ਸਿੱਧੂ ਮੂਸੇਵਾਲਾ ਦੇ ਗਾਣੇ 'ਸੋ ਹਾਈ' ਦੇ 6 ਸਾਲ ਪੂਰੇ, ਸੰਨੀ ਮਾਲਟਨ ਨੇ ਮੂਸੇਵਾਲਾ ਨਾਲ ਪੁਰਾਣੀ ਵੀਡੀਓ ਕੀਤੀ ਸ਼ੇਅਰ
ਸਿੱਧੂ ਮੂਸੇਵਾਲਾ ਦੀ ਮੌਤ ਨੂੰ ਇੱਕ ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ, ਪਰ ਉਹ ਹਾਲੇ ਵੀ ਆਪਣੇ ਗੀਤਾਂ ਰਾਹੀਂ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਿਹਾ ਹੈ।
Download ABP Live App and Watch All Latest Videos
View In Appਸਿੱਧੂ ਮੂਸੇਵਾਲਾ ਨੇ ਗਾਇਕ ਵਜੋ ਆਪਣਾ ਕਰੀਅਰ 2017 'ਚ ਸ਼ੁਰੂ ਕੀਤਾ ਸੀ। ਉਸ ਦਾ ਪਹਿਲਾ ਗਾਣਾ 'ਸੋ ਹਾਈ' ਸੀ ਅਤੇ ਪਹਿਲੇ ਹੀ ਗਾਣੇ ਤੋਂ ਮੂਸੇਵਾਲਾ ਸਟਾਰ ਬਣ ਕੇ ਉੱਭਰਿਆ ਸੀ।
ਮੂਸੇਵਾਲਾ ਦੇ ਗਾਣੇ 'ਸੋ ਹਾਈ' ਨੂੰ 6 ਸਾਲ ਪੂਰੇ ਹੋ ਗਏ ਹਨ। ਇਹ ਗਾਣਾ 27 ਜੁਲਾਈ 2017 ਨੂੰ ਰਿਲੀਜ਼ ਹੋਇਆ ਸੀ ਅਤੇ ਰਿਲੀਜ਼ ਹੁੰਦੇ ਹੀ ਇਹ ਗਾਣਾ ਸਭ ਦੇ ਦਿਲਾਂ 'ਤੇ ਛਾ ਗਿਆ ਸੀ।
ਇਸ ਮੌਕੇ 'ਤੇ ਰੈਪਰ ਤੇ ਮੂਸੇਵਾਲਾ ਦੇ ਦੋਸਤ ਸੰਨੀ ਮਾਲਟਨ ਨੇ ਮੂਸੇਵਾਲਾ ਦਾ ਇੱਕ ਪੁਰਾਣਾ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਮੂਸੇਵਾਲਾ ਸੰਨੀ ਮਾਲਟਨ ਤੇ ਮਿਊਜ਼ਿਕ ਕੰਪੋਜ਼ਰ ਬਿੱਗ ਬਰਡ ਨਾਲ ਨਜ਼ਰ ਆ ਰਿਹਾ ਹੈ। ਵੀਡੀਓ 'ਚ ਮੂਸੇਵਾਲਾ ਆਪਣਾ ਗਾਣਾ ਸੋ ਹਾਈ ਗਾਉਂਦਾ ਸੁਣਿਆ ਜਾ ਸਕਦਾ ਹੈ।
ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਸੰਨੀ ਮਾਲਟਨ ਨੇ ਇੱਕ ਭਾਵੁਕ ਕਰਨ ਵਾਲਾ ਸੰਦੇਸ਼ ਵੀ ਲਿਿਖਿਆ। ਉਸ ਨੇ ਕਿਹਾ, '6 ਸਾਲ ਪਹਿਲਾਂ 'ਸੋ ਹਾਈ' ਗਾਣਾ ਵਾਇਰਲ ਹੋ ਗਿਆ ਸੀ।
ਮੈਂ ਤੇ ਬਿੱਗ ਬਰਡ ਬਹੁਤ ਸਮੇਂ ਤੋਂ ਇਸੇ ਤਰ੍ਹਾਂ ਦੇ ਪਲ ਦਾ ਇੰਤਜ਼ਾਰ ਕਰ ਰਹੇ ਸੀ ਅਤੇ ਆਖਰਕਾਰ ਪਰਮਾਤਮਾ ਨੇ ਸਾਨੂੰ ਉਹ ਅਸੀਸ ਭੇਜੀ। ਅਸੀਂ ਉਸੇ ਪਲ ਨੂੰ ਜੀ ਰਹੇ ਸੀ, ਜਿਸ ਦਾ ਅਸੀਂ ਖਵਾਬ ਦੇਖਦੇ ਸੀ।
ਕਦੇ ਸੋਚਿਆ ਨਹੀਂ ਸੀ ਕਿ ਇਹ ਸਾਡੇ ਤਿੰਨਾਂ ਦੀ ਜ਼ਿੰਦਗੀ ਬਦਲ ਦੇਵੇਗਾ। ਮੈਂ ਹੁਣ ਸੋਚਦਾ ਹਾਂ ਕਿ ਕਾਸ਼ ਉਹ ਸਭ ਨਾ ਹੋਇਆ ਹੁੰਦਾ। ਤੁਸੀਂ ਦੋਵੇਂ (ਮੂਸੇਵਾਲਾ ਤੇ ਬਿੱਗ ਬਰਡ) ਹਮੇਸ਼ਾ ਮੇਰੇ ਭਰਾ ਰਹੋਗੇ।'
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੇ ਪੰਜਾਬੀ ਇੰਡਸਟਰੀ 'ਚ ਗੀਤਕਾਰ ਦੇ ਰੂਪ 'ਚ ਐਂਟਰੀ ਕੀਤੀ ਸੀ। ਉਹ ਗਾਣੇ ਲਿਖਦਾ ਹੁੰਦਾ ਸੀ। ਬਾਅਦ 'ਚ ਉਹ ਗਾਇਕ ਬਣਿਆ। ਉਸ ਦਾ ਪਹਿਲਾ ਗਾਣਾ 'ਸੋ ਹਾਈ' 2017 'ਚ ਰਿਲੀਜ਼ ਹੋਇਆ ਸੀ। ਇਸ ਗਾਣੇ ਨੇ ਰਾਤੋ ਰਾਤ ਮੂਸੇਵਾਲਾ ਨੂੰ ਸਟਾਰ ਬਣਾ ਦਿੱਤਾ ਸੀ।