Animal: ਰਿਲੀਜ਼ ਤੋਂ 13 ਦਿਨਾਂ ਬਾਅਦ ਵੀ ਰਣਬੀਰ ਕਪੂਰ ਦਾ ਜਲਵਾ ਬਰਕਰਾਰ, 'ਐਨੀਮਲ' ਨੇ ਕਰ ਲਈ ਇੰਨੀਂ ਕਮਾਈ, ਜਾਣੋ ਕਲੈਕਸ਼ਨ
ਰਣਬੀਰ ਕਪੂਰ ਦੀ ਫਿਲਮ 'ਐਨੀਮਲ' ਬਾਕਸ ਆਫਿਸ 'ਤੇ ਦਬਦਬਾ ਬਣਾ ਰਹੀ ਹੈ। ਫਿਲਮ ਹਰ ਰੋਜ਼ ਕਰੋੜਾਂ ਦੀ ਵੱਡੀ ਕਮਾਈ ਕਰ ਰਹੀ ਹੈ। ਇਸ ਫਿਲਮ ਨੇ ਪਿਛਲੇ ਦੋ ਹਫਤਿਆਂ 'ਚ ਪਿਛਲੀਆਂ ਕਈ ਫਿਲਮਾਂ ਦੇ ਰਿਕਾਰਡ ਤੋੜ ਦਿੱਤੇ ਹਨ।
Download ABP Live App and Watch All Latest Videos
View In Appਹੁਣ ਰਣਬੀਰ ਕਪੂਰ ਦੀ ਫਿਲਮ 'ਐਨੀਮਲ' ਦੀ ਕਮਾਈ ਦੇ ਤਾਜ਼ਾ ਅੰਕੜੇ ਸਾਹਮਣੇ ਆਏ ਹਨ। ਵੈਸੇ ਭਾਰਤ 'ਚ ਇਹ ਫਿਲਮ 450 ਕਰੋੜ ਦਾ ਅੰਕੜਾ ਪਾਰ ਕਰ ਚੁੱਕੀ ਹੈ। ਇਸ ਦੇ ਨਾਲ ਹੀ 'ਐਨੀਮਲ ਵਿਦੇਸ਼ਾਂ 'ਚ ਵੀ ਖੂਬ ਕਮਾਈ ਕਰ ਰਹੀ ਹੈ।
ਰਿਪੋਰਟ ਮੁਤਾਬਕ ਰਣਬੀਰ ਕਪੂਰ ਦੀ ਫਿਲਮ 'ਐਨੀਮਲ' ਨੇ 13ਵੇਂ ਦਿਨ ਯਾਨੀ ਬੁੱਧਵਾਰ ਨੂੰ ਹੁਣ ਤੱਕ 6.22 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ।
ਇਹ ਕਲੈਕਸ਼ਨ ਅੰਦਾਜ਼ੇ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ, ਜਦਕਿ ਫਿਲਮ ਦੀ ਕਮਾਈ ਅਸਲ ਅੰਕੜਾ (13ਵੇਂ ਦਿਨ ਦਾ) ਹਾਲੇ ਸਾਹਮਣੇ ਨਹੀਂ ਆਇਆ ਹੈ। ਅਗਲੇ ਕੁੱਝ ਘੰਟਿਆਂ 'ਚ ਫਿਲਮ ਦੀ ਕਮਾਈ 'ਚ ਹੋਰ ਉਛਾਲ ਆ ਸਕਦਾ ਹੈ।
ਰਣਬੀਰ ਕਪੂਰ ਦੀ ਫਿਲਮ 'ਐਨੀਮਲ' ਨੇ ਹੁਣ ਤੱਕ 13 ਦਿਨਾਂ 'ਚ ਕੁੱਲ 464.06 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ। ਇਸ ਵਿੱਚ ਤੇਲਗੂ ਅਤੇ ਤਾਮਿਲ ਸੰਸਕਰਣਾਂ ਦੀ ਕਮਾਈ ਵੀ ਸ਼ਾਮਲ ਹੈ।
ਇਹ ਫਿਲਮ ਬਹੁਤ ਤੇਜ਼ੀ ਨਾਲ 500 ਕਰੋੜ ਦੇ ਕਲੱਬ ਵੱਲ ਵਧ ਰਹੀ ਹੈ। ਆਉਣ ਵਾਲੇ ਦਿਨਾਂ 'ਚ ਐਨੀਮਲ ਆਸਾਨੀ ਨਾਲ 500 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਜਾਵੇਗਾ। ਇਸ ਦੇ ਨਾਲ ਹੀ ਦੁਨੀਆ ਭਰ 'ਚ ਫਿਲਮ ਦੀ ਕੁੱਲ ਕਮਾਈ 757 ਕਰੋੜ ਰੁਪਏ ਤੱਕ ਪਹੁੰਚ ਗਈ ਹੈ।
ਤੁਹਾਨੂੰ ਦੱਸ ਦੇਈਏ ਕਿ 'ਐਨੀਮਲ' ਦਾ ਨਿਰਦੇਸ਼ਨ ਸੰਦੀਪ ਰੈੱਡੀ ਵਾਂਗਾ ਨੇ ਕੀਤਾ ਹੈ। ਇਸ 'ਚ ਰਣਬੀਰ ਕਪੂਰ ਤੋਂ ਇਲਾਵਾ ਅਨਿਲ ਕਪੂਰ, ਰਸ਼ਮਿਕਾ ਮੰਡਾਨਾ ਅਤੇ ਤ੍ਰਿਪਤੀ ਡਿਮਰੀ ਵਰਗੇ ਸਿਤਾਰਿਆਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ।
ਇਸ ਦੇ ਨਾਲ ਹੀ ਫਿਲਮ 'ਚ ਬੌਬੀ ਦਿਓਲ ਵਿਲੇਨ ਦੇ ਰੂਪ 'ਚ ਸਾਹਮਣੇ ਆਏ ਹਨ। ਉਸ ਦੀ ਐਕਟਿੰਗ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ। ਇਹ ਫਿਲਮ 1 ਦਸੰਬਰ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ।