Tara Sutaria ਦੇ ਖ਼ੂਬਸੂਰਤ 5 ਲਹਿੰਗੇ ਲੁੱਟ ਲੈਣਗੇ ਤੁਹਾਡਾ ਦਿਲ
ਤਾਰਾ ਸੁਤਾਰਿਆ ਬਲੱਸ਼ ਪਿੰਕ ਲਹਿੰਗੇ ਵਿੱਚ ਨਜ਼ਰ ਆਈ। ਆਪਣੀ ਲੁੱਕ Simple ਤੇ Classy ਰੱਖਦਿਆਂ ਤਾਰਾ ਨੇ ਹੈਵੀ ਅਸੈਸਰੀ ਨੂੰ ਛੱਡ ਸਿਰਫ ਸਟੇਟਮੈਂਟ ਈਅਰਿੰਗ ਨਾਲ ਪੇਅਰ ਕੀਤਾ।
Download ABP Live App and Watch All Latest Videos
View In Appਤਾਰਾ ਨੇ ਸਲੀਵਲੈਸ ਬਲਾਊਜ਼ ਨਾਲ ਸਫੈਦ ਲਹਿੰਗਾ ਵੀ ਪਹਿਨਿਆ ਹੋਇਆ ਹੈ। ਆਪਣੀ ਇਸ ਲੁੱਕ ਨੂੰ ਹੋਰ ਨਿਖਾਰਨ ਲਈ ਉਸ ਨੇ ਮੈਚਿੰਗ ਕਲੱਚ ਤੇ ਮਾਮੂਲੀ ਜਿਹੀ ਜਵੈਲਰੀ ਪਹਿਨੀ।
ਗਰਮੀਆਂ ਦੇ ਵਿਆਹ ਲਈ ਤਾਰਾ ਸੁਤਾਰਿਆ ਦੇ ਇਸ ਖ਼ੂਬਸੂਰਤ ਲਹਿੰਗੇ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ। ਉਸ ਦੇ ਔਰੇਂਜ ਬਲਾਊਜ਼ ਵਿੱਚ ਲੇਅਰਡ ਸਲੀਵਸ ਤੇ ਡੀਪ ਵੀ ਨੈੱਕਲਾਈਨ ਸੀ। ਤਾਰਾ ਨੇ ਆਪਣੇ ਇਸ ਸ਼ਾਹੀ ਲੁੱਕ ਨੂੰ ਪੂਰਾ ਕਰਨ ਲਈ ਝੁਮਕੇ, ਚੂੜੀਆਂ ਤੇ ਮੋਟੀ ਮੁੰਦੀ ਵੀ ਪਹਿਨੀ ਸੀ।
ਤਾਰਾ ਸੁਤਾਰਿਆ ਦਾ ਇਹ ਖ਼ੂਬਸੂਰਤ ਲਹਿੰਗਾ ਕਿਸੇ ਵਿਆਹ ਜਾਂ ਰਿਸੈਪਸ਼ਨ ਪਾਰਟੀ ਲਈ ਉੱਤਮ ਹੈ। ਫਲੋਈ ਸਕਰਟ ਦੇ ਨਾਲ ਵੀ ਨੈੱਕ ਕਢਾਈ ਵਾਲਾ ਬਲਾਊਜ਼ ਸ਼ਾਨਦਾਰ ਦਿੱਸਦਾ ਹੈ। ਤਾਰਾ ਨੇ ਚੋਕਰ ਹਾਰ ਪਹਿਨ ਕੇ ਲਹਿੰਗੇ ਦੀ ਖ਼ੂਬਸੂਰਤੀ ਦੂਣ-ਸਵਾਈ ਕਰ ਲਈ ਹੈ।
ਮਨੀਸ਼ ਮਲਹੋਤਰਾ ਦੇ ਆਈਵਰੀ ਲਹਿੰਗੇ ਵਿੱਚ ਤਾਰਾ ਸੁਤਾਰਿਆ ਕਾਫੀ ਹੁਸੀਨ ਦਿੱਸਦੀ ਹੈ। ਲੁੱਕ ਨੂੰ ਪੂਰਾ ਕਰਨ ਲਈ ਤਾਰਾ ਨੇ ਇਸ ਨੂੰ ਪਲੰਜਿੰਗ ਨੈੱਕਲਾਈਨ ਵਾਲੇ ਸਲੀਵਲੈੱਸ ਬਲਾਊਜ਼ ਨਾਲ ਪਹਿਨਿਆ ਹੋਇਆ ਹੈ ਅਤੇ ਅੰਬੇਲਿਸ਼ਟ ਲੈਸ ਵਾਲਾ ਦੁਪੱਟਾ ਵੀ ਲਿਆ ਹੈ।