ਬਾਲੀਵੁੱਡ ਤੇ ਸਾਊਥ ਦੇ ਕਲਾਕਾਰਾਂ ਨੇ ਇਕੱਠੇ ਮਨਾਈ ਨਵਰਾਤਰੀ, ਪਾਰਟੀ ਦੀ ਰੌਣਕ ਬਣੇ ਰਣਬੀਰ ਤੇ ਕੈਟਰੀਨਾ
ਬਾਲੀਵੁੱਡ ਅਤੇ ਦੱਖਣ ਦੇ ਸਿਤਾਰਿਆਂ ਨੇ ਕੇਰਲ ਵਿੱਚ ਇਕੱਠੇ ਨਵਰਾਤਰੀ ਦਾ ਜਸ਼ਨ ਮਨਾਇਆ। ਕਲਿਆਣਰਾਮਨ ਪਰਿਵਾਰ ਵੱਲੋਂ ਨਵਰਾਤਰੀ ਸਮਾਗਮਾਂ ਦਾ ਆਯੋਜਨ ਕੀਤਾ ਗਿਆ। ਜਿੱਥੇ ਨਾਗਾਰਜੁਨ, ਆਰ ਮਾਧਵਨ, ਪ੍ਰਿਥਵੀਰਾਜ ਸੁਕੁਮਾਰਨ, ਰਣਬੀਰ ਕਪੂਰ, ਕੈਟਰੀਨਾ ਕੈਫ ਨੇ ਸ਼ਿਰਕਤ ਕੀਤੀ।
Download ABP Live App and Watch All Latest Videos
View In Appਸਮਾਰੋਹ ਦੌਰਾਨ ਰਣਬੀਰ ਕਪੂਰ ਅਤੇ ਕੈਟਰੀਨਾ ਕੈਫ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਹਾਲਾਂਕਿ ਦੋਵੇਂ ਇਕ-ਦੂਜੇ ਤੋਂ ਦੂਰ ਖੜ੍ਹੇ ਸਨ। ਦੋਵਾਂ ਨੇ ਉੱਥੇ ਮੌਜੂਦ ਲੋਕਾਂ ਨਾਲ ਕਈ ਪੋਜ਼ ਦਿੱਤੇ।
ਕੈਟਰੀਨਾ ਨੇ ਸਮਾਰੋਹ ਲਈ ਰਵਾਇਤੀ ਆਫ-ਵਾਈਟ ਸਲਵਾਰ ਸੂਟ ਦੀ ਚੋਣ ਕੀਤੀ, ਜਿਸ ਵਿੱਚ ਉਹ ਬਹੁਤ ਸੁੰਦਰ ਲੱਗ ਰਹੀ ਸੀ, ਜਦਕਿ ਰਣਬੀਰ ਵੀ ਕਾਲੇ ਕੁੜਤੇ ਪਜਾਮੇ ਵਿੱਚ ਬਹੁਤ ਸੁੰਦਰ ਲੱਗ ਰਿਹਾ ਸੀ। ਫੈਸ਼ਨ ਫੋਟੋਗ੍ਰਾਫਰ ਮਾਨਵ ਮੰਗਲਾਨੀ ਨੇ ਸਮਾਰੋਹ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।
ਸਾਊਥ ਦੇ ਮੇਗਾ ਸਟਾਰ ਨਾਗਾਰਜੁਨ ਨੇ ਵੀ ਪ੍ਰਿੰਟਿਡ ਕੁੜਤਾ ਪਾਇਆ ਸੀ।
ਆਰ ਮਾਧਵਨ ਨੇ ਬਲੈਕ ਕੁੜਤਾ ਪਾਇਆ ਸੀ, ਜਿਸ 'ਚ ਉਹ ਕਾਫੀ ਹੈਂਡਸਮ ਲੱਗ ਰਹੇ ਸਨ।
ਕਲਿਆਣਰਾਮਨ ਪਰਿਵਾਰ, ਜੋ ਨਵਰਾਤਰੀ ਸਮਾਰੋਹਾਂ ਦਾ ਆਯੋਜਨ ਕਰਦਾ ਹੈ, ਪ੍ਰਸਿੱਧ ਕਲਿਆਣ ਜਵੈਲਰਜ਼ ਬ੍ਰਾਂਡ ਦਾ ਮਾਲਕ ਹੈ। ਹਰ ਸਾਲ ਨਵਰਾਤਰੀ ਪੂਜਾ ਦੀ ਮੇਜ਼ਬਾਨੀ ਕਰਦਾ ਹੈ। ਜਿਸ ਵਿੱਚ ਫਿਲਮੀ ਸਿਤਾਰੇ ਸ਼ਿਰਕਤ ਕਰਦੇ ਹਨ।
ਰਣਬੀਰ ਨੂੰ ਆਖਰੀ ਵਾਰ ਬ੍ਰਹਮਾਸਤਰ ਪਾਰਟ ਵਨ - ਸ਼ਿਵਾਵਿੱਚ ਦੇਖਿਆ ਗਿਆ ਸੀ, ਜਿਸ ਵਿੱਚ ਆਲੀਆ ਵੀ ਸੀ। ਫਿਲਮ 'ਚ ਨਾਗਾਰਜੁਨ ਵੀ ਮੁੱਖ ਭੂਮਿਕਾ 'ਚ ਸਨ। ਇਹ ਵਿਸ਼ਵ ਪੱਧਰ 'ਤੇ 425 ਕਰੋੜ ਦੀ ਕਮਾਈ ਕਰਕੇ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫ਼ਿਲਮ ਬਣ ਗਈ ਹੈ। ਕੈਟਰੀਨਾ ਨੂੰ ਆਖਰੀ ਵਾਰ 2021 'ਚ 'ਸੂਰਿਆਵੰਸ਼ੀ' 'ਚ ਦੇਖਿਆ ਗਿਆ ਸੀ, ਜੋ ਬਾਕਸ ਆਫਿਸ 'ਤੇ ਵੀ ਸਫਲ ਰਹੀ ਸੀ। ਕੈਟਰੀਨਾ ਆਪਣੀ ਅਗਲੀ ਫਿਲਮ 'ਫੋਨ ਭੂਤ' 'ਚ ਨਜ਼ਰ ਆਵੇਗੀ।