ਭਗਵੰਤ ਮਾਨ ਦਾ ਕਮੇਡੀਅਨ ਤੋਂ ਲੈ ਕੇ ਸਿਆਸੀ ਸਫ਼ਰ ਇੰਨਾਂ ਤਸਵੀਰਾਂ 'ਚ ਕੈਦ, See Photos
Punjab CM Bhagwant Mann: ਆਖਰੀ ਸਮੇਂ 'ਤੇ ਆਮ ਆਦਮੀ ਪਾਰਟੀ (ਆਪ) ਨੇ ਇੱਕ ਵਿਅਕਤੀ 'ਤੇ ਸੱਟਾ ਖੇਡਿਆ ਅਤੇ ਪੰਜਾਬ ਵਿੱਚ ਇਸ ਦਾ ਜਾਦੂ ਕੰਮ ਕਰ ਗਿਆ। ਇਸ ਬੰਦੇ ਨੇ ਪੰਜਾਬ 'ਚ ਅਜਿਹਾ 'ਝਾੜੂ' ਚੁੱਕਿਆ ਕਿ ਸਾਰੀਆਂ ਪਾਰਟੀਆਂ ਦੀ ਸਫਾਈ ਕਰ ਦਿੱਤੀ।
Download ABP Live App and Watch All Latest Videos
View In Appਪੰਜਾਬ ਦੀਆਂ ਦੋ ਵੱਡੀਆਂ ਪਾਰਟੀਆਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਸਫਾਇਆ ਹੋ ਚੁੱਕਾ ਹੈ।
ਇੱਥੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਹੋਂਦ ਨਹੀਂ ਸੀ, ਪਰ ਕੈਪਟਨ ਅਮਰਿੰਦਰ ਸਿੰਘ ਖੁਦ ਚੋਣ ਹਾਰ ਗਏ ਸਨ।
ਅਰਵਿੰਦ ਕੇਜਰੀਵਾਲ ਵੱਲੋਂ ਜਿਸ ਵਿਅਕਤੀ ਨੂੰ ਪੰਜਾਬ ਦਾ ਮੁੱਖ ਮੰਤਰੀ ਉਮੀਦਵਾਰ ਐਲਾਨਿਆ ਗਿਆ ਸੀ, ਉਸ ਦਾ ਨਾਂ ਭਗਵੰਤ ਮਾਨ ਹੈ। ਭਗਵੰਤ ਮਾਨ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਹਨ।
ਕਾਮੇਡੀ ਅਤੇ ਐਕਟਿੰਗ ਦੀ ਦੁਨੀਆ ਤੋਂ ਬਾਹਰ ਆ ਕੇ ਆਮ ਆਦਮੀ ਪਾਰਟੀ ਦੇ ਜ਼ਰੀਏ ਰਾਜਨੀਤੀ 'ਚ ਪ੍ਰਵੇਸ਼ ਕਰਨ ਵਾਲੇ ਭਗਵੰਤ ਮਾਨ ਕਈ ਵਿਵਾਦਾਂ 'ਚ ਘਿਰ ਚੁੱਕੇ ਹਨ। ਇੱਥੋਂ ਤੱਕ ਕਿ ਉਨ੍ਹਾਂ 'ਤੇ ਸ਼ਰਾਬ ਪੀ ਕੇ ਸੰਸਦ 'ਚ ਜਾਣ ਦੇ ਦੋਸ਼ ਵੀ ਲੱਗੇ ਸਨ।
ਸਾਰੇ ਦੋਸ਼ਾਂ ਦੇ ਬਾਵਜੂਦ ਪੰਜਾਬ ਵਿੱਚ ਭਗਵੰਤ ਮਾਨ ਦੀ ਲੋਕਪ੍ਰਿਅਤਾ ਘੱਟ ਨਹੀਂ ਹੋਈ। ਜਦੋਂ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਿਆ ਸੀ ਤਾਂ ਸ਼ਾਇਦ ਉਨ੍ਹਾਂ ਨੂੰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਅਜਿਹੀ ਇੱਕਤਰਫਾ ਜਿੱਤ ਦੀ ਉਮੀਦ ਨਹੀਂ ਸੀ।
ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਲਈ ਅਜਿਹੀ ਬੱਲੇਬਾਜ਼ੀ ਕੀਤੀ ਕਿ ਪੰਜਾਬ ਦੇ ਵੱਡੇ ਦਿੱਗਜ ਇਸ ਵਾਰ ਚੋਣਾਂ ਵਿੱਚ ਹਾਰ ਗਏ।
ਸਿਰਫ਼ 48 ਸਾਲਾ ਭਗਵੰਤ ਸਿੰਘ ਮਾਨ ਨੇ ਆਪਣੇ ਨੇੜਲੇ ਕਾਂਗਰਸੀ ਵਿਰੋਧੀ ਦਲਵੀਰ ਸਿੰਘ ਗੋਲਡੀ ਨੂੰ 58,206 ਵੋਟਾਂ ਦੇ ਫਰਕ ਨਾਲ ਹਰਾਇਆ।
ਉਹ ਧੂਰੀ ਵਿਧਾਨ ਸਭਾ ਸੀਟ ਤੋਂ ਚੋਣ ਲੜੇ ਸਨ। 12ਵੀਂ ਪਾਸ ਭਗਵੰਤ ਮਾਨ ਖਿਲਾਫ ਅਪਰਾਧਿਕ ਮਾਮਲਾ ਦਰਜ ਹੈ। ਉਨ੍ਹਾਂ ਦੀ ਕੁੱਲ ਜਾਇਦਾਦ 1.97 ਕਰੋੜ ਰੁਪਏ ਹੈ।
ਉਹ ਇੱਕ ਮਸ਼ਹੂਰ ਕਲਾਕਾਰ ਅਤੇ ਕਾਮੇਡੀਅਨ ਰਿਹਾ ਹੈ। ਉਨ੍ਹਾਂ ਨੇ ਆਪਣਾ ਸਿਆਸੀ ਜੀਵਨ ਪੰਜਾਬ ਪੀਪਲਜ਼ ਪਾਰਟੀ ਨਾਲ ਸ਼ੁਰੂ ਕੀਤਾ। ਬਾਅਦ ਵਿੱਚ ਆਮ ਆਦਮੀ ਪਾਰਟੀ ਨਾਲ ਚਲੇ ਗਏ। ਸਾਲ 2014 ਵਿੱਚ ਪਹਿਲੀ ਵਾਰ ਉਹ ਲੋਕ ਸਭਾ ਦੇ ਮੈਂਬਰ ਚੁਣੇ ਗਏ ਸਨ।
ਇੱਕ ਵਾਰ ਫਿਰ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਸਾਲ 2019 ਵਿੱਚ ਸੰਗਰੂਰ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਉਸ ਨੇ ਆਪਣਾ ਸਿੱਕਾ ਮੁੜ ਸੰਗਰੂਰ ਵਿੱਚ ਜਮ੍ਹਾ ਕਰਵਾਇਆ।