲ ਦੇ ਉਦਘਾਟਨ ਤੋਂ ਬਾਅਦ ਅਟਾਰੀ ਸਰਹੱਦ 'ਤੇ ਸਭ ਤੋਂ ਉੱਚਾ ਤਿਰੰਗਾ ਲਹਿਰਾਇਆ ਜਾਵੇਗਾ।