Rachel Gupta: ਜਾਣੋ ਕੌਣ ਹੈ ਜਲੰਧਰ ਦੀ ਧੀ ਰੇਚਲ, ਜਿਸ ਨੇ ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਖਿਤਾਬ ਜਿੱਤ ਰਚਿਆ ਇਤਿਹਾਸ
ਥਾਈਲੈਂਡ ਦੇ ਬੈਂਕਾਕ 'ਚ ਹੋਏ ਇਸ ਮੁਕਾਬਲੇ ਦਾ ਗ੍ਰੈਂਡ ਫਿਨਾਲੇ ਸ਼ੁੱਕਰਵਾਰ ਨੂੰ ਹੋਇਆ, ਜਿਸ 'ਚ ਜਲੰਧਰ ਦੀ ਬੇਟੀ ਰੇਚਲ ਨੇ ਖਿਤਾਬ ਜਿੱਤ ਕੇ ਭਾਰਤ ਲਈ ਇਤਿਹਾਸ ਰਚ ਦਿੱਤਾ ਹੈ। ਰੇਚਲ ਗੁਪਤਾ ਨੇ ਫਾਈਨਲ ਵਿੱਚ ਫਿਲੀਪੀਨਜ਼ ਦੀ ਮਾਡਲ ਨੂੰ ਪਛਾੜ ਦਿੱਤਾ।
Download ABP Live App and Watch All Latest Videos
View In Appਮਿਸ ਸੁਪਰ ਟੇਲੈਂਟ ਆਫ ਦਾ ਵਰਲਡ ਮੁਕਾਬਲੇ ਵਿੱਚ 60 ਦੇਸ਼ਾਂ ਦੇ 60 ਮਾਡਲਾਂ ਨੇ ਭਾਗ ਲਿਆ। ਰੇਚਲ ਨੇ ਇਹ ਤਾਜ ਪੋਲੈਂਡ ਦੀ ਵੇਰੋਨਿਕਾ ਨੋਵਾਕ ਨਾਲ ਸਾਂਝਾ ਕਰਕੇ ਦੇਸ਼ ਦਾ ਮਾਣ ਵਧਾਇਆ ਸੀ। ਦੋਵਾਂ ਨੇ ਮੁਕਾਬਲੇ ਦੇ ਫਾਈਨਲ ਵਿੱਚ ਬਰਾਬਰ ਅੰਕ ਹਾਸਲ ਕੀਤੇ ਸਨ।
ਪਹਿਲਾਂ ਇਸ ਮੁਕਾਬਲੇ ਨੂੰ ਮਿਸ ਏਸ਼ੀਆ-ਪੈਸੀਫਿਕ ਇੰਟਰਨੈਸ਼ਨਲ ਵਜੋਂ ਜਾਣਿਆ ਜਾਂਦਾ ਸੀ। ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਜ਼ੀਨਤ ਅਮਾਨ ਨੇ 1970 ਵਿੱਚ ਦੇਸ਼ ਲਈ ਇਹ ਖਿਤਾਬ ਸਭ ਤੋਂ ਪਹਿਲਾਂ ਜਿੱਤਿਆ ਸੀ। ਇਹ ਖਿਤਾਬ 45 ਸਾਲ ਬਾਅਦ ਭਾਰਤ ਨੂੰ ਮਿਲਿਆ ਹੈ।
ਹੁਣ ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਖਿਤਾਬ ਜਿੱਤ ਕੇ ਰੇਚਲ ਭਾਰਤ ਨੂੰ ਇਹ ਖਿਤਾਬ ਦਿਵਾਉਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ। ਫਿਲੀਪੀਨਜ਼ ਦੀ ਕ੍ਰਿਸਟੀਨ ਜੂਲੀਅਨ ਓਪੀਜਾ ਇਸ ਮੁਕਾਬਲੇ ਵਿੱਚ ਪਹਿਲੀ ਰਨਰ ਅੱਪ ਰਹੀ।
ਰੇਚਲ ਗੁਪਤਾ ਦੀ ਉਮਰ ਸਿਰਫ 20 ਸਾਲ ਹੈ। ਰੇਚਲ ਗੁਪਤਾ ਦਾ ਪਰਿਵਾਰ ਅਰਬਨ ਅਸਟੇਟ, ਜਲੰਧਰ ਵਿੱਚ ਰਹਿੰਦਾ ਹੈ। ਇਸ ਤੋਂ ਪਹਿਲਾਂ ਰੇਚਲ ਦੋ ਸਾਲ ਪਹਿਲਾਂ ਪੈਰਿਸ 'ਚ 'ਮਿਸ ਸੁਪਰ ਟੈਲੇਂਟ ਆਫ ਦਾ ਵਰਲਡ' ਦਾ ਖਿਤਾਬ ਵੀ ਜਿੱਤ ਚੁੱਕੀ ਹੈ।
ਜਲੰਧਰ ਦੇ ਵਿੱਚ ਰਹੀ ਰੇਚਲ ਗੁਪਤਾ ਦੀ ਹਾਈਟ ਕਰੀਬ 5 ਫੁੱਟ 10 ਇੰਚ ਹੈ। ਉਹ ਮਾਡਲਿੰਗ ਅਤੇ ਐਕਟਿੰਗ ਦੇ ਵਿੱਚ ਆਪਣਾ ਕਰੀਅਰ ਬਣਾ ਰਹੀ ਹੈ।
ਮਿਸ ਗ੍ਰੈਂਡ ਇੰਟਰਨੈਸ਼ਨਲ 2024 ਦਾ ਖਿਤਾਬ ਜਿੱਤਣ ਤੋਂ ਪਹਿਲਾਂ, ਰੇਚਲ ਗੁਪਤਾ ਨੇ ਮਿਸ ਗ੍ਰੈਂਡ ਇੰਡੀਆ 2024 ਦਾ ਤਾਜ ਜਿੱਤਿਆ ਸੀ ਅਤੇ ਫਿਰ ਮਿਸ ਗ੍ਰੈਂਡ ਇੰਟਰਨੈਸ਼ਨਲ 2024 ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ।