ਫ਼ਿਲਮ ਦੇ ਸੈੱਟ 'ਤੇ ਹੋਇਆ ਸੀ ਆਮਿਰ ਖਾਨ ਤੇ ਪੂਜਾ ਭੱਟ ਨੂੰ ਪਿਆਰ, ਪਰ ਹੁੰਦੀ ਸੀ ਖੂਬ ਲੜਾਈ, ਪੜ੍ਹੋ ਪੂਰਾ ਕਿੱਸਾ
ਫ਼ਿਲਮ ਇੰਡਸਟਰੀ 'ਚ ਕਈ ਸਿਤਾਰਿਆਂ ਦੇ ਵਿਚ ਲਵ ਅਫੇਅਰ ਬਣਦੇ ਰਹਿੰਦੇ ਹਨ। ਕੁਝ ਅਜਿਹਾ ਹੀ ਆਮਿਰ ਖਾਨ ਤੇ ਪੂਜਾ ਭੱਟ ਦੇ ਵਿਚ ਦੇਖਣ ਨੂੰ ਮਿਲਿਆ। ਇਨ੍ਹਾਂ ਦੋਵਾਂ ਦੇ ਵਿਚ ਪਿਆਰ ਵੀ ਹੋਇਆ ਤੇ ਉਹ ਲੁਕਾ ਵੀ ਨਾ ਸਕੇ। ਜਦੋਂ ਦੋਵੇਂ ਲਵ ਰਿਲੇਸ਼ਨਸ਼ਿਪ 'ਚ ਸਨ ਤਾਂ ਇਸ ਗੱਲ ਨੂੰ ਲੋਕ ਬਹੁਤ ਘੱਟ ਜਾਣਦੇ ਸਨ।
Download ABP Live App and Watch All Latest Videos
View In Appਆਮਿਰ ਖਾਨ ਤੇ ਪੂਜਾ ਭੱਟ ਨੂੰ ਪਿਆਰ ਫ਼ਿਲਮ ਦਿਲ ਹੈ ਕਿ ਮਾਨਤਾ ਨਹੀਂ ਦੇ ਸੈਟ ਤੋਂ ਹੋਇਆ ਸੀ। ਹਾਲਾਂਕਿ ਆਮਿਰ ਖਾਨ ਪਹਿਲਾਂ ਤੋਂ ਵਿਆਹੇ ਹੋਏ ਸਨ।
ਜਦੋਂ ਇਹ ਫ਼ਿਲਮ ਰਿਲੀਜ਼ ਹੋਈ ਤਾਂ ਲੋਕਾਂ ਨੇ ਆਮਿਰ ਖਾਨ ਤੇ ਪੂਜਾ ਭੱਟ ਦੀ ਜੋੜੀ ਨੂੰ ਖੂਬ ਪਸੰਦ ਕੀਤਾ। ਦੋਵਾਂ ਦਾ ਰਿਸ਼ਤਾ ਜ਼ਿਆਦਾ ਲੰਬਾ ਨਹੀਂ ਚੱਲਿਆ ਤੇ ਦੋਵਾਂ ਦੇ ਰਾਹ ਵੱਖ ਹੋ ਗਏ।
ਕੁਝ ਸਮਾਂ ਪਹਿਲਾਂ ਹੀ ਇਸ ਫ਼ਿਲਮ ਨੇ 27 ਸਾਲ ਪੂਰੇ ਕੀਤੇ ਸਨ। ਇਸ ਮੌਕੇ ਪੂਜਾ ਭੱਟ ਨੇ ਆਮਿਰ ਨੂੰ ਲੈਕੇ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰਦਿਆਂ ਕਿਹਾ ਸੀ ਸੈੱਟ 'ਤੇ ਆਮਿਰ ਦੇ ਨਾਲ ਪਿਆਰ ਤਕਰਾਰ ਵਾਲਾ ਰਿਸ਼ਤਾ ਸੀ। ਦੱਸ ਦੇਈਏ ਕਿ ਫ਼ਿਲਮ ਦੇ ਸੈੱਟ 'ਤੇ ਆਮਿਰ ਪੂਜਾ ਨੂੰ ਤੰਗ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ ਸਨ।
ਆਮਿਰ ਪੂਜਾ ਦੀ ਜੋੜੀ ਸਿਲਵਰ ਸਕ੍ਰੀਨ ਤੇ ਬਿਹਤਰੀਨ ਜੋੜੀਆਂ 'ਚੋਂ ਇਕ ਸੀ। ਪਰ ਰਿਅਲ ਲਾਈਫ 'ਚ ਦੋਵੇਂ ਇਕ ਦੂਜੇ ਨਾਲ ਖੂਬ ਲੜਦੇ ਸਨ। ਪੂਜਾ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਲੀ ਕਿ ਅਸੀਂ ਸੈੱਟ 'ਤੇ ਇਕ ਦੂਜੇ ਨਾਲ ਕੁੱਤੇ-ਬਿੱਲੀ ਵਾਂਗ ਲੜਦੇ ਸੀ। ਅਸੀਂ ਦੋਵੇਂ ਇਕ ਦੂਜੇ ਨੂੰ ਪਸੰਦ ਕਰਦੇ ਸੀ ਪਰ ਦੋਵਾਂ ਦਾ ਸੁਭਾਅ ਇਕ ਦੂਜੇ ਤੋਂ ਬਿਲਕੁਲ ਵੱਖ ਸੀ।