Salman Khan ਦੀਆਂ ਇਨ੍ਹਾਂ ਮਾੜੀਆਂ ਆਦਤਾਂ ਤੋਂ ਪ੍ਰੇਸ਼ਾਨ ਹੋ ਗਈ ਸੀ Aishwarya Rai, ਕਰ ਲਿਆ ਸੀ ਬ੍ਰੇਕਅੱਪ
ਸਲਮਾਨ ਖਾਨ ਤੇ ਐਸ਼ਵਰਿਆ ਰਾਏ ਦੀ ਪ੍ਰੇਮ ਕਹਾਣੀ ਦੇ ਚਰਚਾ ਅੱਜ ਵੀ ਜਾਰੀ ਹਨ। ਦੋਵਾਂ ਨੇ 1999 'ਚ ਇੱਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕੀਤਾ ਤੇ ਦੋ ਸਾਲਾਂ 'ਚ ਉਨ੍ਹਾਂ ਦਾ ਬ੍ਰੇਕਅਪ ਹੋ ਗਿਆ।
Download ABP Live App and Watch All Latest Videos
View In App1997 ਵਿੱਚ, ਉਨ੍ਹਾਂ ਨੇ ਫਿਲਮ 'ਹਮ ਦਿਲ ਦੇ ਚੁਕੇ ਸਨਮ' 'ਚ ਇਕੱਠੇ ਕੰਮ ਕੀਤਾ। ਦੋਵੇਂ ਆਪਣੇ ਰਿਸ਼ਤੇ ਨੂੰ ਲੈ ਕੇ ਗੰਭੀਰ ਸੀ, ਪਰ ਫਿਰ ਉਹ ਵੱਖ ਹੋ ਗਏ। ਵੱਖ-ਵੱਖ ਇੰਟਰਵਿਊਸ 'ਚ ਐਸ਼ਵਰਿਆ ਨੇ ਸਲਮਾਨ ਨਾਲ ਰਿਸ਼ਤੇ ਤੋੜਨ ਦਾ ਕਾਰਨ ਦੱਸਿਆ।
ਮੀਡੀਆ ਰਿਪੋਰਟਾਂ ਦੇ ਅਨੁਸਾਰ ਐਸ਼ਵਰਿਆ ਨੇ ਸਲਮਾਨ ਨਾਲ ਰਿਸ਼ਤਾ ਇਸ ਲਈ ਤੋੜ ਦਿੱਤਾ ਸੀ ਕਿਉਂਕਿ ਸਲਮਾਨ ਨੇ ਉਸ ਦੇ ਪੇਰੈਂਟਸ ਨਾਲ ਦੁਰਵਿਵਹਾਰ ਕੀਤਾ ਸੀ। ਸਲਮਾਨ ਨੇ ਇੱਕ ਇੰਟਰਵਿਊ ਵਿੱਚ ਇਹ ਵੀ ਕਬੂਲ ਕੀਤਾ ਸੀ ਕਿ ਉਸ ਨੇ ਐਸ਼ਵਰਿਆ ਦੇ ਪੇਰੈਂਟਸ ਨਾਲ ਦੁਰਵਿਵਹਾਰ ਕੀਤਾ ਸੀ ਤੇ ਇਸ ਵਿਵਹਾਰ ਤੋਂ ਉਹ ਬਹੁਤ ਦੁਖੀ ਸੀ।
ਮੀਡੀਆ ਰਿਪੋਰਟਾਂ ਅਨੁਸਾਰ ਸਲਮਾਨ ਨੇ ਮੰਨਿਆ ਕਿ ਇਹ ਇਕ ਪਾਸੜ ਰਿਸ਼ਤਾ ਸੀ। ਐਸ਼ਵਰਿਆ ਉਸ ਨੂੰ ਉਹ ਪਿਆਰ ਨਹੀਂ ਦੇ ਰਹੀ ਸੀ ਜੋ ਉਸ ਨੂੰ ਦੇਣਾ ਚਾਹੀਦਾ ਸੀ, ਜਿਸ ਨਾਲ ਉਸ ਦਾ ਵਿਵਹਾਰ ਹਿੰਸਕ ਹੋ ਗਿਆ।
ਬ੍ਰੇਕਅੱਪ ਤੋਂ ਬਾਅਦ ਐਸ਼ਵਰਿਆ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਸਲਮਾਨ ਉਸ 'ਤੇ ਸ਼ੱਕ ਕਰਦੇ ਸੀ। ਉਹ ਕੋ-ਸਟਾਰਸ ਨਾਲ ਉਸਦਾ ਨਾਮ ਜੋੜ ਕੇ ਉਸ ਨੂੰ ਚੰਗਾ-ਮਾੜਾ ਆਖਦੇ ਸੀ। ਸਲਮਾਨ ਨੇ ਅਭਿਸ਼ੇਕ ਬੱਚਨ ਤੋਂ ਲੈ ਕੇ ਸ਼ਾਹਰੁਖ ਖਾਨ ਤੱਕ, ਉਸ ਦਾ ਨਾਮ ਜੋੜਿਆ।
ਮੀਡੀਆ ਰਿਪੋਰਟਾਂ ਦੇ ਅਨੁਸਾਰ ਸਲਮਾਨ ਨੇ ਇੱਕ ਵਾਰ ਐਸ਼ਵਰਿਆ ਦੇ ਮੁੰਬਈ ਦੇ ਘਰ ਦੇ ਬਾਹਰ ਹੰਗਾਮਾ ਖੜਾ ਕਰ ਦਿੱਤਾ ਸੀ। ਨਵੰਬਰ 2001 'ਚ ਉਹ ਐਸ਼ਵਰਿਆ ਦੇ ਘਰ ਦੇ ਬਾਹਰ ਖੜੋਤਾ ਸੀ ਤੇ ਦਰਵਾਜ਼ੇ ਦੀ ਘੰਟੀ ਵਜਾਉਂਦਾ ਰਿਹਾ ਤੇ ਧਮਕੀ ਦਿੱਤੀ ਕਿ ਜੇ ਉਹ ਦਰਵਾਜ਼ਾ ਨਹੀਂ ਖੋਲ੍ਹਦੀ ਤਾਂ ਬਿਲਡਿੰਗ ਤੋਂ ਛਾਲ ਮਾਰ ਦੇਵੇਗਾ। ਐਸ਼ਵਰਿਆ ਵੀ ਸਲਮਾਨ ਦੇ ਇਸ ਵਤੀਰੇ ਤੋਂ ਹੈਰਾਨ ਰਹਿ ਗਈ ਸੀ।
ਐਸ਼ਵਰਿਆ-ਸਲਮਾਨ