ਇਹ ਹਨ ਬਾਲੀਵੁੱਡ ਦੇ ਸਭ ਤੋਂ ਮਹਿੰਗੇ ਤਲਾਕ, ਰਿਤਿਕ ਰੌਸ਼ਨ ਨੂੰ ਦੇਣਾ ਪਿਆ ਸੀ 380 ਕਰੋੜ ਦਾ ਹਰਜਾਨਾ
Bollywood Costliest Divorce: ਐਂਟਰਟੇਨਮੈਂਟ ਇੰਡਸਟਰੀ ਵਿੱਚ ਕਈ ਅਜਿਹੇ ਜੋੜੇ ਹਨ ਜਿਨ੍ਹਾਂ ਦਾ ਰਿਸ਼ਤਾ ਤਲਾਕ ਨਾਲ ਖਤਮ ਹੋ ਗਿਆ। ਇਨ੍ਹਾਂ 'ਚ ਕਈ ਅਜਿਹੇ ਸੈਲੇਬਸ ਸਨ ਜਿਨ੍ਹਾਂ ਨੂੰ ਤਲਾਕ ਦੇ ਬਦਲੇ ਮੋਟੀ ਰਕਮ ਲੈਣ ਦੀ ਗੱਲ ਸਾਹਮਣੇ ਆਈ ਸੀ।
Download ABP Live App and Watch All Latest Videos
View In Appਬਾਲੀਵੁੱਡ `ਚ ਹੁਣ ਤੱਕ ਦਾ ਸਭ ਤੋਂ ਮਹਿੰਗਾ ਤਲਾਕ ਰਿਤਿਕ ਰੌਸ਼ਨ ਤੇ ਸੁਜ਼ੈਨ ਖਾਨ ਦਾ ਹੈ। ਇਸ ਦੇ ਨਾਲ ਹੀ ਸਮਾਂਥਾ ਪ੍ਰਭੂ ਦਾ ਨਾਂ ਵੀ ਇਸ `ਚ ਸ਼ਾਮਲ ਹੈ।
ਅੰਮ੍ਰਿਤਾ ਸਿੰਘ ਨੇ ਸੈਫ ਅਲੀ ਖਾਨ ਨਾਲ ਵਿਆਹ ਕਰਵਾ ਲਿਆ ਸੀ ਪਰ ਇਹ ਰਿਸ਼ਤਾ 13 ਸਾਲ 'ਚ ਹੀ ਟੁੱਟ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਅੰਮ੍ਰਿਤਾ ਨੇ ਸੈਫ ਤੋਂ ਤਲਾਕ ਦੇ ਬਦਲੇ 5 ਕਰੋੜ ਰੁਪਏ ਲਏ ਸਨ।
ਸੈਫ ਅਲੀ ਖਾਨ ਨੇ ਅੰਮ੍ਰਿਤਾ ਨੂੰ ਇਹ ਰਕਮ ਕਿਸ਼ਤਾਂ ਵਿੱਚ ਅਦਾ ਕੀਤੀ ਸੀ ਕਿਉਂਕਿ ਉਨ੍ਹਾਂ ਕੋਲ ਇਕੱਠੇ ਦੇਣ ਲਈ ਇੰਨੇ ਪੈਸੇ ਨਹੀਂ ਸਨ।
ਹਾਲ ਹੀ ਵਿੱਚ, ਸਮੰਥਾ ਰੂਥ ਪ੍ਰਭੂ ਨੇ ਖੁਲਾਸਾ ਕੀਤਾ ਕਿ ਉਸਨੇ ਨਾਗਾ ਚੈਤੰਨਿਆ ਤੋਂ ਤਲਾਕ ਦੇ ਬਦਲੇ ਵਿੱਚ 250 ਕਰੋੜ ਦਾ ਹਰਜਾਨਾ ਨਹੀਂ ਲਿਆ ਸੀ। ਦਰਅਸਲ, ਪਿਛਲੇ ਸਾਲ ਅਕਤੂਬਰ 'ਚ ਖਬਰਾਂ ਆਈਆਂ ਸਨ ਕਿ ਸਮੰਥਾ ਨੇ ਤਲਾਕ ਦੇ ਬਦਲੇ 250 ਕਰੋੜ ਰੁਪਏ ਮੰਗੇ ਸਨ।
ਕਰਿਸ਼ਮਾ ਕਪੂਰ ਦਾ ਵਿਆਹ ਬਿਜ਼ਨਸਮੈਨ ਸੰਜੇ ਕਪੂਰ ਨਾਲ ਹੋਇਆ ਸੀ ਪਰ ਇਹ ਵਿਆਹ 2014 'ਚ ਟੁੱਟ ਗਿਆ। ਇਸ ਤੋਂ ਬਾਅਦ ਕਰਿਸ਼ਮਾ ਨੂੰ ਤਲਾਕ ਦੇਣ ਦੀ ਬਜਾਏ ਸੰਜੇ ਨੇ ਬੱਚਿਆਂ ਲਈ ਘਰ, 14 ਕਰੋੜ ਦੇ ਬਾਂਡ ਅਤੇ ਹਰ ਮਹੀਨੇ 10 ਲੱਖ ਰੁਪਏ ਦਿੱਤੇ।
ਅਰਬਾਜ਼ ਖਾਨ ਨਾਲ ਮਲਾਇਕਾ ਅਰੋੜਾ ਦਾ ਵਿਆਹ 2017 ਵਿੱਚ ਟੁੱਟ ਗਿਆ ਸੀ। ਤਲਾਕ ਤੋਂ ਬਾਅਦ ਅਜਿਹੀਆਂ ਖਬਰਾਂ ਆਈਆਂ ਸਨ ਕਿ ਮਲਾਇਕਾ ਨੇ ਅਰਬਾਜ਼ ਤੋਂ 10 ਕਰੋੜ ਰੁਪਏ ਦਾ ਹਰਜਾਨਾ ਮੰਗਿਆ ਸੀ। ਅਦਾਕਾਰਾ ਨੇ ਬਾਅਦ ਵਿੱਚ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ।
ਫਰਹਾਨ ਅਖਤਰ ਦਾ ਪਹਿਲਾ ਵਿਆਹ ਅਧੁਨਾ ਅਖਤਰ ਨਾਲ ਹੋਇਆ ਸੀ। ਇਹ ਵਿਆਹ ਨਹੀਂ ਚੱਲ ਸਕਿਆ ਅਤੇ ਦੋਹਾਂ ਦਾ ਤਲਾਕ ਹੋ ਗਿਆ। ਤਲਾਕ ਤੋਂ ਬਾਅਦ ਫਰਹਾਨ ਨੇ ਅਧੁਨਾ ਅਤੇ ਉਨ੍ਹਾਂ ਦੀਆਂ ਦੋ ਬੇਟੀਆਂ ਨੂੰ ਬੰਗਲਾ ਦਿੱਤਾ ਸੀ।
ਰਿਤਿਕ ਰੋਸ਼ਨ ਅਤੇ ਸੁਜ਼ੈਨ ਦਾ ਤਲਾਕ ਬਾਲੀਵੁੱਡ ਦੇ ਸਭ ਤੋਂ ਮਹਿੰਗੇ ਤਲਾਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰਿਤਿਕ ਨੇ ਤਲਾਕ ਦੇ ਬਦਲੇ ਸੁਜ਼ੈਨ ਨੂੰ 380 ਕਰੋੜ ਰੁਪਏ ਦਿੱਤੇ ਸਨ।