ਜਿਸ ਜੇਲ੍ਹ 'ਚ ਗਏ ਸੀ ਆਰੀਅਨ ਖਾਨ ਤੇ ਰਾਜ ਕੁੰਦਰਾ, ਉੱਥੇ ਦਾਲ 'ਚ ਮਿਲਦੇ ਸੀ ਚੂਹੇ ਤੇ ਕੀੜੇ! ਫਿਰ ਇਸ ਸ਼ਖਸ ਨੇ ਕੀਤੀ ਸੀ ਮਦਦ
ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਏਜਾਜ਼ ਨੇ ਦੱਸਿਆ ਸੀ ਕਿ ਉਹ ਉੱਥੇ ਦੀ ਹਾਲਤ ਦੇਖ ਕੇ ਡਿਪ੍ਰੈਸ਼ਨ ਵਿੱਚ ਚਲਾ ਗਿਆ ਸੀ। ਅਦਾਕਾਰ ਨੇ ਦੱਸਿਆ ਕਿ ਕਿਸ ਤਰ੍ਹਾਂ 400 ਲੋਕ ਇੱਕੋ ਟਾਇਲਟ ਦੀ ਵਰਤੋਂ ਕਰਦੇ ਸਨ, ਅਜਿਹੀਆਂ ਕਈ ਚੀਜ਼ਾਂ ਦੇਖ ਕੇ ਇਜਾਜ਼ ਦੀ ਰੂਹ ਕੰਬ ਗਈ।
Download ABP Live App and Watch All Latest Videos
View In App19 ਜੂਨ ਨੂੰ ਜੇਲ੍ਹ ਤੋਂ ਰਿਹਾਅ ਹੋਇਆ ਇਹ ਅਦਾਕਾਰ ਹੁਣ ਆਪਣੀ ਪੁਰਾਣੀ ਜ਼ਿੰਦਗੀ ਵਿੱਚ ਵਾਪਸ ਆ ਰਿਹਾ ਹੈ। ਹਾਲ ਹੀ 'ਚ ਅਦਾਕਾਰ ਨੇ ਮੀਡੀਆ ਨਾਲ ਗੱਲਬਾਤ ਕੀਤੀ, ਜਿਸ 'ਚ ਉਨ੍ਹਾਂ ਨੇ ਜੇਲ ਦੇ ਅੰਦਰ ਦੇ ਹੈਰਾਨ ਕਰਨ ਵਾਲੇ ਹਾਲਾਤ ਦੱਸੇ।
ਇਹ ਵੀ ਦੱਸਿਆ ਕਿ ਉੱਥੇ ਉਹ ਰਾਜ ਕੁੰਦਰਾ, ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਅਤੇ ਅਭਿਨੇਤਾ ਅਰਮਾਨ ਕੋਹਲੀ ਨੂੰ ਮਿਲੇ ਸਨ।
ਅਦਾਕਾਰ ਨੇ ਦੱਸਿਆ ਕਿ ਉਥੇ ਖਾਣਾ ਇੰਨਾ ਖਰਾਬ ਸੀ ਕਿ ਇਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਦਾਲਾਂ ਵਿੱਚ ਚੂਹੇ ਨਿਕਲਦੇ ਸਨ, ਦਾਲਾਂ ਵਿੱਚ ਕੀੜੇ ਪਾਏ ਜਾਂਦੇ ਸਨ, ਚੌਲ ਪੱਥਰ ਵਰਗੇ ਸਨ ਅਤੇ ਪਖਾਨੇ ਵੀ ਬੇਹੱਦ ਗੰਦੇ ਸਨ।
ਇਸ ਲਈ ਜਦੋਂ ਏਜਾਜ਼ ਜੇਲ ਵਿਚ ਆਰੀਅਨ ਖਾਨ, ਰਾਜ ਕੁੰਦਰਾ ਅਤੇ ਅਰਮਾਨ ਕੋਹਲੀ ਨੂੰ ਮਿਲੇ ਤਾਂ ਉਸ ਨੇ ਉਨ੍ਹਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਨੂੰ ਵਧੀਆ ਖਾਣਾ ਦਿੱਤਾ।
ਇਜਾਜ਼ ਨੇ ਕਿਹਾ, 'ਜਦੋਂ ਉਹ ਲੋਕ ਅੰਦਰ ਆਏ ਤਾਂ ਮੈਂ ਉਨ੍ਹਾਂ ਲਈ ਜੋ ਵੀ ਹੋ ਸਕਿਆ, ਕੀਤਾ। ਮੈਂ ਉਨ੍ਹਾਂ ਨੂੰ ਪਾਣੀ ਬਿਸਕੁਟ ਦਿੱਤੇ। ਤੁਸੀਂ ਇਸ ਤੋਂ ਵੱਧ ਅੰਦਰ ਕੁਝ ਨਹੀਂ ਦੇ ਸਕਦੇ ਕਿਉਂਕਿ ਉਹ ਬਾਅਦ ਵਿੱਚ ਆਏ ਸਨ, ਮੈਂ ਪਹਿਲਾਂ ਹੀ ਉੱਥੇ ਸੀ, ਇਸ ਲਈ ਮੇਰੇ ਕੋਲ ਇਹ ਚੀਜ਼ਾਂ ਸਨ।'