ਆਲੀਆ ਭੱਟ ਦੇ ਬੱਚਾ ਹੋਣ ਤੋਂ ਬਾਅਦ ਉਨ੍ਹਾਂ ਨੂੰ ਜਲਦੀ ਕੰਮ ਤੇ ਵਾਪਸ ਭੇਜਣਾ ਚਾਹੁੰਦੇ ਹਨ ਰਣਬੀਰ ਕਪੂਰ, ਕਿਹਾ- ਨਹੀਂ ਤਾਂ ਲੋਕ ਕਹਿਣਗੇ...
ਆਲੀਆ ਭੱਟ ਅਤੇ ਰਣਬੀਰ ਕਪੂਰ ਜਲਦ ਹੀ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਲਈ ਤਿਆਰ ਹਨ। ਹਾਲ ਹੀ ਵਿੱਚ, ਆਲੀਆ ਨੇ ਖੁਲਾਸਾ ਕੀਤਾ ਕਿ ਕਿਵੇਂ ਉਹ ਅਤੇ ਰਣਬੀਰ ਆਪਣੇ ਬੱਚੇ ਦੇ ਜਨਮ ਤੋਂ ਬਾਅਦ ਜ਼ਿੰਮੇਵਾਰੀਆਂ ਨੂੰ ਸਾਂਝਾ ਕਰਨ ਦੀ ਯੋਜਨਾ ਬਣਾਉਂਦੇ ਹਨ।
Download ABP Live App and Watch All Latest Videos
View In Appਆਲੀਆ ਨੇ ਕਿਹਾ ਕਿ ਰਣਬੀਰ ਚਾਹੁੰਦੇ ਹਨ ਕਿ ਬੱਚੇ ਦੇ ਜਨਮ ਤੋਂ ਬਾਅਦ ਮੈਂ ਜਲਦ ਕੰਮ ਤੇ ਪਰਤਾਂ। CNBC ਨਾਲ ਗੱਲ ਕਰਦੇ ਹੋਏ ਆਲੀਆ ਨੇ ਕਿਹਾ, ਮੈਨੂੰ ਲੱਗਦਾ ਹੈ ਕਿ ਬੱਚੇ ਦੇ ਆਉਣ ਤੋਂ ਬਾਅਦ ਅਸੀਂ ਇੱਕ ਵਾਰ ਫਿਰ ਨਵੀਂ ਸ਼ੁਰੂਆਤ ਕਰਾਂਗੇ।
ਆਲੀਆ ਨੇ ਕਿਹਾ, ''ਅਸੀਂ ਇਸ ਜ਼ਿੰਮੇਵਾਰੀ ਨੂੰ ਨਿਸ਼ਚਿਤ ਤੌਰ ਤੇ ਮਿਲ ਕੇ ਨਿਭਾਵਾਂਗੇ। ਕਿਉਂਕਿ ਸਾਡੇ ਲਈ ਇਹ ਚੀਜ਼ ਬਹੁਤ ਅਹਿਮ ਹੈ। ਰਣਬੀਰ ਕਾਫ਼ੀ ਖੁਸ਼ ਹਨ। ਉਨ੍ਹਾਂ ਨੇ ਕਿਹਾ,, 'ਬੇਬੀ, ਤੁਸੀਂ ਇਸ ਮਹੀਨੇ ਤੋਂ ਕੰਮ ਕਰੋ, ਫਿਰ ਮੈਂ ਛੁੱਟੀ ਲੈ ਕੇ ਵਾਪਸ ਆ ਜਾਂਦਾ ਹਾਂ ਅਤੇ ਫਿਰ ਤੁਸੀਂ ਸਮਾਂ ਕੱਢ ਲੈਂਦੇ ਹੋ।' ਅਸੀਂ ਬੱਸ ਸਮਾਂ ਕੱਢਦੇ ਰਹਿੰਦੇ ਹਾਂ।
ਆਲੀਆ ਨੇ ਦੱਸਿਆ ਕਿ ਰਣਬੀਰ ਇਸ ਜ਼ਿੰਮੇਵਾਰੀ ਨੂੰ ਸਾਂਝਾ ਕਰਕੇ ਬਹੁਤ ਖੁਸ਼ ਹਨ। ਰਣਬੀਰ ਨੇ ਹਾਲ ਹੀ 'ਚ ਇਕ ਇੰਟਰਵਿਊ 'ਚ ਕਿਹਾ ਸੀ ਕਿ ਉਨ੍ਹਾਂ ਦੇ ਸਿਰ 'ਤੇ ਇਕ ਵੱਡੀ ਜ਼ਿੰਮੇਵਾਰੀ ਹੈ ਅਤੇ ਉਹ ਹੈ ਆਲੀਆ ਨੂੰ ਕੰਮ 'ਤੇ ਵਾਪਸ ਭੇਜਣਾ ਕਿਉਂਕਿ ਜੇਕਰ ਮੈਂ ਪੇਰੈਂਟਸ ਦੇ ਤੌਰ 'ਤੇ ਆਪਣਾ ਕੰਮ ਨਹੀਂ ਕਰਦਾ ਤਾਂ ਫਿਲਮਾਂ ਸ਼ਿਕਾਇਤ ਕਰਨਗੀਆਂ।
ਗੱਲਬਾਤ ਦੌਰਾਨ ਆਲੀਆ ਭੱਟ ਨੇ ਆਪਣੇ ਵਿੱਤੀ ਪ੍ਰਬੰਧਨ ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੇ ਕਿਹਾ, ਜਦੋਂ ਮੈਂ ਛੋਟੀ ਸੀ, ਇਹ ਮੇਰੀ ਮਾਂ ਤੋਂ ਮਿਲੀ ਪਾਕੇਟ ਮਨੀ ਤੱਕ ਸੀਮਿਤ ਸੀ। ਮੈਂ ਆਪਣੀ ਮਾਂ ਤੋਂ ਸਿੱਖਿਆ ਹੈ ਕਿ ਪੈਸੇ ਕਿਵੇਂ ਬਚਾਉਂਦੇ ਹਨ ਤੇ ਘਰ ਨੂੰ ਕਿਵੇਂ ਚਲਾਉਂਦੇ ਹਨ। ਮੈਂ ਜ਼ਿਆਦਾ ਤੋਂ ਜ਼ਿਆਦਾ ਆਪਣੇ ਬੱਚੇ ਦੇ ਚੰਗੇ ਭਵਿੱਖ ਲਈ ਬਚਤ ਕਰਾਂਗੀ ਅਤੇ ਫ਼ਿਜ਼ੁਲ ਖਰਚੀ ਨੂੰ ਘਟਾਉਣ ਦੀ ਕੋਸ਼ਿਸ਼ ਕਰਾਂਗੀ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਉਨ੍ਹਾਂ ਦੇ ਪੈਸੇ ਦਾ ਧਿਆਨ ਰੱਖਦੀ ਹੈ। ਆਲੀਆ ਨੇ ਕਿਹਾ, ਮੈਨੂੰ ਨਹੀਂ ਪਤਾ ਕਿ ਮੇਰੇ ਕੋਲ ਬੈਂਕ ਵਿੱਚ ਕਿੰਨਾ ਪੈਸਾ ਹੈ, ਪਰ ਮੈਂ ਆਪਣੀ ਟੀਮ ਦੇ ਨਾਲ ਬੈਠ ਕੇ ਇੱਕ ਵਿਚਾਰ ਅਤੇ ਇੱਕ ਖਾਸ ਸਮਝ ਰੱਖਦੀ ਹਾਂ। ਪਰ ਮੈਂ ਜਾਣਦੀ ਹਾਂ ਕਿ ਮੇਰੀ ਮਾਂ ਇਸ ਨੂੰ ਬਹੁਤ ਚੰਗੀ ਤਰ੍ਹਾਂ ਨਾਲ ਸੰਭਾਲ ਰਹੀ ਹੈ। ਇਸ ਲਈ ਪੈਸੇ ਨਾਲ ਮੇਰਾ ਰਿਸ਼ਤਾ ਇਸ ਨੂੰ ਬਣਾਉਣ ਲਈ ਹੈ, ਅਤੇ ਮੇਰੀ ਮਾਂ ਇਸ ਨੂੰ ਸੰਭਾਲਣ ਲਈ ਹੈ।
ਵਰਕ ਫਰੰਟ 'ਤੇ, ਆਲੀਆ ਭੱਟ ਦੇ ਕਈ ਪ੍ਰੋਜੈਕਟ ਪਾਈਪਲਾਈਨ ਵਿੱਚ ਹਨ, ਜਿਸ ਵਿੱਚ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ', 'ਹਾਰਟ ਆਫ ਸਟੋਨ' ਅਤੇ 'ਜ਼ੀ ਲੇ ਜ਼ਰਾ' ਸ਼ਾਮਲ ਹਨ।
ਇੱਥੇ ਦੱਸ ਦੇਈਏ ਕਿ ਆਲੀਆ ਭੱਟ ਅਤੇ ਰਣਬੀਰ ਕਪੂਰ ਦੀ ਫਿਲਮ 'ਬ੍ਰਹਮਾਸਤਰ' ਹਾਲ ਹੀ 'ਚ ਰਿਲੀਜ਼ ਹੋਈ ਹੈ ਅਤੇ ਫਿਲਮ ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ।