Punjabi Movies: 'ਅੰਗਰੇਜ' ਤੋਂ 'ਜੱਟ ਐਂਡ ਜੂਲੀਅਟ', ਪਿਆਰ ਦੇ ਮੌਸਮ 'ਚ ਦੇਖੋ ਇਹ ਪਿਆਰ ਭਰੀਆਂ ਪੰਜਾਬੀ ਫਿਲਮਾਂ
ਕਿਸਮਤ: ਸਰਗੁਣ ਮਹਿਤਾ ਤੇ ਐਮੀ ਵਿਰਕ ਸਟਾਰਰ ਇਹ ਫਿਲਮ 'ਚ ਰੋਮਾਂਸ, ਕਾਮੇਡੀ ਤੇ ਟਰੈਜਡੀ ਦਾ ਤੜਕਾ ਹੈ। ਕੱੁਲ ਮਿਲਾ ਕੇ ਇਹ ਫਿਲਮ ਫੁੱਲ ਐਂਟਰਟੇਨਰ ਹੈ। ਇਹ ਫਿਲਮ ਤੁਹਾਨੂੰ ਹਸਾਉਂਦੀ ਵੀ ਹੈ ਤੇ ਰੁਆਉਂਦੀ ਵੀ ਹੈ।
Download ABP Live App and Watch All Latest Videos
View In Appਅੰਗਰੇਜ: ਇਹ ਇੱਕ ਬੜੀ ਹੀ ਖੂਬਸੂਰਤ ਪ੍ਰੇਮ ਕਹਾਣੀ ਹੈ। ਅੰਗਰੇਜ ਦੀ ਭੂਮਿਕਾ ਲੈਜੇਂਡ ਕਲਾਕਾਰ ਅਮਰਿੰਦਰ ਗਿੱਲ ਨੇ ਨਿਭਾਈ ਹੈ। ਉਹ ਇਸ ਫਿਲਮ 'ਚ ਸਰਗੁਣ ਮਹਿਤਾ ਨਾਲ ਰੋਮਾਂਸ ਕਰਦੇ ਨਜ਼ਰ ਆਏ ਹਨ। ਇਹ 2015 ਦੀ ਫਿਲਮ ਹੈ, ਜਿਸ ਨੂੰ ਅੱਜ ਵੀ ਦੇਖੋ ਤਾਂ ਉਨ੍ਹਾਂ ਹੀ ਹਾਸਾ ਆਉਂਦਾ ਹੈ।
ਸੁਫਨਾ: ਐਮੀ ਵਿਰਕ ਤੇ ਤਾਨੀਆ ਸਟਾਰਰ ਮੂਵੀ ਸੁਫਨਾ ਪਿਆਰ ਦੇ ਇਸ ਮੌਸਮ ;'ਚ ਦੇਖਣ ਵਾਲੀ ਪਰਫੈਕਟ ਫਿਲਮ ਹੈ। ਇਸ ਫਿਲਮ 'ਚ ਦਿਖਾਇਆ ਗਿਆ ਹੈ ਕਿ ਜੋ ਲੋਕ ਇੱਕ ਦੂਜੇ ਨੂੰ ਸੱਚਾ ਪਿਆਰ ਕਰਦੇ ਹਨ, ਉਹ ਹਰ ਇਮਤਿਹਾਨ ਨੂੰ ਪਾਰ ਕਰਦੇ ਹਨ।
ਜਿੰਨੇ ਮੇਰਾ ਦਿਲ ਲੁੱਟਿਆ; ਇਸ ਫਿਲਮ 'ਚ ਨੀਰੂ ਬਾਜਵਾ ਦੇ ਨਾਲ ਗਿੱਪੀ ਗਰੇਵਾਲ ਤੇ ਦਿਲਜੀਤ ਦੋਸਾਂਝ ਨਜ਼ਰ ਆਏ ਸੀ। ਇਹ ਫਿਲਮ ਰੋਮਾਂਸ ਤੇ ਕਾਮੇਡੀ ਦਾ ਫੁੱਲ ਤੜਕਾ ਹੈ ਅਤੇ ਵੈਲੇਨਟਾਈਨ ਵੀਕ ਲਈ ਪਰਫੈਕਟ ਚੁਆਇਸ ਹੈ।
ਮੇਲ ਕਰਾਦੇ ਰੱਬਾ: ਇਸ ਫਿਲਮ 'ਚ ਜਿੰਮੀ ਸ਼ੇਰਗਿੱਲ ਤੇ ਨੀਰੂ ਬਾਜਵਾ ਰੋਮਾਂਸ ਕਰਦੇ ਨਜ਼ਰ ਆਏ ਸੀ, ਜਦਕਿ ਗਿੱਪੀ ਗਰੇਵਾਲ ਵਿਲੇਨ ਦੀ ਭੂਮਿਕਾ 'ਚ ਨਜ਼ਰ ਆਏ ਸੀ।
ਦਿਲ ਦੀਆਂ ਗੱਲਾਂ: ਇਸ ਫਿਲਮ 'ਚ ਪਰਮੀਸ਼ ਵਰਮਾ ਤੇ ਵਾਮਿਕਾ ਗੱਬੀ ਦੀ ਰੋਮਾਂਟਿਕ ਕੈਮਿਸਟਰੀ ਨੂੰ ਖੂਬ ਪਸੰਦ ਕੀਤਾ ਗਿਆ ਸੀ।
ਜੱਟ ਐਂਡ ਜੂਲੀਅਟ: ਇਹ ਫਿਲਮ ਦਿਲਜੀਤ ਦੋਸਾਂਝ ਦੀਆਂ ਬੈਸਟ ਫਿਲਮਾਂ ਵਿੱਚੋਂ ਇੱਕ ਹੈ। ਇਸ ਫਿਲਮ 'ਚ ਦਿਲਜੀਤ ਦੀ ਜੋੜੀ ਨੀਰੂ ਬਾਜਵਾ ਨਾਲ ਨਜ਼ਰ ਆਈ ਸੀ। ਦੋਵਾਂ ਦੀ ਇਸ ਲਵ ਸਟੋਰੀ ਨੂੰ ਦਰਸ਼ਕਾਂ ਨੇ ਖੂਬ ਪਿਆਰ ਦਿੱਤਾ ਸੀ।
ਲਵ ਪੰਜਾਬ: ਇਸ ਫਿਲਮ 'ਚ ਅਮਰਿੰਦਰ ਗਿੱਲ ਤੇ ਸਰਗੁਣ ਮਹਿਤਾ ਨੇ ਪਤੀ ਪਤਨੀ ਦਾ ਕਿਰਦਾਰ ਨਿਭਾਇਆ ਸੀ। ਇਹ ਫਿਲਮ ਪਤੀ ਪਤਨੀ ਦੇ ਖੱਟੇ ਮਿੱਠੇ ਰਿਸ਼ਤੇ ਦੀ ਕਹਾਣੀ ਹੈ।