ਗੰਗੂਬਾਈ ਕਾਠੀਆਵਾੜੀ ਲਈ ਆਲੀਆ ਭੱਟ ਨੇ ਚਾਰਜ ਕੀਤੇ 20 ਕਰੋੜ ਰੁਪਏ, ਬਾਕੀ ਸਟਾਰਕਾਸਟ ਨੇ ਲਏ ਇੰਨੇ ਪੈਸੇ
ਗੰਗੂਬਾਈ ਕਾਠੀਆਵਾੜੀ 25 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ। ਫਿਲਮ 'ਚ ਆਲੀਆ ਭੱਟ, ਅਜੇ ਦੇਵਗਨ, ਸ਼ਾਂਤਨੂ ਮਹੇਸ਼ਵਰੀ, ਵਿਜੇ ਰਾਜ ਸਮੇਤ ਕਈ ਕਲਾਕਾਰ ਨਜ਼ਰ ਆਉਣਗੇ। ਆਓ ਤੁਹਾਨੂੰ ਦੱਸਦੇ ਹਾਂ ਕਿ ਇਨ੍ਹਾਂ ਸਿਤਾਰਿਆਂ ਨੇ ਆਪਣੇ ਕਿਰਦਾਰ ਨਿਭਾਉਣ ਲਈ ਕਿੰਨੇ ਪੈਸੇ ਲਏ ਹਨ।
Download ABP Live App and Watch All Latest Videos
View In Appਆਲੀਆ ਭੱਟ: ਆਲੀਆ ਗੰਗੂਬਾਈ ਕਾਠਿਆਵਾੜੀ ਵਿੱਚ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਨੇ ਇਸ ਦੇ ਲਈ ਕਰੀਬ 20 ਕਰੋੜ ਰੁਪਏ ਚਾਰਜ ਕੀਤੇ ਹਨ।
ਅਜੇ ਦੇਵਗਨ: ਅਜੇ ਦੇਵਗਨ ਨੇ ਫਿਲਮ 'ਚ ਰਹੀਮ ਲਾਲਾ ਦਾ ਕਿਰਦਾਰ ਨਿਭਾਇਆ ਹੈ। ਇਹ ਛੋਟਾ ਰੋਲ ਹੈ ਪਰ ਅਜੇ ਦੀ ਫੀਸ ਬਹੁਤ ਵੱਡੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਨੇ ਕਰੀਬ 11 ਕਰੋੜ ਰੁਪਏ ਚਾਰਜ ਕੀਤੇ ਹਨ।
ਸੀਮਾ ਪਾਹਵਾ: ਹਮੇਸ਼ਾ ਕਾਮੇਡੀ ਭੂਮਿਕਾਵਾਂ 'ਚ ਨਜ਼ਰ ਆਉਣ ਵਾਲੀ ਸੀਮਾ ਪਾਹਵਾ ਇਸ ਫਿਲਮ 'ਚ ਗੰਭੀਰ ਭੂਮਿਕਾ 'ਚ ਨਜ਼ਰ ਆਵੇਗੀ। ਮੀਡੀਆ ਰਿਪੋਰਟਾਂ ਮੁਤਾਬਕ ਉਸ ਨੇ 20 ਲੱਖ ਰੁਪਏ ਚਾਰਜ ਕੀਤੇ ਹਨ।
ਜਿਮ ਸਰਬ: ਮੀਡੀਆ ਰਿਪੋਰਟਾਂ ਮੁਤਾਬਕ ਜਿਮ ਨੇ ਆਪਣੇ ਰੋਲ ਲਈ ਕਰੀਬ 30 ਲੱਖ ਰੁਪਏ ਲਏ ਹਨ।
ਸ਼ਾਂਤਨੂ ਮਹੇਸ਼ਵਰੀ: ਟੀਵੀ ਸਟਾਰ ਸ਼ਾਂਤਨੂ ਇਸ ਫਿਲਮ ਨਾਲ ਆਪਣਾ ਬਾਲੀਵੁੱਡ ਡੈਬਿਊ ਕਰ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਨੇ ਆਪਣੇ ਕਿਰਦਾਰ ਲਈ 50 ਲੱਖ ਰੁਪਏ ਚਾਰਜ ਕੀਤੇ ਹਨ।
ਹੁਮਾ ਕੁਰੈਸ਼ੀ : ਹੁਮਾ ਕੁਰੈਸ਼ੀ ਅਜੇ ਤੱਕ ਫਿਲਮ ਦੇ ਟ੍ਰੇਲਰ ਅਤੇ ਗੀਤਾਂ 'ਚ ਨਜ਼ਰ ਨਹੀਂ ਆਈ ਹੈ ਪਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਹੁਮਾ ਵੀ ਫਿਲਮ 'ਚ ਇਕ ਛੋਟੇ ਜਿਹੇ ਰੋਲ 'ਚ ਨਜ਼ਰ ਆਵੇਗੀ, ਜਿਸ ਲਈ ਉਨ੍ਹਾਂ ਨੇ 2 ਕਰੋੜ ਰੁਪਏ ਲਏ ਹਨ।
ਵਿਜੇ ਰਾਜ਼: ਵਿਜੇ ਰਾਜ ਵੀ ਇਸ ਫਿਲਮ 'ਚ ਰਜ਼ੀਆ ਬਾਈ ਦੀ ਅਹਿਮ ਭੂਮਿਕਾ ਨਿਭਾਅ ਰਹੇ ਹਨ, ਜਿਸ ਦੀ ਕਾਫੀ ਚਰਚਾ ਹੈ। ਵਿਜੇ ਦਾ ਟਰਾਂਸਜੈਂਡਰ ਲੁੱਕ ਦੇਖ ਕੇ ਹਰ ਕੋਈ ਹੈਰਾਨ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਨੇ ਇਸ ਰੋਲ ਲਈ ਕਰੀਬ 1.5 ਕਰੋੜ ਰੁਪਏ ਚਾਰਜ ਕੀਤੇ ਹਨ।