Indian Hockey Team ਤਗਮੇ ਲੈ ਕੇ ਪਹੁੰਚੀ ਅੰਮ੍ਰਿਤਸਰ, ਹੋਇਆ ਸ਼ਾਨਦਾਰ ਸਵਾਗਤ, ਦਰਬਾਰ ਸਾਹਿਬ ਨਤਮਸਤਕ ਹੋ ਕੇ ਕੀਤਾ ਸ਼ੁਕਰਾਨਾ, ਵੇਖੋ ਸ਼ਾਨਦਾਰ ਤਸਵੀਰਾਂ
ABP Sanjha
Updated at:
11 Aug 2024 11:11 AM (IST)
1
ਪੈਰਿਸ ਓਲੰਪਿਕ 'ਚ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਭਾਰਤੀ ਪੁਰਸ਼ ਹਾਕੀ ਟੀਮ ਐਤਵਾਰ ਨੂੰ ਅੰਮ੍ਰਿਤਸਰ ਪਹੁੰਚੀ।
Download ABP Live App and Watch All Latest Videos
View In App2
ਅੰਮ੍ਰਿਤਸਰ ਹਵਾਈ ਅੱਡੇ 'ਤੇ ਭਾਰਤੀ ਖਿਡਾਰੀਆਂ ਦਾ ਢੋਲ-ਢਮਾਕੇ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ।
3
ਭਾਰਤੀ ਖਿਡਾਰੀਆਂ ਦਾ ਇੰਤਜ਼ਾਰ ਕਰਨ ਲਈ ਸਵੇਰ ਤੋਂ ਹੀ ਪ੍ਰਸ਼ੰਸਕ ਹਵਾਈ ਅੱਡੇ ਦੇ ਬਾਹਰ ਇਕੱਠੇ ਹੋ ਗਏ ਸਨ।
4
ਇਸ ਤੋਂ ਇਲਾਵਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਹਰਭਜਨ ਸਿੰਘ ਈ.ਟੀ.ਓ ਵੀ ਟੀਮ ਦਾ ਸਵਾਗਤ ਕਰਨ ਪਹੁੰਚੇ।
5
ਇਸ ਭਾਰਤੀ ਹਾਕੀ ਟੀਮ ਵਿੱਚ ਪੰਜਾਬ ਦੇ 10 ਖਿਡਾਰੀ ਹਨ।
6
ਜਿਨ੍ਹਾਂ ਦੇ ਮਾਪੇ ਵੀ ਉਨ੍ਹਾਂ ਨੂੰ ਰਿਸੀਵ ਕਰਨ ਲਈ ਏਅਰਪੋਰਟ ਪਹੁੰਚੇ।
7
ਇਹ ਬਹੁਤ ਹੀ ਭਾਵੁਕ ਪਲ ਸੀ। ਭਾਰਤੀ ਟੀਮ ਦੇ ਖਿਡਾਰੀ ਆਉਂਦਿਆਂ ਹੀ ਸਿੱਧੇ ਹਰਿਮੰਦਰ ਸਾਹਿਬ ਨਤਮਸਤਕ ਹੋਏ।
8
ਜਿੱਥੇ ਉਨ੍ਹਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਅਤੇ ਗੁਰੂਆਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ।